ਲਾਲ ਕਿਲ੍ਹਾ ਹਿੰਸਾ ਦਾ ਇਕ ਹੋਰ ਦੋਸ਼ੀ ਗਿ੍ਰਫ਼ਤਾਰ, ਪੁਲਸ ਨੇ 2 ਤਲਵਾਰਾਂ ਵੀ ਕੀਤੀਆਂ ਬਰਾਮਦ

02/17/2021 6:24:28 PM

ਨਵੀਂ ਦਿੱਲੀ— 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਕਿਸਾਨ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਮਾਮਲੇ ਵਿਚ ਇਕ ਹੋਰ ਗਿ੍ਰਫ਼ਤਾਰੀ ਹੋਈ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੇ ਮੋਸਟ ਵਾਂਟੇਡ ਦੋਸ਼ੀ ਮਨਿੰਦਰ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਉਸ ਕੋੋਲੋਂ 2 ਤਲਵਾਰਾਂ ਵੀ ਬਰਾਮਦ ਹੋਈਆਂ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੁਲਸ ਨੇ ਇਸ ਹਿੰਸਾ ਦੇ ਸਬੰਧ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ।

PunjabKesari
ਏ. ਸੀ. ਪੀ. ਅਤਰ ਸਿੰਘ ਦੇ ਸੁਪਰਵਿਜ਼ਨ ਵਿਚ ਇੰਸਪੈਕਟਰ ਸ਼ਿਵਕੁਮਾਰ, ਇੰਸਪੈਕਟਰ ਪਵਨ ਕੁਮਾਰ ਅਤੇ ਇੰਸਪੈਕਟਰ ਕਰਮਬੀਰ ਦੀ ਅਗਵਾਈ ਵਿਚ ਪੁਲਸ ਟੀਮ ਨੇ ਮਨਿੰਦਰ ਸਿੰਘ ਨੂੰ ਪੀਤਮਪੁਰਾ ਤੋਂ ਗਿ੍ਰਫ਼ਤਾਰ ਕਰ ਲਿਆ ਹੈ। ਉਸ ਦੀ ਗਿ੍ਰਫ਼ਤਾਰੀ ਮੰਗਲਵਾਰ ਸ਼ਾਮ ਕਰੀਬ 7.45 ਵਜੇ ਹੋਈ। ਉਹ ਕਾਰ ਏਸੀ ਮਕੈਨੀਕ ਦਾ ਕੰਮ ਕਰਦਾ ਹੈ। ਉਸ ਦੀ ਨਿਸ਼ਾਨਦੇਹੀ ’ਤੇ ਸਵਰੂਪ ਨਗਰ ਵਿਚੋਂ ਪੁਲਸ ਨੇ 4.3 ਫੁੱਟ ਲੰਬੀਆਂ 2 ਤਲਵਾਰਾਂ ਬਰਾਮਦ ਕੀਤੀਆਂ ਹਨ। 

PunjabKesari

ਦਿੱਲੀ ਪੁਲਸ ਮੁਤਾਬਕ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ, ਜਿਸ ’ਚ ਮਨਿੰਦਰ ਸਿੰਘ ਦੋ ਤਲਵਾਰਾਂ ਲਹਿਰਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਗਿ੍ਰਫ਼ਤਾਰ ਮਨਿੰਦਰ ਸਿੰਘ ਨੇ ਕਈ ਭੜਕਾਉਣ ਵਾਲੇ ਫੇਸਬੁੱਕ ਪੋਸਟ ਵੀ ਕੀਤੇ ਸਨ। ਉਹ ਦਿੱਲੀ ਦੇ ਸਿੰਘੂ ਬਾਰਡਰ ’ਤੇ ਜਾਂਦਾ ਰਹਿੰਦਾ ਸੀ। ਮਨਿੰਦਰ ਨੇ ਖ਼ੁਲਾਸਾ ਕੀਤਾ ਕਿ ਉਸ ਨੇ ਸਵਰੂਪ ਨਗਰ ਇਲਾਕੇ ਦੇ 6 ਲੋਕਾਂ ਨੂੰ ਟਰੈਕਟਰ ਪਰੇਡ ’ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਸੀ।

PunjabKesari

ਪੁਲਸ ਮੁਤਾਬਕ ਮਨਿੰਦਰ ਆਪਣੇ ਸਾਥੀਆਂ ਅਤੇ ਹੋਰ ਅਣਪਛਾਤੇ ਹਥਿਆਰਬੰਦ ਬਦਮਾਸ਼ਾਂ ਨਾਲ ਲਾਲ ਕਿਲ੍ਹੇ ’ਚ ਦਾਖ਼ਲ ਹੋਇਆ। ਮਨਿੰਦਰ ਨੇ ਤਲਵਾਰਬਾਜ਼ੀ ਕੀਤੀ। ਇਸ ਤੋਂ ਸ਼ਰਾਰਤੀ ਅਨਸਰਾਂ ਨੂੰ ਹੌਸਲਾ ਮਿਲਿਆ। ਇਸ ਦੌਰਾਨ ਲਾਲ ਕਿਲ੍ਹੇ ਨੂੰ ਨੁਕਸਾਨ ਪਹੁੰਚਾਇਆ ਗਿਆ ਸੀ। 


Tanu

Content Editor

Related News