ਦਿੱਲੀ ''ਚ ਅੱਤਵਾਦੀ ਧਮਕੀ ਤੋਂ ਬਾਅਦ ਭੁਵਨੇਸ਼ਵਰ ਏਅਰਪੋਰਟ ''ਤੇ 10 ਦਿਨਾਂ ਲਈ ਰੈੱਡ ਅਲਰਟ

Wednesday, Aug 11, 2021 - 03:49 AM (IST)

ਦਿੱਲੀ ''ਚ ਅੱਤਵਾਦੀ ਧਮਕੀ ਤੋਂ ਬਾਅਦ ਭੁਵਨੇਸ਼ਵਰ ਏਅਰਪੋਰਟ ''ਤੇ 10 ਦਿਨਾਂ ਲਈ ਰੈੱਡ ਅਲਰਟ

ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅੱਤਵਾਦੀ ਸੰਗਠਨ ਅਲਕਾਇਦਾ ਦੁਆਰਾ IGI ਹਵਾਈ ਅੱਡੇ ਨੂੰ ਬੰਬ ਨਾਲ ਉਡਾਣ ਦੀ ਧਮਕੀ ਮਿਲਣ ਤੋਂ ਬਾਅਦ ਭੁਵਨੇਸ਼ਵਰ ਦੇ ਬੀਜੂ ਪਟਨਾਇਕ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 10 ਦਿਨਾਂ ਲਈ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਦੌਰਾਨ 10 ਅਗਸਤ ਤੋਂ 20 ਅਗਸਤ ਤੱਕ ਹਵਾਈ ਅੱਡੇ 'ਤੇ ਰੈੱਡ ਅਲਰਟ ਜਾਰੀ ਰਹੇਗਾ। ਨਾਲ ਹੀ ਹਵਾਈ ਅੱਡੇ 'ਤੇ ਸੁਰੱਖਿਆ ਦੇ ਨਜ਼ਰੀਏ ਨਾਲ ਇੱਕ ਨਵਾਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਚਿਰਾਗ ਪਾਸਵਾਨ ਨੂੰ ਖਾਲੀ ਕਰਨਾ ਹੋਵੇਗਾ ਪਿਤਾ ਨੂੰ ਅਲਾਟ ਕੀਤਾ ਬੰਗਲਾ, ਸਰਕਾਰ ਨੇ ਦਿੱਤਾ ਨੋਟਿਸ

ਬੀਜੂ ਅੰਤਰਰਾਸ਼ਟਰੀ ਹਵਾਈ ਅੱਡੇ, ਭੁਵਨੇਸ਼ਵਰ ਦੇ ਨਿਰਦੇਸ਼ਕ ਪ੍ਰਭਾਤ ਰੰਜਨ ਬੇਊਰਿਆ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਦੁਆਰਾ ਧਮਕੀ ਮਿਲਣ ਤੋਂ ਬਾਅਦ 15 ਅਗਸਤ ਦੇ ਮੱਦੇਨਜ਼ਰ ਦੇਸ਼ ਦੇ ਸਾਰੇ ਹਵਾਈ ਅੱਡਿਆਂ 'ਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਲੋਕ ਸਭਾ 'ਚ ਪਾਸ ਹੋਇਆ ਓ.ਬੀ.ਸੀ. ਰਾਖਵਾਂਕਰਨ ਬਿੱਲ

ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਉੱਚ ਪੱਧਰੀ ਨਿਰਦੇਸ਼ਨ ਮਿਲਣ ਤੋਂ ਬਾਅਦ ਭੁਵਨੇਸ਼ਵਰ ਹਵਾਈ ਅੱਡੇ 'ਤੇ 10 ਦਿਨਾਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਨਾਲ ਰੈੱਡ ਅਲਰਟ ਦੌਰਾਨ ਹਵਾਈ ਅੱਡੇ 'ਤੇ ਸੁਰੱਖਿਆ ਵਿਵਸਥਾ ਅਤੇ ਸਖ਼ਤੀ ਕੀਤੀ ਜਾਵੇਗੀ। ਹਵਾਈ ਅੱਡੇ 'ਤੇ ਸੁਰੱਖਿਆ ਦੇ ਨਜ਼ਰੀਏ ਨਾਲ ਇੱਕ ਨਵਾਂ ਦਿਸ਼ਾ ਨਿਰਦੇਸ਼ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਸ਼੍ਰੀਨਗਰ 'ਚ ਬੋਲੇ ਰਾਹੁਲ- ਮੈਂ ਵੀ ਕਸ਼ਮੀਰੀ ਪੰਡਿਤ, ਜੰਮੂ-ਕਸ਼ਮੀਰ ਨੂੰ ਮਿਲੇ ਪੂਰਨ ਰਾਜ ਦਾ ਦਰਜਾ

ਹਵਾਈ ਅੱਡੇ ਦੇ ਨਿਰਦੇਸ਼ਕ ਨੇ ਵਿਸਥਾਰ ਨਾਲ ਦੱਸਿਆ ਕਿ ਹਵਾਈ ਅੱਡੇ 'ਤੇ ਸੁਰੱਖਿਆ ਦੀ ਸਖ਼ਤ ਵਿਵਸਥਾ ਕੀਤੀ ਗਈ ਹੈ। ਇਸ ਦੌਰਾਨ ਮੁਸਾਫਰਾਂ ਲਈ ਮੀਟ ਐਂਡ ਗ੍ਰੀਟ ਦੇ ਨਿਯਮ 'ਤੇ ਰੋਕ ਲਗਾਈ ਗਈ ਹੈ। ਨਾਲ ਹੀ ਮੁਸਾਫਰਾਂ ਲਈ ਕਿਸੇ ਵੀ ਤਰ੍ਹਾਂ ਵੀ.ਆਈ.ਪੀ. ਪਾਸ ਜਾਰੀ ਨਹੀਂ ਕੀਤਾ ਜਾਵੇਗਾ। ਸਿਰਫ ਟਿਕਟ ਧਾਰਕ ਮੁਸਾਫਰਾਂ ਨੂੰ ਹੀ ਹਵਾਈ ਅੱਡਾ ਪਰਿਸਰ ਵਿੱਚ ਦਾਖਲ ਹੋਣ ਦੀ ਮਨਜ਼ੂਰੀ ਦਿੱਤੀ ਜਾਵੇਗੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News