ਟੈਰੀਟੋਰੀਅਲ ਆਰਮੀ 'ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵਾ

Monday, Oct 28, 2024 - 09:38 AM (IST)

ਟੈਰੀਟੋਰੀਅਲ ਆਰਮੀ 'ਚ ਨਿਕਲੀ ਭਰਤੀ, ਜਾਣੋ ਉਮਰ ਹੱਦ ਤੇ ਹੋਰ ਵੇਰਵਾ

ਨਵੀਂ ਦਿੱਲੀ- ਟੈਰੀਟੋਰੀਅਲ ਆਰਮੀ ਨੇ 60 ਤੋਂ ਵਧੇਰੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ

ਜੂਨੀਅਰ ਕਮਿਸ਼ਨ ਅਧਿਕਾਰੀ- 1 ਅਹੁਦਾ
ਜਨਰਲ ਡਿਊਟੀ ਸੈਨਿਕ- 37 ਅਹੁਦੇ
ਸ਼ੈੱਫ ਕਮਿਊਨਿਟੀ ਸੈਨਿਕ- 4 ਅਹੁਦੇ
ਕਾਰੀਗਰ (ਲੱਕੜੀ ਦਾ ਕੰਮ) ਸੈਨਿਕ- 4 ਅਹੁਦੇ
ਵਾਸ਼ਰਮੈਨ ਸੈਨਿਕ- 3 ਅਹੁਦੇ
ਡ੍ਰੈਸਰ/ਸੈਨਿਕ- 2 ਅਹੁਦੇ
ਹਾਊਸ ਕੀਪਰ ਸੈਨਿਕ- 2 ਅਹੁਦੇ
ਕਲਰਕ/ਸੈਨਿਕ- 2 ਅਹੁਦੇ
ਕਾਰੀਗਰ (ਧਾਤੂਕਰਮ) ਸੈਨਿਕ- 2 ਅਹੁਦੇ
ਦਰਜੀ/ਸੈਨਿਕ- 2 ਅਹੁਦੇ
ਉਪਕਰਣ ਮੁਰੰਮਤਕਰਤਾ ਸੈਨਿਕ- 3 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ- 62

ਤਨਖਾਹ

ਉਮੀਦਵਾਰ ਨੂੰ 19,900 ਤੋਂ ਲੈ ਕੇ 63,200 ਰੁਪਏ ਤੱਕ ਹਰ ਮਹੀਨੇ ਤਨਖਾਹ ਅਤੇ ਹੋਰ ਭੱਤਿਆਂ ਦਾ ਲਾਭ ਵੀ ਮਿਲੇਗੀ। 

ਸਿੱਖਿਆ ਯੋਗਤਾ

ਉਮੀਦਵਾਰ 12ਵੀਂ ਪਾਸ ਚਾਹੀਦਾ। ਇਸ ਦੇ ਨਾਲ ਹੀ ਇੰਗਲਿਸ਼ ਟਾਈਪਿੰਗ ਸਪੀਡ 35 WPM ਅਤੇ ਹਿੰਦੀ ਟਾਈਪਿੰਗ ਸਪੀਡ 30 WPM ਹੋਣੀ ਚਾਹੀਦੀ ਹੈ।

ਉਮਰ

ਉਮੀਦਵਾਰ ਦੀ ਉਮਰ 55 ਸਾਲ ਤੱਕ ਤੈਅ ਕੀਤੀ ਗਈ ਹੈ।

ਮਹੱਤਵਪੂਰਨ ਤਾਰੀਖ਼ਾਂ

ਉਮੀਦਵਾਰ 17 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ।
2023 ਨਵੰਬਰ 2024 ਤੱਕ ਇੰਟਰਵਿਊ ਦੀ ਤਾਰੀਖ਼ ਹੈ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News