ਰੇਲਵੇ ''ਚ 4 ਹਜ਼ਾਰ ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

Thursday, Aug 15, 2024 - 10:15 AM (IST)

ਰੇਲਵੇ ''ਚ 4 ਹਜ਼ਾਰ ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਜਲਦ ਕਰੋ ਅਪਲਾਈ

ਨਵੀਂ ਦਿੱਲੀ- ਰੇਲਵੇ ਰਿਕਰੂਟਮੈਂਟ ਸੈੱਲ, ਨਾਰਦਰਨ ਰੀਜਨ ਨੇ ਕਈ ਟਰੇਡਸ 'ਚ ਅਪ੍ਰੈਂਟਿਸ ਦੇ 4096 ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਹ ਨਿਯੁਕਤੀਆਂ ਕਾਰਪੇਂਟਰ, ਫਿਟਰ, ਵੈਲਡਰ, ਪੇਂਟਰ, ਇਲੈਕਟ੍ਰੀਸ਼ੀਅਨ, ਇਲੈਕਟ੍ਰਾਨਿਕਸ ਮਕੈਨਿਕ, ਟਰਨਰ, ਟ੍ਰਿਮਰ, ਮਸ਼ੀਨਿਸਟ, ਵਾਇਰਮੈਨ ਸਮੇਤ ਕਈ ਟਰੇਡਸ ਲਈ ਕੀਤੀਆਂ ਜਾਣਗੀਆਂ। 

ਮਹੱਤਵਪੂਰਨ ਤਾਰੀਖ਼ਾਂ

ਅਪਲਾਈ ਕਰਨ ਦੀ ਪ੍ਰਕਿਰਿਆ 16 ਅਗਸਤ 2024 ਤੋਂ ਸ਼ੁਰੂ ਹੋਵੇਗੀ।
ਉਮੀਦਵਾਰ 16 ਸਤੰਬਰ 2024 ਤੱਕ ਅਪਲਾਈ ਕਰ ਸਕਦੇ ਹਨ। 

ਚੋਣ ਪ੍ਰਕਿਰਿਆ

ਅਪ੍ਰੈਂਟਿਸ ਦੀ ਇਸ ਭਰਤੀ ਲਈ ਕੋਈ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਨਹੀਂ ਹੋਵੇਗਾ। ਇਹ ਭਰਤੀ 10ਵੀਂ ਜਮਾਤ ਅਤੇ ਆਈ.ਟੀ.ਆਈ. ਕੋਰਸ 'ਚ ਪ੍ਰਾਪਤ ਨੰਬਰਾਂ ਦੇ ਆਧਾਰ 'ਤੇ ਹੋਵੇਗੀ। ਇਸੇ ਮੈਰਿਟ ਦੇ ਆਧਾਰ 'ਤੇ ਉਮੀਦਵਾਰਾਂ ਦੀ ਚੋਣ ਹੋਵੇਗੀ। 

ਉਮਰ

ਉਮੀਦਵਾਰ ਦੀ ਉਮਰ 24 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

DIsha

Content Editor

Related News