ਪੁਲਸ ਕਾਂਸਟੇਬਲ ਦੇ 3700 ਤੋਂ ਵਧੇਰੇ ਅਹੁਦਿਆਂ ''ਤੇ ਨਿਕਲੀ ਭਰਤੀ, ਇੰਝ ਕਰੋ ਅਪਲਾਈ
Monday, Mar 11, 2024 - 11:21 AM (IST)
ਨਵੀਂ ਦਿੱਲੀ- ਪੁਲਸ ਭਰਤੀ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਪੱਛਮੀ ਬੰਗਾਲ ਵਿਚ ਪੁਲਸ ਕਾਂਸਟੇਬਲ ਦੀ ਬੰਪਰ ਭਰਤੀ ਨਿਕਲੀ ਹੈ। ਯੋਗ ਪੁਰਸ਼ ਉਮੀਦਵਾਰਾਂ ਨਾਲ ਮਹਿਲਾ ਉਮੀਦਵਾਰ ਵੀ ਪੁਲਸ ਕਾਂਸਟੇਬਲ ਭਰਤੀ ਲਈ ਅਪਲਾਈ ਕਰ ਸਕਦੀਆਂ ਹਨ। ਉਮੀਦਵਾਰ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ (WBPRB) ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਕੁੱਲ ਅਸਾਮੀਆਂ
ਇਸ ਭਰਤੀ ਮੁਹਿੰਮ ਦਾ ਟੀਚਾ ਕੁੱਲ 3734 ਅਸਾਮੀਆਂ ਨੂੰ ਭਰਨਾ ਹੈ, ਜਿਨ੍ਹਾਂ ਵਿਚੋਂ 3464 ਅਸਾਮੀਆਂ ਕੋਲਕਾਤਾ ਪੁਲਸ 'ਚ ਕਾਂਸਟੇਬਲ ਦੀਆਂ ਅਸਾਮੀਆਂ ਅਤੇ 270 ਅਸਾਮੀਆਂ ਮਹਿਲਾ ਕਾਂਸਟੇਬਲ ਦੀਆਂ ਅਸਾਮੀਆਂ ਲਈ ਹਨ।
ਆਖ਼ਰੀ ਤਾਰੀਖ਼
ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਯੋਗ ਉਮੀਦਵਾਰ 29 ਮਾਰਚ 2024 (ਰਾਤ 11.59 ਵਜੇ) ਤੱਕ ਆਨਲਾਈਨ ਮੋਡ 'ਚ ਆਪਣਾ ਐਪਲੀਕੇਸ਼ਨ ਫਾਰਮ ਭਰ ਕੇ ਜਮਾਂ ਕਰ ਸਕਦੇ ਹਨ।
ਕੌਣ ਅਰਜ਼ੀ ਦੇ ਸਕਦਾ ਹੈ?
ਵਿਦਿਅਕ ਯੋਗਤਾ- ਅਹੁਦਿਆਂ ਲਈ ਯੋਗਤਾ ਪੂਰੀ ਕਰਨ ਲਈ ਬਿਨੈਕਾਰ ਨੇ ਪੱਛਮੀ ਬੰਗਾਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਤੋਂ ਸੈਕੰਡਰੀ ਪ੍ਰੀਖਿਆ (ਕਲਾਸ 10ਵੀਂ) ਜਾਂ ਇਸਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ।
ਉਮਰ
ਬਿਨੈਕਾਰ ਦੀ ਉਮਰ 1 ਜਨਵਰੀ, 2024 ਨੂੰ 18 ਸਾਲ ਤੋਂ ਘੱਟ ਅਤੇ 30 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਹੱਦ ਵਿਚ ਛੋਟ ਲਾਗੂ ਹੈ। ਵਿਦਿਅਕ ਯੋਗਤਾ, ਉਮਰ ਹੱਦ ਅਤੇ ਮਾਪਦੰਡਾਂ ਨਾਲ ਸਬੰਧਤ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹੋ।
ਚੋਣ ਪ੍ਰਕਿਰਿਆ
ਕੋਲਕਾਤਾ ਪੁਲਸ ਵਿਚ ਕਾਂਸਟੇਬਲ/ਮਹਿਲਾ ਕਾਂਸਟੇਬਲ ਦੇ ਅਹੁਦੇ ਲਈ ਨੌਕਰੀ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੂੰ ਮੁੱਢਲੀ ਲਿਖਤੀ ਪ੍ਰੀਖਿਆ ਪਾਸ ਕਰਨੀ ਪਵੇਗੀ। ਜੋ ਇਕ ਸਕ੍ਰੀਨਿੰਗ ਇਮਤਿਹਾਨ ਵਜੋਂ ਕੰਮ ਕਰੇਗੀ, ਜਿਸ ਤੋਂ ਬਾਅਦ ਸਰੀਰਕ ਮਾਪ ਟੈਸਟ (PMT), ਸਰੀਰਕ ਕੁਸ਼ਲਤਾ ਟੈਸਟ (PET) ਅੰਤਿਮ ਲਿਖਤੀ ਪ੍ਰੀਖਿਆ ਹੋਵੇਗੀ ਅਤੇ ਇੰਟਰਵਿਊ ਪੱਛਮੀ ਬੰਗਾਲ ਪੁਲਸ ਭਰਤੀ ਬੋਰਡ ਵਲੋਂ ਆਯੋਜਿਤ ਕੀਤਾ ਜਾਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।