Good News ! 32,388 ਅਧਿਆਪਕਾਂ ਲਈ ਖੁੱਲ੍ਹ ਗਈ ਭਰਤੀ, BPSC ਨੇ ਜਾਰੀ ਕਰ ''ਤਾ ਨੋਟੀਫਿਕੇਸ਼ਨ

Tuesday, Aug 18, 2026 - 04:39 PM (IST)

Good News ! 32,388 ਅਧਿਆਪਕਾਂ ਲਈ ਖੁੱਲ੍ਹ ਗਈ ਭਰਤੀ, BPSC ਨੇ ਜਾਰੀ ਕਰ ''ਤਾ ਨੋਟੀਫਿਕੇਸ਼ਨ

ਨੈਸ਼ਨਲ ਡੈਸਕ : ਬਿਹਾਰ ਤੋਂ ਰੁਜ਼ਗਾਰ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਬਿਹਾਰ ਲੋਕ ਸੇਵਾ ਕਮਿਸ਼ਨ (BPSC) ਨੇ ਅਧਿਆਪਕਾਂ ਦੀ ਭਰਤੀ (TRE-4) ਲਈ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਇਸ਼ਤਿਹਾਰ (ਸੰਖਿਆ-14/2026) ਦੇ ਤਹਿਤ ਸਿੱਖਿਆ ਵਿਭਾਗ, ਬਿਹਾਰ ਵਿੱਚ ਕੁੱਲ 32,388 ਖਾਲੀ ਅਹੁਦਿਆਂ 'ਤੇ ਨਿਯੁਕਤੀਆਂ ਕੀਤੀਆਂ ਜਾਣਗੀਆਂ।

ਇਨ੍ਹਾਂ ਅਹੁਦਿਆਂ ਲਈ ਯੋਗ ਭਾਰਤੀ ਉਮੀਦਵਾਰ 1 ਸਤੰਬਰ 2026 ਤੋਂ ਆਨਲਾਈਨ ਅਰਜ਼ੀਆਂ ਭਰ ਸਕਦੇ ਹਨ। ਅਰਜ਼ੀ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 29 ਸਤੰਬਰ 2026 ਰੱਖੀ ਗਈ ਹੈ, ਜਦੋਂ ਕਿ ਆਨਲਾਈਨ ਅਰਜ਼ੀ ਮੁਕੰਮਲ ਕਰਨ ਦੀ ਆਖਰੀ ਤਾਰੀਖ 30 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਤੇ ਦਿਸ਼ਾ-ਨਿਰਦੇਸ਼ ਕਮਿਸ਼ਨ ਦੀ ਅਧਿਕਾਰਤ ਵੈੱਬਸਾਈਟ http://bpsc.bihar.gov.in 'ਤੇ ਉਪਲਬਧ ਹਨ। ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਵੈੱਬਸਾਈਟ 'ਤੇ ਦਿੱਤੇ ਨਿਰਦੇਸ਼ਾਂ ਨੂੰ ਧਿਆਨ ਨਾਲ ਪੜ੍ਹ ਲੈਣ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News