ITBP 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰੋ ਅਪਲਾਈ

Sunday, Sep 29, 2024 - 09:58 AM (IST)

ITBP 'ਚ 10ਵੀਂ ਪਾਸ ਲਈ ਨਿਕਲੀ ਭਰਤੀ, ਇਸ ਦਿਨ ਤੋਂ ਕਰੋ ਅਪਲਾਈ

ਨਵੀਂ ਦਿੱਲੀ- ਭਾਰਤ-ਤਿਬੱਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਵਲੋਂ ਕਾਂਸਟੇਬਲ ਡਰਾਈਵਰ ਦੇ 545 ਅਹੁਦਿਆਂ 'ਤੇ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। 

ਮਹੱਤਵਪੂਰਨ ਤਾਰੀਖ਼ਾਂ

ਇਸ ਭਰਤੀ ਲਈ ਅਪਲਾਈ ਕਰਨ ਦੀ ਪ੍ਰਕਿਰਿਆ 8 ਅਕਤੂਬਰ 2024 ਤੋਂ ਸ਼ੁਰੂ ਹੋਵੇਗੀ।
ਉਮੀਦਵਾਰ 6 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਚਾਹੀਦਾ। ਇਸ ਦੇ ਨਾਲ ਹੀ ਉਸ ਕੋਲ ਹੈਵੀ ਵ੍ਹੀਕਲ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ।

PunjabKesari

ਉਮਰ

ਉਮੀਦਵਾਰ ਦੀ ਉਮਰ 21 ਤੋਂ 27 ਸਾਲ ਤੈਅ ਕੀਤੀ ਗਈ ਹੈ। ਰਾਖਵਾਂਕਰਨ ਵਰਗ ਨੂੰ ਨਿਯਮ ਅਨੁਸਾਰ ਛੋਟ ਦਿੱਤੀ ਜਾਵੇਗੀ। 

ਐਪਲੀਕੇਸ਼ਨ ਫ਼ੀਸ

ਜਨਰਲ, ਓਬੀਸੀ ਅਤੇ ਈਡਬਲਿਊਐੱਸ ਵਰਗ- 100 ਰੁਪਏ
ਐੱਸਸੀ/ਐੱਸਟੀ/ਐਕਸ ਸਰਵਿਸਮੈਨ ਅਤੇ ਮਹਿਲਾ ਉਮੀਦਵਾਰ- ਕੋਈ ਫ਼ੀਸ ਨਹੀਂ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

 


author

DIsha

Content Editor

Related News