ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ

Wednesday, Aug 23, 2023 - 07:14 PM (IST)

ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ

ਨੈਸ਼ਨਲ ਡੈਸਕ- ਭਾਰਤ ਲਈ ਅੱਜ ਦੀ ਤਾਰੀਖ਼ ਇਤਿਹਾਸ ਬਣ ਗਈ ਹੈ। ਚੰਦਰਮਾ ਦੀ ਸਤ੍ਹਾ 'ਤੇ ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ  ਹੋ ਗਈ ਹੈ। ਮਿਸ਼ਨ ਮੂਨ ਯਾਨੀ ਕਿ ਚੰਦਰਯਾਨ-3 ਦਾ ਲੈਂਡਰ ਵਿਕਰਮ ਚੰਨ 'ਤੇ ਸਫ਼ਲਤਾਪੂਰਵਕ ਕਦਮ ਰੱਖ ਚੁੱਕਾ ਹੈ। ਭਾਰਤ, ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਚੰਨ 'ਤੇ ਪਹੁੰਚਣ ਮਗਰੋਂ ਹੁਣ ਸੂਰਜ ਦੀ ਵਾਰੀ ਹੈ। ਇਸ ਲਈ ਵੀ ਇਸਰੋ ਦੇ ਵਿਗਿਆਨਕਾਂ ਨੇ ਤਿਆਰੀ ਕਰ ਲਈ ਹੈ। ਸਤੰਬਰ ਤੱਕ ਸੂਰਜ ਤੱਕ ਪਹੁੰਚਣ ਲਈ ਆਦਿਤਿਆ ਐੱਲ-1 ਮਿਸ਼ਨ ਦੀ ਲਾਂਚਿੰਗ ਹੋ ਸਕਦੀ ਹੈ। 

ਇਹ ਵੀ ਪੜ੍ਹੋ- ਇਸਰੋ ਨੇ ਰਚਿਆ ਇਤਿਹਾਸ, ਚੰਦਰਯਾਨ-3 ਦੀ 'ਚੰਨ' ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡਿੰਗ

ਕੀ ਹੈ ਆਦਿਤਿਆ ਐੱਲ-1 ਮਿਸ਼ਨ ਦਾ ਮਕਸਦ?

ਆਦਿਤਿਆ ਐੱਲ-1 ਮਿਸ਼ਨ ਦਾ ਮਕਸਦ ਸੂਰਜ ਦੀ ਤਾਕਤ ਦਾ ਪਤਾ ਲਾਉਣਾ ਹੈ। ਅਨੁਮਾਨ ਹੈ ਕਿ ਇਸ ਮਿਸ਼ਨ ਦੀ ਲਾਂਚਿੰਗ ਸਤੰਬਰ 2023 ਵਿਚ ਹੋ ਸਕਦੀ ਹੈ। ਦੱਸ ਦੇਈਏ ਕਿ ਧਰਤੀ ਅਤੇ ਸੂਰਜ ਵਿਚਾਲੇ ਦੂਰੀ ਕਰੀਬ 15 ਕਰੋੜ ਕਿਲੋਮੀਟਰ ਹੈ। ਸੂਰਜ ਦੀਆਂ ਕਿਰਨਾਂ ਨੂੰ ਧਰਤੀ ਤੱਕ ਪਹੁੰਚਣ 'ਚ ਕਰੀਬ 8 ਮਿੰਟ ਲੱਗਦੇ ਹਨ। ਜਿੱਥੇ ਆਦਿਤਿਆ ਐੱਲ-1 ਨੂੰ ਤਾਇਨਾਤ ਕੀਤਾ ਜਾਵੇਗਾ, ਉਸ ਥਾਂ ਨੂੰ ਐੱਲ-1 ਬਿੰਦੂ ਆਖਦੇ ਹਨ। ਇਹ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ।

ਇਹ ਵੀ ਪੜ੍ਹੋ- ਚੰਨ 'ਤੇ ਕੀ ਹੈ ਅਜਿਹਾ ਜਿਸ ਦੀ ਭਾਲ ਵੱਖ-ਵੱਖ ਦੇਸ਼ ਕਰ ਰਹੇ ਹਨ? ਜਾਣੋ ਸਾਰੇ ਅਹਿਮ ਸਵਾਲਾਂ ਦੇ ਜਵਾਬ

ਅਮਰੀਕਾ ਸਮੇਤ ਇਹ ਇਹ ਦੇਸ਼ ਸੂਰਜ 'ਤੇ ਭੇਜ ਚੁੱਕੇ ਮਿਸ਼ਨ

ਦਰਅਸਲ ਸੂਰਜ ਨੂੰ ਜਾਣਨ ਲਈ ਦੁਨੀਆ ਭਰ ਤੋਂ ਦੇਸ਼ਾਂ- ਅਮਰੀਕਾ, ਜਰਮਨੀ, ਯੂਰਪੀਅਨ ਸਪੇਸ ਏਜੰਸੀ ਨੇ ਕੁੱਲ ਮਿਲਾ ਕੇ 22 ਮਿਸ਼ਨ ਭੇਜੇ ਹਨ। ਸਭ ਤੋਂ ਜ਼ਿਆਦਾ ਮਿਸ਼ਨ ਅਮਰੀਕਾ ਸਪੇਸ ਏਜੰਸੀ ਨਾਸਾ ਨੇ ਭੇਜੇ ਹਨ।  ਆਦਿਤਿਆ ਐੱਲ-1 ਮਿਸ਼ਨ ਜ਼ਰੀਏ ਸੂਰਜ ਦੇ ਉੱਪਰੀ ਵਾਯੂਮੰਡਲ ਤੋਂ ਨਿਕਲਣ ਵਾਲੀਆਂ ਲਪਟਾਂ ਦਾ ਵਿਸ਼ਲੇਸ਼ਣ ਕੀਤਾ ਜਾਵੇਗਾ। ਇਹ ਲਪਟਾਂ ਸਾਡੇ ਸੰਚਾਰ ਨੈੱਟਵਰਕ ਅਤੇ ਧਰਤੀ 'ਤੇ ਇਲੈਕਟ੍ਰਾਨਿਕ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ। 

ਇਹ ਵੀ ਪੜ੍ਹੋ- Chandrayaan 3 Mission: ਚੰਨ 'ਤੇ ਸਿਰਫ ਇਕ ਦਿਨ ਕੰਮ ਕਰੇਗਾ ਲੈਂਡਰ-ਰੋਵਰ, ਜਾਣੋ ਲੈਂਡਿੰਗ ਤੋਂ ਬਾਅਦ ਕੀ ਹੋਵੇਗਾ?

ਇਸ ਸਾਲ ਸਤੰਬਰ ਦੀ ਸ਼ੁਰੂਆਤ 'ਚ ਇਸਰੋ ਭੇਜੇਗਾ ਆਦਿਤਿਆ ਐੱਲ-1 ਮਿਸ਼ਨ

ਸੂਰਜ ਦੀ ਨਿਗਰਾਨੀ  ਲਈ ਭੇਜੇ ਜਾ ਰਹੇ ਇਸ ਸੈਟੇਲਾਈਟ ਦੇ ਸਾਰੇ ਉਪਕਰਨਾਂ ਦਾ ਪਰੀਖਣ ਪੂਰਾ ਕਰ ਲਿਆ ਗਿਆ ਹੈ। ਜਲਦੀ ਹੀ ਇਸ ਦਾ ਆਖ਼ਰੀ ਰਿਵਿਊ ਹੋਵੇਗਾ। ਸਭ ਕੁਝ ਠੀਕ ਰਿਹਾ ਤਾਂ ਸਤੰਬਰ ਦੇ ਸ਼ੁਰੂਆਤੀ ਹਫਤੇ ਵਿਚ ਇਸ ਨੂੰ ਪੁਲਾੜ 'ਚ ਭੇਜਿਆ ਜਾ ਸਕਦਾ ਹੈ।
 


author

Tanu

Content Editor

Related News