RBI ਨੇ ਰਾਮ ਮੰਦਰ ਬਣਾਉਣ ਵਾਲੀ ਕੰਪਨੀ ਨੂੰ ਠੋਕਿਆ 2.5 ਕਰੋੜ ਜੁਰਮਾਨਾ, ਪੜ੍ਹੋ ਪੂਰਾ ਮਾਮਲਾ

Saturday, Oct 21, 2023 - 10:53 PM (IST)

RBI ਨੇ ਰਾਮ ਮੰਦਰ ਬਣਾਉਣ ਵਾਲੀ ਕੰਪਨੀ ਨੂੰ ਠੋਕਿਆ 2.5 ਕਰੋੜ ਜੁਰਮਾਨਾ, ਪੜ੍ਹੋ ਪੂਰਾ ਮਾਮਲਾ

ਨੈਸ਼ਨਲ ਡੈਸਕ : ਭਾਰਤੀ ਰਿਜ਼ਰਵ ਬੈਂਕ (RBI) ਨੇ L&T ਫਾਈਨਾਂਸ ਲਿਮਟਿਡ 'ਤੇ ਵੱਡੀ ਕਾਰਵਾਈ ਕੀਤੀ ਹੈ। ਆਰਬੀਆਈ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਨਾਲ ਸਬੰਧਤ ਕੁਝ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਐੱਲ ਐਂਡ ਟੀ ਫਾਈਨਾਂਸ ਲਿਮਟਿਡ 'ਤੇ 2.5 ਕਰੋੜ ਰੁਪਏ ਦਾ ਵਿੱਤੀ ਜੁਰਮਾਨਾ ਲਾਇਆ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਆਰਬੀਆਈ ਨੇ ਕਿਹਾ ਹੈ ਕਿ ਕੰਪਨੀ ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਪਹਿਲਾਂ ਬਹੁਤ ਡੂੰਘਾਈ ਨਾਲ ਜਾਂਚ ਕੀਤੀ ਗਈ ਸੀ ਪਰ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ NBFC ਨੇ ਆਪਣੇ ਪ੍ਰਚੂਨ ਕਰਜ਼ਦਾਰਾਂ ਨੂੰ ਲੋਨ ਐਪਲੀਕੇਸ਼ਨ ਫਾਰਮ/ਪ੍ਰਵਾਨਗੀ ਪੱਤਰ ਵਿੱਚ ਵੱਖ-ਵੱਖ ਸ਼੍ਰੇਣੀਆਂ ਦੇ ਕਰਜ਼ਦਾਰਾਂ ਤੋਂ ਅਲੱਗ-ਅਲੱਗ ਵਿਆਜ ਦਰਾਂ ਵਸੂਲਣ ਲਈ ਰਿਸਕ ਕਲਾਸੀਫਿਕੇਸ਼ਨ ਅਤੇ ਜਸਟੀਫਿਕੇਸ਼ਨ ਦਾ ਖੁਲਾਸਾ ਨਹੀਂ ਕੀਤਾ।

ਇਹ ਵੀ ਪੜ੍ਹੋ : 'ਪਰਲਜ਼' ਕੰਪਨੀ ਦੀ ਜ਼ਮੀਨ 'ਤੇ ਬਣੀਆਂ ਬਿਲਡਿੰਗਾਂ 'ਤੇ ਚੱਲਿਆ ਪੀਲਾ ਪੰਜਾ, 3 ਸ਼ੋਅਰੂਮ ਦਿੱਤੇ ਢਾਹ

ਖ਼ਾਸ ਗੱਲ ਇਹ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ NBFC ਨੇ ਆਪਣੇ ਕਰਜ਼ਦਾਰਾਂ ਤੋਂ ਕਰਜ਼ਾ ਮਨਜ਼ੂਰੀ ਦੇ ਸਮੇਂ ਦੱਸੀ ਗਈ ਜੁਰਮਾਨਾ ਵਿਆਜ ਦਰ ਤੋਂ ਵੱਧ ਵਿਆਜ ਦਰਾਂ ਵਸੂਲੀਆਂ ਹਨ। ਨਾਲ ਹੀ ਇਸ ਨੇ ਆਪਣੇ ਗਾਹਕਾਂ ਨੂੰ ਵਿਆਜ ਦਰ ਵਿੱਚ ਬਦਲਾਅ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਇਹੀ ਕਾਰਨ ਹੈ ਕਿ ਇਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ। ਬਿਆਨ ਵਿੱਚ ਆਰਬੀਆਈ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਕੰਪਨੀ ਨੂੰ ਨੋਟਿਸ ਵੀ ਦਿੱਤਾ ਗਿਆ ਸੀ। ਨੋਟਿਸ ਦੇ ਜਵਾਬ 'ਚ ਐੱਲ ਐਂਡ ਟੀ ਫਾਈਨਾਂਸ ਲਿਮਟਿਡ ਆਪਣਾ ਪੱਖ ਸਹੀ ਢੰਗ ਨਾਲ ਪੇਸ਼ ਨਹੀਂ ਕਰ ਸਕਿਆ। ਨਾਲ ਹੀ ਉਸ 'ਤੇ ਲਗਾਏ ਗਏ ਸਾਰੇ ਦੋਸ਼ ਸਹੀ ਪਾਏ ਗਏ। ਅਜਿਹੀ ਸਥਿਤੀ ਵਿੱਚ ਆਰਬੀਆਈ ਨੇ ਐੱਲ ਐਂਡ ਟੀ ਫਾਈਨਾਂਸ ਲਿਮਟਿਡ 'ਤੇ ਵਿੱਤੀ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ : ਐਲਨ ਮਸਕ ਨੇ 2 ਦਿਨਾਂ ’ਚ ਗੁਆਏ 22 ਅਰਬ ਡਾਲਰ, ਅੰਬਾਨੀ-ਅਡਾਨੀ ਨੂੰ ਵੀ ਲੱਗਾ ਝਟਕਾ

ਦੱਸ ਦੇਈਏ ਕਿ L&T 80 ਸਾਲ ਪੁਰਾਣੀ ਇਕ ਭਾਰਤੀ ਬਹੁ-ਰਾਸ਼ਟਰੀ ਕੰਪਨੀ ਹੈ। ਇਸ ਦਾ ਮੁੱਖ ਦਫ਼ਤਰ ਮੁੰਬਈ ਵਿੱਚ ਹੈ। L&T ਦਾ ਪੂਰਾ ਨਾਂ Larsen & Toubro ਹੈ। ਇਹ ਕੰਪਨੀ ਅਯੁੱਧਿਆ 'ਚ ਰਾਮ ਮੰਦਰ ਬਣਾ ਰਹੀ ਹੈ, ਜਿਸ ਨੂੰ 1000 ਸਾਲ ਤੱਕ ਕੋਈ ਤੂਫਾਨ, ਭੂਚਾਲ ਜਾਂ ਹੜ੍ਹ ਹਿਲਾ ਨਹੀਂ ਪਾਏਗਾ। ਖ਼ਾਸ ਗੱਲ ਇਹ ਹੈ ਕਿ ਇਸ ਕੰਪਨੀ ਨੇ ਗੁਜਰਾਤ 'ਚ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਸਟੈਚੂ ਆਫ਼ ਯੂਨਿਟੀ ਵਰਗੇ ਪ੍ਰੋਜੈਕਟਾਂ 'ਤੇ ਵੀ ਕੰਮ ਕੀਤਾ ਹੈ। ਅੱਜ ਇਹ ਕੰਪਨੀ ਦੁਨੀਆ ਦੀਆਂ ਚੋਟੀ ਦੀਆਂ-5 ਨਿਰਮਾਣ ਕੰਪਨੀਆਂ ਵਿੱਚ ਗਿਣੀ ਜਾਂਦੀ ਹੈ। ਵਰਤਮਾਨ 'ਚ ਇਹ ਦੁਨੀਆ ਦੇ 30 ਤੋਂ ਵੱਧ ਦੇਸ਼ਾਂ ਵਿੱਚ ਉਸਾਰੀ ਦਾ ਕੰਮ ਕਰ ਰਹੀ ਹੈ। ਇੰਜੀਨੀਅਰਿੰਗ ਅਤੇ ਨਿਰਮਾਣ ਤੋਂ ਇਲਾਵਾ L&T ਸੂਚਨਾ ਟੈਕਨਾਲੋਜੀ, ਟੈਕਨਾਲੋਜੀ ਅਤੇ ਵਿੱਤੀ ਸੇਵਾਵਾਂ ਵਰਗੇ ਖੇਤਰਾਂ ਵਿੱਚ ਵੀ ਕੰਮ ਕਰ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News