ਪੰਜਾਬ: ਰਾਸ਼ਨ ਡਿਪੋ ''ਚ ਨਿਕਲੀਆਂ ਬੰਪਰ ਭਰਤੀਆਂ, ਇਸ ਲਿੰਕ ਤੋਂ ਕਰੋ ਅਪਲਾਈ
Wednesday, Apr 23, 2025 - 06:11 PM (IST)

ਚੰਡੀਗੜ੍ਹ- ਪੰਜਾਬ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਵਿਭਾਗ ਨੇ 10 ਹਜ਼ਾਰ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਭਰਤੀ ਰਾਹੀਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਰਾਸ਼ਨ ਡਿਪੂ ਅਤੇ ਵਾਜਬ ਕੀਮਤ ਦੁਕਾਨ ਡੀਲਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਅਰਜ਼ੀ ਪ੍ਰਕਿਰਿਆ ਆਫਲਾਈਨ ਚੱਲ ਰਹੀ ਹੈ। ਹਾਲਾਂਕਿ ਹੁਣ ਫਾਰਮ ਭਰਨ ਲਈ ਬਹੁਤਾ ਸਮਾਂ ਨਹੀਂ ਬਚਿਆ ਹੈ। ਆਖਰੀ ਤਾਰੀਖ਼ 25 ਅਪ੍ਰੈਲ ਸ਼ਾਮ 5:00 ਵਜੇ ਤੱਕ ਹੈ। ਇਸ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਅਜਿਹੀ ਸਥਿਤੀ 'ਚ ਉਮੀਦਵਾਰ ਅਧਿਕਾਰਤ ਵੈੱਬਸਾਈਟ ਦੀ ਮਦਦ ਨਾਲ ਜਲਦੀ ਫਾਰਮ ਭਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਰਾਸ਼ਨ ਡਿਪੋ ਦੀਆਂ ਇਨ੍ਹਾਂ ਅਸਾਮੀਆਂ ਜ਼ਿਲ੍ਹਾ ਵਾਈਜ਼ ਐਲਾਨੀਆਂ ਗਈਆਂ ਹਨ। ਜਿਸ 'ਚ ਜਲੰਧਰ, ਬਰਨਾਲਾ, ਸੰਗਰੂਰ, ਕਪੂਰਥਲਾ, ਤਰਨਤਾਰਨ, ਅੰਮ੍ਰਿਤਸਰ, ਫਰੀਦਕੋਟ, ਗੁਰਦਾਸਪੁਰ, ਮੋਗਾ, ਪਟਿਆਲਾ ਆਦਿ ਜ਼ਿਲ੍ਹੇ ਹਨ। ਇਸ ਲਈ ਕੁੱਲ 10,003 ਅਹੁਦੇ ਭਰੇ ਜਾਣਗੇ।
ਉਮਰ ਹੱਦ
ਪੰਜਾਬ ਰਾਸ਼ਨ ਡਿਪੋ ਦੀ ਇਸ ਭਰਤੀ ਵਿਚ ਸ਼ਾਮਲ ਹੋਣ ਲਈ ਯੋਗਤਾ ਅਹੁਦੇ ਮੁਤਾਬਕ ਵੱਖ-ਵੱਖ ਤੈਅ ਕੀਤੀ ਗਈ ਹੈ। ਉਮਰ ਹੱਦ ਵੀ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਕ ਹੋਵੇਗੀ।
ਇੰਝ ਕਰੋ ਅਪਲਾਈ
ਇਸ ਭਰਤੀ 'ਚ ਅਪਲਾਈ ਕਰਨ ਲਈ ਉਮੀਦਵਾਰ ਹੇਠਾਂ ਦਿੱਤੇ ਕੁਝ ਆਸਾਨ ਕਦਮਾਂ ਦੀ ਪਾਲਣਾ ਕਰ ਸਕਦੇ ਹਨ-
ਸਭ ਤੋਂ ਪਹਿਲਾਂ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਅਧਿਕਾਰੀਆਂ ਵਿਭਾਗ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਆਪਣੇ ਜ਼ਿਲ੍ਹੇ ਨਾਲ ਸਬੰਧਤ ਭਰਤੀ ਲਿੰਕ 'ਤੇ ਕਲਿੱਕ ਕਰਕੇ ਅਰਜ਼ੀ ਫਾਰਮ ਇੱਥੋਂ ਡਾਊਨਲੋਡ ਕਰੋ।
ਅਰਜ਼ੀ ਫਾਰਮ ਵਿਚ ਸਾਰੀ ਲੋੜੀਂਦੀ ਜਾਣਕਾਰੀ ਭਰੋ ਅਤੇ ਲੋੜੀਂਦੇ ਦਸਤਾਵੇਜ਼ ਨੱਥੀ ਕਰੋ।
ਭਰਿਆ ਹੋਇਆ ਅਰਜ਼ੀ ਫਾਰਮ ਸਬੰਧਤ ਜ਼ਿਲ੍ਹੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਦਫ਼ਤਰ ਵਿਚ ਜਮ੍ਹਾਂ ਕਰਵਾਓ।