5 ਮਹੀਨੇ ਬਾਅਦ ਹੀ ਟੁੱਟ ਗਿਆ ਰੈਪਰ ਬਾਦਸ਼ਾਹ ਦਾ ਵਿਆਹ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ
Tuesday, Sep 01, 2026 - 11:56 AM (IST)
ਐਂਟਰਟੇਨਮੈਂਟ ਡੈਸਕ - ਮਸ਼ਹੂਰ ਰੈਪਰ ਅਤੇ ਸੰਗੀਤਕਾਰ ਬਾਦਸ਼ਾਹ ਨੂੰ ਲੈ ਕੇ ਇਸ ਸਮੇਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਰੈਪਰ ਬਾਦਸ਼ਾਹ ਅਤੇ ਪੰਜਾਬੀ ਅਦਾਕਾਰਾ ਈਸ਼ਾ ਰਿਖੀ ਆਪਣੇ ਵਿਆਹ ਦੇ ਸਿਰਫ਼ ਪੰਜ ਮਹੀਨੇ ਬਾਅਦ ਵੱਖ ਹੋ ਗਏ ਹਨ। ਰੈਪਰ ਬਾਦਸ਼ਾਹ ਨੇ ਆਪਣੀ ਦੂਜੀ ਪਤਨੀ ਤੋਂ ਤਲਾਕ ਲੈਣ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਦੋਵਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਆਪਣੇ ਤਲਾਕ ਦੀ ਪੁਸ਼ਟੀ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਆਟੋ-ਰਿਕਸ਼ਾ ਤੇ ਟੈਕਸੀ ਦੇ ਕਿਰਾਏ 'ਚ ਵਾਧਾ, ਸਫ਼ਰ ਕਰਨ ਤੋਂ ਪਹਿਲਾਂ ਮੁੰਬਈ ਵਾਲੇ ਪੜ੍ਹ ਲੈਣ ਇਹ ਖ਼ਬਰ

ਦੱਸ ਦੇਈਏ ਕਿ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਦੋਵਾਂ ਬਾਰੇ ਕਾਫ਼ੀ ਚਰਚਾ ਹੋ ਰਹੀ ਹੈ ਅਤੇ ਹੁਣ ਆਖਰਕਾਰ ਦੋਵਾਂ ਨੇ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਕਰ ਦਿੱਤੀ ਹੈ। ਬਾਦਸ਼ਾਹ ਅਤੇ ਈਸ਼ਾ ਨੇ ਸੋਮਵਾਰ ਰਾਤ ਨੂੰ ਆਪਣੀਆਂ-ਆਪਣੀਆਂ ਇੰਸਟਾਗ੍ਰਾਮ ਪੋਸਟਾਂ ਵਿੱਚ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਵੱਡਾ ਪ੍ਰਸ਼ਾਸਨਿਕ ਫੇਰਬਦਲ: ਪੱਛਮੀ ਬੰਗਾਲ 'ਚ 23 IAS ਅਧਿਕਾਰੀਆਂ ਦੇ ਹੋਏ ਤਬਾਦਲੇ
ਉਨ੍ਹਾਂ ਨੇ ਪੋਸਟ ਵਿਚ ਕਿਹਾ, "ਮੈਂ ਅਤੇ ਈਸ਼ਾ ਰਿਖੀ ਨੇ ਆਪਸੀ ਸਹਿਮਤੀ ਨਾਲ ਆਪਣੇ ਰਾਸਤੇ ਵੱਖ ਕਰਨ ਅਤੇ ਜ਼ਿੰਦਗੀ ਵਿਚ ਅਗੇ ਵੱਧਣ ਦਾ ਫੈਸਲਾ ਲਿਆ ਹੈ। ਇਹ ਫੈਸਲਾ ਅਸੀਂ ਆਪਸੀ ਸੂਝ-ਬੂਝ ਅਤੇ ਸਤਿਕਾਰ ਨਾਲ ਲਿਆ ਗਿਆ ਹੈ। ਅਸੀਂ ਇਸ ਮੁਸ਼ਕਲ ਸਮੇਂ ਵਿਚ ਤੁਹਾਡੇ ਸਾਰਿਆਂ ਤੋਂ ਸਾਡੀ ਪ੍ਰਾਈਵੇਸੀ ਦਾ ਸਨਮਾਨ ਕਰਨ ਦੀ ਅਪੀਲ ਕਰਦੇ ਹਾਂ। ਇਸ ਪੂਰੇ ਮਾਮਲੇ 'ਤੇ ਇਹ ਸਾਡਾ ਇਕਲੌਤਾ ਅਤੇ ਆਖਿਰੀ ਬਿਆਨ ਹੋਵੇਗਾ। ਅਸੀਂ ਦਿਲੋਂ ਬੇਨਤੀ ਕਰਦੇ ਹਾਂ ਕਿ ਸਾਡੇ ਰਿਸ਼ਤੇ ਬਾਰੇ ਕੋਈ ਵੀ ਮਨਘੜਤ ਕਹਾਣੀਆਂ ਜਾਂ ਅੰਦਾਜ਼ੇ ਨਾ ਲਗਾਏ ਜਾਣ।''
ਇਹ ਵੀ ਪੜ੍ਹੋ : ਤਰਨਤਾਰਨ ’ਚ ਵੱਡੀ ਵਾਰਦਾਤ : ਫਰਨੀਚਰ ਸ਼ੋਅਰੂਮ ਦੇ ਮਾਲਕ ’ਤੇ ਚਲਾਈਆਂ ਤਾੜ-ਤਾੜ ਗੋਲੀਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
