ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੀਤੀ ਦਰਿੰਦਗੀ, ਹਸਪਤਾਲ 'ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਘਰ ਬੁਲਾਇਆ ਤੇ ਫ਼ਿਰ...

Tuesday, Feb 21, 2023 - 03:08 AM (IST)

ਬੇਰੁਜ਼ਗਾਰੀ ਦਾ ਫਾਇਦਾ ਚੁੱਕ ਕੀਤੀ ਦਰਿੰਦਗੀ, ਹਸਪਤਾਲ 'ਚ ਨੌਕਰੀ ਲਗਵਾਉਣ ਦਾ ਝਾਂਸਾ ਦੇ ਕੇ ਘਰ ਬੁਲਾਇਆ ਤੇ ਫ਼ਿਰ...

ਨੋਇਡਾ (ਭਾਸ਼ਾ): ਜਨਪਦ ਗੌਤਮਬੁੱਧ ਨਗਰ ਵਿਚ ਇਕ ਨਿਜੀ ਹਸਪਤਾਲ 'ਚ ਨੌਕਰੀ ਲਗਵਾਉਣ ਦੇ ਨਾਂ 'ਤੇ ਹਸਪਤਾਲ ਮੁਲਾਜ਼ਮ ਨੇ ਇਕ ਕੁੜੀ ਨੂੰ ਆਪਣੇ ਜਾਲ 'ਚ ਫਸਾਇਆ ਤੇ ਆਪਣੇ ਦੋਸਤਾਂ ਨਾਲ ਰਲ਼ ਕੇ ਕਥਿਤ ਤੌਰ 'ਤੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਪੁਲਸ ਘਟਨਾ ਦੀ ਰਿਪੋਰਟ ਦਰਜ ਕਰ ਮਾਮਲੇ ਦੀ ਜਾਂਚ ਕਰ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਜੰਮੂ-ਕਸ਼ਮੀਰ: ਕਟੜਾ 'ਚ ਤਿੰਨ ਦਿਨ ਬਾਅਦ ਮੁੜ ਆਇਆ ਭੂਚਾਲ, ਰਿਕਟਰ ਸਕੇਲ 'ਤੇ 3.4 ਰਹੀ ਤੀਬਰਤਾ

ਇਸ ਸਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੁਲਸ ਕਮਿਸ਼ਨਰ ਲਕਸ਼ਮੀ ਸਿੰਘ ਨੇ ਦੱਸਿਆ ਕਿ ਪੀੜਤਾ ਨੇ ਕਾਸਨਾ ਥਾਣੇ ਵਿਚ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਮੁਲਾਕਾਤ ਨਿਜੀ ਹਸਪਤਾਲ ਵਿਚ ਕੰਮ ਕਰਨ ਵਾਲੇ ਨੀਲੂ ਭਾਟੀ ਨਾਲ ਹੋਈ। ਨੀਲੂ ਭਾਟੀ ਨੇ ਕੁੜੀ ਨੂੰ ਕਿਹਾ ਕਿ ਉਹ ਉਸ ਦੀ ਨੌਕਰੀ ਹਸਪਤਾਲ ਵਿਚ ਲਗਵਾ ਦੇਵੇਗਾ। ਉਨ੍ਹਾਂ ਦੱਸਿਆ ਕਿ ਪੀੜਤਾ ਮੁਤਾਬਕ ਕੁੱਝ ਦਿਨ ਪਹਿਲਾਂ ਨੀਲੂ ਭਾਟੀ ਨੇ ਨੌਕਰੀ ਲਗਵਾਉਣ ਦੇ ਨਾਂ 'ਤੇ ਉਸ ਤੋਂ 10 ਹਜ਼ਾਰ ਰੁਪਏ ਲੈ ਲਏ। ਦੋਸ਼ ਹੈ ਕੇ ਪੈਸੇ ਵਾਪਸ ਮੰਗਣ 'ਤੇ ਨੀਲੂ ਨੇ ਐਤਵਾਰ ਨੂੰ ਉਸ ਨੂੰ ਸਲੇਮਪੁਰ ਗੁਰਜਰ ਸਥਿਤ ਆਪਣੇ ਘਰ ਬੁਲਾਇਆ। ਪੀੜਤਾ ਦਾ ਦੋਸ਼ ਹੈ ਕਿ ਨੀਲੂ ਤੇ ਉਸ ਦੇ ਕੁੱਝ ਸਾਥੀਆਂ ਨੇ ਉਸ ਦੇ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਛੇਤੀ ਹੀ ਗ੍ਰਿਫ਼ਤਾਰੀ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News