ਫੋਟੋ ਖਿਚਵਾਉਣ ਦੀ ਰਾਜਨੀਤੀ ਛੱਡ ਖੱਟੜ ਸਰਕਾਰ ਤੋਂ ਸਮਰਥਨ ਵਾਪਸ ਲਵੇ ਦੁਸ਼ਯੰਤ: ਸੁਰਜੇਵਾਲਾ

12/14/2020 10:46:46 AM

ਹਰਿਆਣਾ— ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਰਣਦੀਪ ਸਿੰਘ ਸੁਰਜੇਵਾਲਾ ਹਰਿਆਣਾ ਸਰਕਾਰ ਵਿਚ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਚੌਟਾਲਾ ਨੂੰ ਭਾਜਪਾ ਨੇਤਾਵਾਂ ਅਤੇ ਕੇਂਦਰੀ ਮੰਤਰੀਆਂ ਨਾਲ ਗੱਲਬਾਤ ਕਰਨ ਦਾ ਢੋਂਗ ਕਰਨ ਦੀ ਬਜਾਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਖੱਟੜ ਸਰਕਾਰ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਹੈ। ਦੁਸ਼ਯੰਤ ਕੋਲ ਸੱਤਾ ਦੀ ਮਲਾਈ 'ਚ ਹਿੱਸੇਦਾਰੀ ਲਈ ਭਾਜਪਾ ਨੇਤਾਵਾਂ ਤੋਂ ਨਗਰ ਪਰੀਸ਼ਦ ਅਤੇ ਨਗਰ ਨਿਗਮ ਦੀਆਂ ਚੋਣਾਂ 'ਚ ਗਠਜੋੜ ਅਤੇ ਸਿਆਸੀ ਸੌਦੇਬਾਜ਼ੀ ਕਰਨ ਲਈ ਤਾਂ ਸਮਾਂ ਹੈ ਪਰ ਕਿਸਾਨ ਪ੍ਰਦਰਸ਼ਨਕਾਰੀਆਂ ਨਾਲ ਗੱਲ ਕਰਨ ਦੀ ਫੁਰਸਤ ਨਹੀਂ, ਜੋ ਉਨ੍ਹਾਂ ਦੀਆਂ ਤਰਜੀਹਾਂ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਚ ਗਰਮ ਕੱਪੜੇ ਵੰਡ ਰਹੇ PM ਮੋਦੀ ਦੇ ਪ੍ਰਸ਼ੰਸਕ ਜੁੜਵਾ ਭਰਾ, ਬੋਲੇ- 'ਇਹ ਸੰਘਰਸ਼ ਦਾ ਸਮਾਂ'

ਰਣਦੀਪ ਨੇ ਕਿਹਾ ਕਿ ਪ੍ਰਦੇਸ਼ ਦੀ ਜਨਤਾ ਨੂੰ ਯਾਦ ਹੈ ਕਿ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੇ. ਜੇ. ਪੀ. ਅਤੇ ਦੁਸ਼ਯੰਤ ਚੌਟਾਲਾ ਕਿਸ ਤਰ੍ਹਾਂ ਭਾਜਪਾ ਸਰਕਾਰ 'ਚ ਭ੍ਰਿਸ਼ਟਾਚਾਰ, ਸਰਕਾਰੀ ਨੌਕਰੀਆਂ 'ਚ ਹੇਰਾ-ਫੇਰੀ ਅਤੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਦੀ ਗੱਲ ਕਰਦੇ ਸਨ। ਫਿਰ ਵਿਧਾਨ ਸਭਾ ਚੋਣਾਂ ਵਿਚ ਵੀ ਜੇ. ਜੇ. ਪੀ. ਅਤੇ ਦੁਸ਼ਯੰਤ ਚੌਟਾਲਾ ਨੇ ਭਾਜਪਾ ਨੂੰ ਮਦਦ ਕਰਨ ਲਈ ਆਪਣੇ ਉਮੀਦਵਾਰ ਉਤਾਰੇ ਸਨ, ਜਿਨ੍ਹਾਂ ਨੇ ਕਈ ਵਿਧਾਨ ਸਭਾ ਖੇਤਰਾਂ 'ਚ ਭਾਜਪਾ ਨੂੰ ਜਿੱਤਣ 'ਚ ਮਦਦ ਕੀਤੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਚ ਡਟੀਆਂ ਬੀਬੀਆਂ, ਕਿਹਾ- 'ਜੇ ਖੇਤਾਂ 'ਚ ਹੱਥ ਵੰਡਾ ਸਕਦੀਆਂ ਤਾਂ ਇੱਥੇ ਕਿਉਂ ਨਹੀਂ'

ਸੱਚਾਈ ਇਹ ਹੈ ਕਿ ਦੇਸ਼ ਦਾ ਕਿਸਾਨ ਆਪਣੀ ਰੋਜ਼ੀ-ਰੋਟੀ ਅਤੇ ਖੇਤਾਂ ਨੂੰ ਬਚਾਉਣ ਲਈ ਆਪਣੇ ਲੜਾਈ ਲੜ ਰਿਹਾ ਹੈ ਪਰ ਭਾਜਪਾ ਦੇ ਵਿਰੋਧ 'ਚ ਵੋਟਾਂ ਮੰਗ ਕੇ ਭਾਜਪਾ ਦੇ ਗੋਦੀ 'ਚ ਬੈਠੀ ਜੇ. ਜੇ. ਪੀ. ਨੇ ਆਪਣੇ ਵੋਟਰਾਂ ਨੂੰ ਧੋਖਾ ਦਿੱਤਾ ਹੈ। ਅਜਿਹਾ ਨਾ ਕਰਨ 'ਤੇ ਪ੍ਰਦੇਸ਼ ਦਾ ਕਿਸਾਨ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ ਅਤੇ ਉਹ ਕਿਸਾਨਾਂ ਦੇ ਗੁਨਾਹਗਾਰ ਮੰਨੇ ਜਾਣਗੇ।


Tanu

Content Editor

Related News