ਯੈਸ ਬੈਂਕ ਮਾਮਲੇ ''ਚ ਰਾਣਾ ਕਪੂਰ ਤੇ ਹੋਰ 5 ਜੂਨ ਨੂੰ ਤਲਬ

05/23/2020 11:28:36 PM

ਮੁੰਬਈ (ਭਾਸ਼ਾ)— ਇੱਥੇ ਦੀ ਇਕ ਵਿਸ਼ੇਸ਼ ਅਦਾਲਤ ਨੇ ਯੈਸ ਬੈਂਕ ਘੋਟਾਲੇ ਨੂੰ ਲੈ ਕੇ ਈ. ਡੀ. ਵਲੋਂ ਚਾਰਜਸ਼ੀਟ ਦਾ ਸ਼ਨੀਵਾਰ ਨੂੰ ਨੋਟਿਸ ਲਿਆ ਤੇ ਬੈਂਕ ਦੇ ਸਹਿ-ਸੰਸਥਾਪਕ ਰਾਣਾ ਕਪੂਰ ਤੇ 7 ਹੋਰ ਦੋਸ਼ੀਆਂ ਨੂੰ ਸੰਮਨ ਜਾਰੀ ਕੀਤੇ। ਇਸ ਮਹੀਨੇ ਦੀ ਸ਼ੁਰੂਆਤ 'ਚ ਦਾਇਰ ਕੀਤੀ ਗਈ ਚਾਰਜਸ਼ੀਟ 'ਤੇ ਦੋਸ਼ੀ ਦੇ ਤੌਰ 'ਤੇ ਰਾਣਾ ਕਪੂਰ, ਉਸਦੀ ਪਤਨੀ, ਬੇਟੀਆਂ ਤੇ ਇਸ ਨਾਲ ਜੁੜੀ 3 ਕੰਪਨੀਆਂ ਦੇ ਨਾਂ ਸ਼ਾਮਿਲ ਹਨ। ਦੋਸ਼ੀਆਂ ਨੂੰ 5 ਜੂਨ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ।


Gurdeep Singh

Content Editor

Related News