ਆਠਵਲੇ ਦਾ ਤੰਜ਼- ਰਾਹੁਲ ਦੀ ਯਾਤਰਾ ’ਚ ਦਮ ਨਹੀਂ, ਸਾਨੂੰ ਇਸ ਤੋਂ ਕੋਈ ਗ਼ਮ ਨਹੀਂ

Thursday, Sep 15, 2022 - 02:55 PM (IST)

ਇੰਦੌਰ- ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ’ਚ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕੇਂਦਰੀ ਮੰਤਰੀ ਰਾਮਦਾਸ ਆਠਵਲੇ ਨੇ ਇਸ ਨੂੰ ‘ਭਾਰਤ ਤੋੜੋ ਯਾਤਰਾ’ ਦੱਸਿਆ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਸ ‘ਬੇਦਮ’ ਯਾਤਰਾ ਤੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਮਣੇ ਸਿਆਸੀ ਸਫ਼ਲਤਾ ਨਹੀਂ ਮਿਲ ਸਕਦੀ। ਆਠਵਲੇ ਨੇ ਇੰਦੌਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਦੀ ਯਾਤਰਾ ਭਾਰਤ ਜੋੜੋ ਯਾਤਰਾ ਨਹੀਂ ਸਗੋਂ ਭਾਰਤ ਤੋੜੋ ਯਾਤਰਾ ਹੈ। ਇਸ ਯਾਤਰਾ ’ਚ ਕੋਈ ਦਮ ਨਹੀਂ ਹੈ ਅਤੇ ਇਸ ਯਾਤਰਾ ਨੂੰ ਲੈ ਕੇ ਸਾਨੂੰ ਕੋਈ ਗ਼ਮ ਨਹੀਂ।

ਕੇਂਦਰ ’ਚ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਆਠਵਲੇ ਨੇ ਕਿਹਾ ਕਿ ਕਈ ਧਰਮਾਂ, ਜਾਤੀਆਂ ਅਤੇ ਭਾਸ਼ਾਵਾਂ ਵਾਲੇ ਭਾਰਤ ਨੂੰ ਡਾ. ਭੀਮਰਾਵ ਅੰਬੇਡਕਰ ਦੇ ਬਣਾਏ ਸੰਵਿਧਾਨ ਨੇ ਕਾਫੀ ਪਹਿਲਾਂ ਜੋੜ ਦਿੱਤਾ ਸੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਸਭ ਕਾ ਸਾਥ, ਸਭ ਕਾ ਵਿਕਾਸ ਅਤੇ ਸਭ ਕਾ ਵਿਸ਼ਵਾਸ’ ਦੀ ਭਾਵਨਾ ਨਾਲ ਦੇਸ਼ ਜੋੜਨ ਦੇ ਕੰਮ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਮੋਦੀ ਪ੍ਰਧਾਨ ਮੰਤਰੀ ਦੇ ਰੂਪ ’ਚ ਦੇਸ਼ ਦੀ ਵਾਗਡੋਰ ਸੰਭਾਲ ਰਹੇ ਹਨ, ਉਦੋਂ ਤੱਕ ਗਾਂਧੀ ਨੂੰ ਸਿਆਸੀ ਸਫ਼ਲਤਾ ਮਿਲਣ ਵਾਲੀ ਨਹੀਂ ਹੈ, ਭਾਵੇਂ ਹੀ ਉਹ ਕਿੰਨੀਆਂ ਵੀ ਯਾਤਰਾਵਾਂ ਕੱਢਦੇ ਰਹਿਣ। 


Tanu

Content Editor

Related News