ਰਾਮ ਮੰਦਰ ਉਦਘਾਟਨ : ਮੁਸਲਿਮ ਨੌਜਵਾਨਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਓਵੈਸੀ
Tuesday, Jan 02, 2024 - 12:28 PM (IST)
ਹੈਦਰਾਬਾਦ (ਏਜੰਸੀ)- ਜਿਵੇਂ-ਜਿਵੇਂ ਰਾਮ ਮੰਦਰ ਦਾ ਉਦਘਾਟਨ ਨੇੜੇ ਆ ਰਿਹਾ ਹੈ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਮੀਨ (ਏ. ਆਈ. ਐੱਮ. ਆਈ. ਐੱਮ.) ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਮੁਸਲਿਮ ਭਾਈਚਾਰੇ ਦੇ ਨੌਜਵਾਨਾਂ ਨੂੰ ਭੜਕਾਉਣ ਦੀ ਭਾਵਨਾ ਨਾਲ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਬਾਬਰੀ ਮਸਜਿਦ ਬਾਰੇ ਅਸਦੁਦੀਨ ਓਵੈਸੀ ਨੇ ਕਿਹਾ ਕਿ ਜਿਸ ਜਗ੍ਹਾ ’ਤੇ ਪਿਛਲੇ 500 ਸਾਲਾਂ ਤੋਂ ਪਵਿੱਤਰ ਕੁਰਾਨ ਪੜ੍ਹੀ ਜਾਂਦੀ ਸੀ, ਉਹ ਹੁਣ ਸਾਡੇ ਹੱਥ ’ਚ ਨਹੀਂ ਹੈ।
ਓਵੈਸੀ ਨੇ ਭਵਾਨੀ ਨਗਰ ਵਿਚ ਇਕ ਸਮਾਗਮ ਵਿਚ ਕਿਹਾ,‘‘ਨੌਜਵਾਨੋਂ, ਮੈਂ ਤੁਹਾਨੂੰ ਦੱਸ ਰਿਹਾ ਹਾਂ, ਅਸੀਂ ਆਪਣੀ ਮਸਜਿਦ ਗੁਆ ਦਿੱਤੀ ਹੈ ਅਤੇ ਤੁਸੀਂ ਦੇਖ ਰਹੇ ਹੋ ਕਿ ਉੱਥੇ ਕੀ ਹੋ ਰਿਹਾ ਹੈ। ਕੀ ਤੁਹਾਡੇ ਦਿਲ ਵਿਚ ਦਰਦ ਨਹੀਂ ਹੈ। ਜਿਸ ਜਗ੍ਹਾ ਅਸੀਂ ਬੈਠ ਕੇ 500 ਸਾਲਾਂ ਤੋਂ ਕੁਰਾਨ ਪੜ੍ਹੀ, ਅੱਜ ਉਹ ਸਾਡੇ ਹੱਥ ’ਚ ਨਹੀਂ ਹੈ। ਕੀ ਤੁਹਾਨੂੰ ਨਹੀਂ ਦਿਖ ਰਿਹਾ ਹੈ ਕਿ 3-4 ਹੋਰ ਮਸਜਿਦਾਂ ਨੂੰ ਲੈ ਕੇ ਸਾਜ਼ਿਸ਼ ਚੱਲ ਰਹੀ ਹੈ, ਜਿਸ ਵਿਚ ਸੁਨਹਿਰੀ ਮਸਜਿਦ ਵੀ ਸ਼ਾਮਲ ਹੈ? ਉਨ੍ਹਾਂ ਕਿਹਾ ਕਿ ਸਾਲਾਂ ਦੀ ਮਿਹਨਤ ਤੋਂ ਬਾਅਦ ਅੱਜ ਅਸੀਂ ਆਪਣਾ ਮੁਕਾਮ ਹਾਸਲ ਕੀਤਾ ਹੈ। ਤੁਹਾਨੂੰ ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਆਪਣੀਆਂ ਮਸਜਿਦਾਂ ਨੂੰ ਆਬਾਦ ਰੱਖੋ। ਸੰਭਵ ਹੈ ਕਿ ਇਹ ਮਸਜਿਦਾਂ ਸਾਡੇ ਕੋਲੋਂ ਖੋਹ ਲਈਆਂ ਜਾਣ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8