ਜਾਣੋਂ ਰਾਮ ਰਹੀਮ ਨੂੰ ਹੋਰ ਕਿੰਨੀ ਹੋ ਸਕਦੀ ਹੈ ਸਜ਼ਾ

01/12/2019 12:29:46 AM

ਨਵੀਂ ਦਿੱਲੀ— ਹਰਿਆਣਾ ਪੱਤਰਕਾਰ ਰਾਮਚੰਦਰ ਛੱਤਰਪਤੀ ਦੇ ਕਤਲ ਮਾਮਲੇ 'ਚ ਪੰਚਕੂਲਾ ਦੀ ਸਪੈਸ਼ਲ ਸੀ.ਬੀ.ਆਈ. ਕੋਰਟ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਦੋਸ਼ੀ ਕਰਾਰ ਦਿੱਤਾ ਹੈ। ਜੱਜ ਜਗਦੀਪ ਸਿੰਘ ਨੇ ਭਾਵੇਂ ਕਿ ਅੱਜ ਸਜ਼ਾ ਨਹੀਂ ਸੁਣਾਈ ਸਿਰਫ ਦੋਸ਼ੀ ਕਰਾਰ ਦਿੱਤਾ ਹੈ ਪਰ ਰਾਮ ਰਹੀਮ 'ਤੇ ਲੱਗੀ ਧਾਰਾ 302 ਤੇ 120ਬੀ ਅਨੁਸਾਰ ਉਸ ਨੂੰ ਭਾਰਤੀ ਕਾਨੂੰਨ ਮੁਤਾਬਕ ਸਖਤ ਸਜ਼ਾ ਦਿੱਤੇ ਜਾਣ ਦਾ ਪ੍ਰਬੰਧ ਹੈ। ਭਾਰਤੀ ਕਾਨੂੰਨ ਦੀ ਗੱਲ ਕਰੀਏ ਤਾਂ ਆਈ.ਪੀ.ਸੀ. ਦੀ ਧਾਰਾ ਅਨੁਸਾਰ 302 ਤੇ 120ਬੀ ਦੇ ਦੋਸ਼ੀ ਨੂੰ ਹੇਠ ਦਿੱਤੀ ਸਜ਼ਾ ਦਾ ਪ੍ਰਬੰਧ ਹੈ।

ਕੀ ਹੈ ਧਾਰਾ 302
ਆਈ.ਪੀ.ਸੀ. ਦੀ ਧਾਰਾ 302 ਕਈ ਮਾਇਨਿਆਂ 'ਚ ਕਾਫੀ ਅਹਿਮ ਹੈ। ਕਤਲ ਦੇ ਦੋਸ਼ੀਆਂ 'ਤੇ ਧਾਰਾ 302 ਲਗਾਈ ਜਾਂਦੀ ਹੈ। ਜੇਕਰ ਕਿਸੇ 'ਤੇ ਕਤਲ ਦਾ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਉਸ ਨੂੰ ਊਮਰਕੈਦ ਜਾਂ ਫਾਂਸੀ ਤੇ ਜੁਰਮਾਨਾ ਵੀ ਹੋ ਸਕਦਾ ਹੈ। ਕਤਲ ਦੇ ਮਾਮਲਿਆਂ 'ਚ ਖਾਸਤੌਰ 'ਤੇ ਕਤਲ ਦੇ ਇਰਾਦੇ ਤੇ ਉਸ ਦੇ ਟੀਚੇ 'ਤੇ ਧਿਆਨ ਦਿੱਤਾ ਜਾਂਦਾ ਹੈ। ਇਹ ਆਈ.ਪੀ.ਸੀ. ਧਾਰਾ ਇਕ ਗੈਰ-ਜ਼ਮਾਨਤੀ ਤੇ ਸੰਗੀਨ ਅਪਰਾਧ ਹੈ।

ਕੀ ਹੈ ਧਾਰਾ 120ਬੀ
ਕਿਸੇ ਵੀ ਅਪਰਾਧ ਨੂੰ ਅੰਜਾਮ ਦੇਣ ਲਈ ਸਾਂਝੀ ਸਾਜ਼ਿਸ਼ ਭਾਵ ਕਾਮਨ ਕਾਨਸਪਿਰੇਸੀ ਦਾ ਮਾਮਲਾ ਗੁਨਾਹ ਦੀ ਸ਼੍ਰੇਣੀ 'ਚ ਆਉਂਦਾ ਹੈ। ਅਜਿਹੇ ਮਾਮਲਿਆਂ 'ਚ ਇੰਡੀਅਨ ਪੀਨਲ ਕੋਡ (ਆਈ.ਪੀ.ਸੀ) ਦੀ ਧਾਰਾ 120ਏ ਤੇ 120ਬੀ ਦਾ ਪ੍ਰਬੰਧ ਹੈ। ਜਿਸ 'ਚ ਵੀ ਮਾਮਲੇ 'ਚ ਦੋਸ਼ੀਆਂ ਦੀ ਗਿਣਤੀ ਇਕ ਤੋਂ ਜ਼ਿਆਦਾ ਹੁੰਦੀ ਹੈ ਤਾਂ ਪੁਲਸ ਦੀ ਐੱਫ.ਆਈ.ਆਰ. 'ਚ ਆਮਤੌਰ 'ਤੇ ਧਾਰਾ 120ਏ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਦੋਸ਼ੀ ਖੁਦ ਅਪਰਾਧ ਨੂੰ ਅੰਜਾਮ ਦੇਵੇਂ। ਕਿਸੇ ਸਾਜ਼ਿਸ਼ 'ਚ ਸ਼ਾਮਲ ਹੋਣਾ ਵੀ ਕਾਨੂੰਨ ਦੀ ਨਜ਼ਰ 'ਚ ਅਪਰਾਧ ਹੈ।

ਅਜਿਹੇ 'ਚ ਸਾਜ਼ਿਸ਼ 'ਚ ਸ਼ਾਮਲ ਸ਼ਖਸ ਜੇਕਰ ਫਾਂਸੀ, ਉਮਰਕੈਦ ਜਾਂ ਦੋ ਸਾਲ ਤੋਂ ਵਧ ਮਿਆਦ ਦੇ ਕਠਿਨ ਕਾਰਾਵਾਸ ਨਾਲ ਸਜ਼ਾਯੋਗ ਅਪਰਾਧ ਕਰਨ ਦੀ ਅਪਰਾਧਿਕ ਸਾਜ਼ਿਸ਼ 'ਚ ਸ਼ਾਮਲ ਹੋਵੇਗਾ ਤਾਂ ਧਾਰਾ 120ਬੀ ਦੇ ਤਹਿਤ ਉਸ ਨੂੰ ਵੀ ਅਪਰਾਧ ਕਰਨ ਵਾਲੇ ਦੇ ਬਰਾਬਰ ਸਜ਼ਾ ਮਿਲੇਗੀ। ਹੋਰ ਮਾਮਲਿਆਂ 'ਚ ਇਹ ਸਜ਼ਾ 6 ਮਹੀਨੇ ਦੀ ਕੈਦ ਜਾਂ ਜੁਰਮਾਨਾ ਦੋਵੇਂ ਹੋ ਸਕਦੇ ਹਨ।


Inder Prajapati

Content Editor

Related News