ਟੁੱਟੇ ਸਾਰੇ ਰਿਕਾਰਡ, ਬਣਿਆ ਇਤਿਹਾਸ, ਬੀਤੇ 24 ਘੰਟਿਆਂ ''ਚ ਗੂਗਲ ਟ੍ਰੈਂਡਸ ''ਚ ਸਿਰਫ਼ ''ਰਾਮ ਹੀ ਰਾਮ''

01/22/2024 7:01:52 PM

ਗੈਜੇਟ ਡੈਸਕ- 500 ਸਾਲਾਂ ਤੋਂ ਜ਼ਿਆਦਾ ਦਾ ਇੰਤਜ਼ਾਰ ਖ਼ਤਮ ਹੋਣ ਦੇ ਨਾਲ ਹੀ ਅਯੁੱਧਿਆ ਦੇ ਰਾਮ ਮੰਦਰ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸੰਪਨ ਹੋ ਗਈ ਹੈ। ਰਾਮਲੱਲਾ, ਰਾਮ ਮੰਦਰ ਦੇ ਗਰਭ ਗ੍ਰਹਿ 'ਚ ਵਿਰਾਜਮਾਨ ਹੋ ਗਏ ਹਨ, ਜਿੱਥੇ ਉਨ੍ਹਾਂ ਦੀ ਆਰਤੀ ਕੀਤੀ ਗਈ।

ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਦੰਡਵਤ ਪ੍ਰਣਾਮ ਕੀਤਾ। ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੇ ਇਸ ਬੇਹੱਦ ਹੀ ਖ਼ਾਸ ਮੌਕੇ 'ਤੇ ਦੇਸ਼-ਦੁਨੀਆ 'ਚ ਜਸ਼ਨ ਦਾ ਮਾਹੌਲ ਹੈ। ਦੇਸ਼ ਅਤੇ ਦੁਨੀਆ 'ਚ ਦੀਵਾਲੀ ਮਨਾਈ ਜਾ ਰਹੀ ਹੈ।

ਅੱਜ ਯਾਨੀ 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਗੂਗਲ 'ਤੇ ਇੰਨੇ ਸਰਚ ਹੋਏ ਹਨ ਜਿੰਨੇ ਇਸਤੋਂ ਪਹਿਲਾਂ ਸ਼ਾਇਦ ਹੀ ਕਦੇ ਹੋਏ ਹੋਣਗੇ। ਇਹ ਸ਼ਾਇਦ ਪਹਿਲਾ ਮੌਕਾ ਹੈ ਜਦੋਂ ਗੂਗਲ ਟ੍ਰੈਂਡਸ trends.google.com/trends/trendingsearches ਦੇ ਸਾਰੇ ਟਾਪ-10 ਸਰਚ ਰਾਮ ਮੰਦਰ ਨਾਲ ਜੁੜੇ ਹਨ। ਇਸਤੋਂ ਪਹਿਲਾਂ ਇਕ ਹੀ ਟਾਪਿਕ 'ਤੇ ਬੀਤੇ 24 ਘੰਟਿਆਂ 'ਚ ਇਸ ਤਰ੍ਹਾਂ ਦੇ ਟ੍ਰੈਂਡਸ ਦੇਖਣ ਨੂੰ ਨਹੀਂ ਮਿਲੇ।

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

ਗੂਗਲ ਟ੍ਰੈਂਡਸ 'ਚ ਬੀਤੇ 24 ਘੰਟਿਆਂ 'ਚ ਸਰਚ ਹੋਣ ਵਾਲੇ ਟਾਪ-10 ਟਾਪਿਕ

1. Rama • Ayodhya • Hindu Temple
2. Tanakpur • Rama • Arti
3. Rama • Bharatiya Janata Party • Ayodhya • Narendra Modi
4. Rama • Ayodhya • Ramanama • Hindu Temple • Prana Pratishtha
5. Arunachal Pradesh • Ayodhya • Hindu Temple • Rama • India • Chief minister
6. Ayodhya • Kalyan Singh • Demolition of the Babri Masjid • Rama • Uttar Pradesh • Chief minister • 1992 • Hindu Temple • Bharatiya Janata Party • Director general of police
7. Indian National Congress • Rama • Hindu Temple • Ayodhya • Acharya Pramod Krishanam • Narendra Modi • Prana Pratishtha • India
8. Rama • Ayodhya • Dignity of Life
9. Rama • Ayodhya • Dignity of Life
10. Shobha Karandlaje • Ayodhya • Rama • Indian National Congress • Bharatiya Janata Party

ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ

ਇਨ੍ਹਾਂ ਦੇਸ਼ਾਂ 'ਚ ਵੀ ਰਾਮ ਮੰਦਰ 'ਤੇ ਟਾਪ ਸਰਚ

ਗੂਗਲ 'ਤੇ ਪੂਰਾ ਭਾਰਤ ਤਾਂ ਰਾਮਮਈ ਹੋਇਆ ਹੀ ਹੈ ਸਗੋਂ ਵਿਦੇਸ਼ਾਂ 'ਚ ਇਸ ਇਸ ਰਾਮ ਮੰਦਰ ਬਾਰੇ ਖੂਬ ਸਰਚ ਕੀਤਾ ਜਾ ਰਿਹਾ ਹੈ। ਭਾਰਤ ਤੋਂ ਇਲਾਵਾ ਦੂਜੇ ਨੰਬਰ 'ਤੇ ਮਾਰੀਸ਼ਸ, ਨੇਪਾਲ, ਯੂ.ਏ.ਈ. ਸਿੰਗਾਪੁਰ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਬੰਗਲਾਦੇਸ਼, ਮਲੇਸ਼ੀਆ ਆਦਿ ਦੇਸ਼ਾਂ 'ਚ ਰਾਮ ਮੰਦਰ ਟਾਪ-10 ਸਰਚ 'ਚ ਸ਼ਾਮਲ ਹਨ।

ਇਹ ਵੀ ਪੜ੍ਹੋ- ਬੜੇ ਕੰਮ ਦਾ ਹੈ ਇਹ ਸਕਿਓਰਿਟੀ ਫੀਚਰ, ਆਪਣੇ ਸੋਸ਼ਲ ਮੀਡੀਆ ਅਕਾਊਂਟ 'ਚ ਇੰਝ ਕਰੋ ਐਕਟਿਵ


Rakesh

Content Editor

Related News