ਕਿਸਾਨਾਂ ਦੇ ਦਿੱਲੀ ਕੂਚ ''ਤੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ, ਬੋਲੇ- ਕਿਸਾਨਾਂ ਨਾਲ ਅਨਿਆਂ ਹੋਇਆ ਤਾਂ...
Tuesday, Feb 13, 2024 - 07:03 PM (IST)
ਨਵੀਂ ਦਿੱਲੀ- ਪੰਜਾਬ ਦੇ ਕਿਸਾਨਾਂ ਦੇ ਦਿੱਲੀ ਕੂਚ ਵਿਚਾਲੇ ਰਾਕੇਸ਼ ਟਿਕੈਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਵੇਂ ਰਾਕੇਸ਼ ਟਿਕੈਤ ਸਮੇਤ ਸੰਯੁਕਤ ਕਿਸਾਨ ਮੋਰਚਾ ਦੇ ਕਈ ਕਿਸਾਨ ਆਗੂਆਂ ਨੂੰ ਇਸ ਅੰਦੋਲਨ 'ਚ ਸ਼ਾਮਲ ਨਹੀਂ ਕੀਤਾ ਗਿਆ। ਇਸ ਦੇ ਬਾਵਜੂਦ ਭਾਕਿਯੂ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨਾਂ ਨਾਲ ਖੜ੍ਹੇ ਰਹਿਣ ਦੀ ਗੱਲ ਕਹੀ ਹੈ। ਟਿਕੈਤ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਗੱਲ ਸੁਣੇ। ਜੇਕਰ ਕਿਸਾਨਾਂ ਨਾਲ ਅਨਿਆਂ ਹੋਇਆ ਤਾਂ ਨਾ ਤਾਂ ਦਿੱਲੀ ਸਾਡੇ ਤੋਂ ਦੂਰ ਹੈ ਅਤੇ ਨਾ ਹੀ ਕਿਸਾਨ ਦੂਰ ਹਨ। ਟਿਕੈਤ ਨੇ ਕਿਹਾ ਕਿ ਇਹ ਮਾਰਚ (ਕਿਸਾਨ) ਯੂਨੀਅਨ ਵਲੋਂ ਬੁਲਾਇਆ ਗਿਆ ਹੈ। ਕਿਸਾਨਾਂ ਦੇ ਇਕ ਗਰੁੱਪ ਦਾ ਕਾਲ ਹੈ ਪਰ ਕਿਸੇ ਵੀ ਅਨਿਆਂ ਦੀ ਸਥਿਤੀ 'ਚ ਦੇਸ਼ ਭਰ ਦੇ ਕਿਸਾਨ ਹਰਿਆਣਾ-ਪੰਜਾਬ ਦੇ ਕਿਸਾਨਾਂ ਨਾਲ ਹਨ। ਉਹ ਆਪਣਾ ਪੱਖ ਰੱਖਣ ਆ ਰਹੇ ਹਨ ਅਤੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨਾਲ ਅਨਿਆਂ ਹੁੰਦਾ ਹੈ ਤਾਂ ਅਸੀਂ ਉਨ੍ਹਾਂ ਨਾਲ ਹਾਂ। ਆਪਣੀ ਗੱਲ ਕਹਿਣ ਆ ਰਹੇ ਹਨ ਪੂਰੇ ਦੇਸ਼ 'ਚ ਵੱਖ-ਵੱਖ ਤਰੀਕੇ ਨਾਲ ਆਪਣੀ ਗੱਲ ਕਹਿ ਰਹੇ ਹਨ ਤਾਂ ਉਨ੍ਹਾਂ ਦੀ ਗੱਲ ਸੁਣੋ।
ਟਿਕੈਤ ਨੇ ਅੱਗੇ ਕਿਹਾ ਕਿ ਸਾਡੇ ਸਾਰਿਆਂ ਦੇ ਮੁੱਦੇ ਇਕ ਹਨ। ਕਰਜ਼ ਮੁਆਫ਼ੀ, ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਅਤੇ ਐੱਮ.ਐੱਸ.ਪੀ. ਲਈ ਕਾਨੂੰਨ ਬਣਾਉਣਾ। ਉਨ੍ਹਾਂ ਕਿਹਾ ਕਿ ਸਾਡੇ ਤੋਂ ਨਾ ਕਿਸਾਨ ਦੂਰ ਹੈ, ਨਾ ਹੀ ਦਿੱਲੀ ਦੂਰ ਹੈ। ਕਿਸਾਨ ਜੇਕਰ ਆਪਣੀ ਗੱਲ ਕਰਨਾ ਚਾਹੁੰਦੇ ਹਨ ਤਾਂ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਸ ਅੰਦੋਲਨ ਤੋਂ ਪਹਿਲਾਂ ਹੀ ਭਾਕਿਯੂ 16 ਫਰਵਰੀ ਨੂੰ ਕਿਸਾਨ, ਕੰਮ ਬੰਦ ਦਾ ਐਲਾਨ ਕਰ ਚੁੱਕੀ ਹੈ। 16 ਫਰਵਰੀ ਨੂੰ ਕਿਸਾਨ ਖੇਤਾਂ 'ਚ ਕੰਮ ਨਹੀਂ ਰਕਨਗੇ। 26 ਜਨਵਰੀ ਨੂੰ ਤਿਰੰਗਾ ਟਰੈਕਟਰ ਯਾਤਰਾ ਦੇ ਸਮੇਂ ਵੀ ਰਾਕੇਸ਼ ਟਿਕੈਤ ਨੇ ਇਹੀ ਸੰਦੇਸ਼ ਦਿੱਤਾ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e