ਰਾਕੇਸ਼ ਟਿਕੈਤ ਨੇ ਮੁੜ ਦੁਹਰਾਇਆ, ਕਾਨੂੰਨ ਰੱਦ ਹੋਣ ਤੱਕ ਨਹੀਂ ਹੋਵੇਗੀ ਘਰ ਵਾਪਸੀ

02/12/2021 5:54:37 PM

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 79 ਦਿਨਾਂ ਤੋਂ ਜਾਰੀ ਹੈ। ਇਸ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਅਤੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਹੈ, ਉਦੋਂ ਤੱਕ ਸਾਡੀ ਘਰ ਵਾਪਸੀ ਨਹੀਂ ਹੋਵੇਗੀ। ਇਸ ਲਈ ਮੰਚ ਅਤੇ ਪੰਚ ਉਹੀ ਰਹੇਗਾ। ਸਾਡਾ ਹੈੱਡ ਕੁਆਰਟਰ ਸਿੰਘੂ ਸਰਹੱਦ 'ਤੇ ਹੀ ਹੈ, ਕੇਂਦਰ ਚਾਹੇ ਤਾਂ ਸਾਡੇ ਨਾਲ ਅੱਜ ਗੱਲ ਕਰ ਸਕਦਾ ਹੈ ਜਾਂ 10 ਦਿਨਾਂ ਬਾਅਦ ਵੀ ਗੱਲ ਕਰ ਸਕਦਾ ਹੈ। ਜੇਕਰ ਇੰਨੇ ਦਿਨਾਂ 'ਚ ਵੀ ਗੱਲ ਕਰਨ ਦਾ ਰਾਜੀਨਾਮਾ ਨਹੀਂ ਬਣਦਾ ਹੈ ਤਾਂ ਉਹ ਅਗਲੇ ਸਾਲ ਤੱਕ ਸਾਡੇ ਨਾਲ ਗੱਲ ਕਰ ਸਕਦਾ ਹੈ, ਅਸੀਂ ਇਸ ਲਈ ਤਿਆਰ ਹਾਂ। 

PunjabKesariਟਿਕੈਤ ਨੇ ਕਿਹਾ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ 79 ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰ ਨਾਲ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਹਾਲੇ ਤੱਕ ਇਸ ਦਾ ਹੱਲ ਨਹੀਂ ਨਿਕਲ ਸਕਿਆ ਹੈ। ਦੂਜੇ ਪਾਸੇ 26 ਜਨਵਰੀ ਨੂੰ ਹੋਏ ਹੰਗਾਮੇ ਤੋਂ ਬਾਅਦ ਕਈ ਕਿਸਾਨ ਸੰਗਠਨਾਂ ਨੇ ਇਸ ਤੋਂ ਖ਼ੁਦ ਨੂੰ ਵੱਖ ਕਰ ਲਿਆ ਹੈ। ਕਿਸਾਨਾਂ ਦਾ ਸਮਰਥਨ ਹਾਸਲ ਕਰਨ ਲਈ ਰਾਕੇਸ਼ ਟਿਕੈਤ ਨੇੜੇ-ਤੇੜੇ ਦੇ ਜ਼ਿਲ੍ਹਿਆਂ 'ਚ ਮਹਾਪੰਚਾਇਤ ਕਰ ਰਹੇ ਹਨ। ਹੁਣ ਸ਼ੁੱਕਰਵਾਰ ਨੂੰ ਟਿਕੈਤ ਨੇ ਇਕ ਵਾਰ ਫਿਰ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਕਾਨੂੰਨ ਵਾਪਸੀ ਨਹੀਂ ਕਰਦੀ ਹੈ, ਉਦੋਂ ਤੱਕ ਧਰਨਾ ਦੇ ਰਹੇ ਕਿਸਾਨਾਂ ਦੀ ਘਰ ਵਾਪਸੀ ਨਹੀਂ ਹੋਵੇਗੀ। ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸੀ ਹੋਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਮੰਚ ਅਤੇ ਪੰਚ ਹਾਲੇ ਵੀ ਸਿੰਘੂ ਸਰਹੱਦ 'ਤੇ ਹੈ। 


DIsha

Content Editor

Related News