'ਹਵਾ ਦੇ ਨਾਲ ਬਦਲ ਤਾਂ ਨਹੀਂ ਰਹੇ ਰਾਕੇਸ਼ ਟਿਕੈਤ'

Sunday, Feb 07, 2021 - 09:38 PM (IST)

'ਹਵਾ ਦੇ ਨਾਲ ਬਦਲ ਤਾਂ ਨਹੀਂ ਰਹੇ ਰਾਕੇਸ਼ ਟਿਕੈਤ'

ਪਾਣੀਪਾਤ (ਸੁਰਜੀਤ ਖਰਬ) - ਤਿੰਨ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੇ ਚਾਰੋਂ ਪਾਸੇ ਧਰਨਾ ਦੇ ਰਹੇ ਕਿਸਾਨਾਂ ਦੇ ਸੰਗਠਨ ਇਕਜੁੱਟ ਸੰਯੁਕਤ ਮੋਰਚਾ ਬਣਾਏ ਹੋਏ ਹਨ ਪਰ ਹਾਲ-ਫਿਲਹਾਲ ਦੇ ਦਿਨਾਂ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰਾ ਰਾਕੇਸ਼ ਟਿਕੈਤ ਲੱਗਦਾ ਹੈ ਹਵਾ ਦੇ ਨਾਲ ਬਦਲ ਰਹੇ ਹਨ। 26 ਜਨਵਰੀ ਦਿੱਲੀ ਦੀ ਘਟਨਾ ਦੇ ਅਗਲੇ ਦਿਨ ਰਾਕੇਸ਼ ਟਿਕੈਤ ਨੂੰ ਯੂ. ਪੀ. ਪੁਲਸ ਪ੍ਰਸ਼ਾਸਨ ਵੱਲੋਂ ਉਠਾਉਣ ਦੀ ਪੂਰੀ ਤਿਆਰੀ ਕਰ ਲਈ ਗਈ ਸੀ ਪਰ ਉਨ੍ਹਾਂ ਨੂੰ ਸ਼ੱਕ ਸੀ ਕਿ ਉਨ੍ਹਾਂ ਦੇ ਸਮਰਥਕਾਂ ਨਾਲ ਉਥੋਂ ਦੇ ਸਥਾਨਕ ਭਾਜਪਾ ਵਿਧਾਇਕ ਦੇ ਸਮਰਥਕ ਜਾਂਦੇ ਹੋਏ ਕੁੱਟਮਾਰ ਅਤੇ ਹਮਲਾ ਕਰ ਸਕਦੇ ਹਨ ਜਿਸ ਕਾਰਣ ਉਹ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰੋਣ ਲੱਗੇ ਸਨ। ਟਿਕੈਤ ਦੇ ਹੰਝੂਆਂ ਨੂੰ ਦੇਖ ਕੇ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਕਿਸਾਨਾਂ ਭਾਵੁਕ ਹੋ ਗਏ। ਉਸੇ ਦਿਨ ਸੋਸ਼ਲ ਮੀਡੀਆ 'ਤੇ ਰਾਕੇਸ਼ ਟਿਕੈਤ ਟ੍ਰੈਂਡਿੰਗ ਵਿਚ ਰਹੇ। ਸਵੇਰ ਹੁੰਦੇ ਹੀ ਕਿਸਾਨਾਂ ਦਾ ਸਾਥ ਦੇਣ ਲਈ ਲੋਕ ਦਿੱਲੀ ਵੱਲ ਕੂਚ ਕਰਨ ਲੱਗੇ ਸਨ। ਜਿਵੇਂ ਹੀ ਹਵਾ ਟਿਕੈਤ ਦੇ ਪੱਖ ਵਿਚ ਬਣੀ ਤਾਂ ਰਾਕੇਸ਼ ਟਿਕੈਤ ਵੀ ਹਵਾ ਵਿਚ ਆਉਣ ਲੱਗੇ। ਵੱਡੇ-ਵੱਡੇ ਟੀ. ਵੀ. ਚੈਨਲ ਨੂੰ ਇੰਟਰਵਿਊ ਦੇਣ ਲੱਗੇ। ਕੁਝ ਐਂਕਰ ਉਨ੍ਹਾਂ ਨੂੰ ਆਪਣੇ ਸਵਾਲਾਂ ਵਿਚ ਫਸਾ ਕੇ ਕੁਝ ਗਲਤ ਬੁਲਾਉਣਾ ਵੀ ਚਾਹੁੰਦੇ ਹਨ। ਕੁਝ ਐਂਕਰ ਅਜਿਹੇ ਏਜੰਡੇ 'ਤੇ ਕੰਮ ਕਰਦੇ ਦੇਖੇ ਜਾ ਰਹੇ ਹਨ ਜਿਸ ਨਾਲ ਸੰਯੁਕਤ ਮੋਰਚੇ ਵਿਚ ਫਿੱਕ ਪੈ ਸਕੇ ਪਰ ਟਿਕੈਤ ਵੀ ਟਿਕੇ ਹੋਏ ਹਨ ਅਤੇ ਅਜਿਹੇ ਸਵਾਲਾਂ ਵਿਚ ਅਜੇ ਫੱਸ ਨਹੀਂ ਰਹੇ ਹਨ।

ਇਹ ਵੀ ਪੜ੍ਹੋ- ‘ਲੇਹ ’ਚ 6ਵੀਂ IHAI ਰਾਸ਼ਟਰੀ ਆਈਸ ਹਾਕੀ ਚੈਂਪੀਅਨਸ਼ਿਪ ਆਯੋਜਿਤ’
ਨੌਜਵਾਨ ਕਿਸਾਨ ਸੈਲਫੀ ਲੈਣ ਲੱਗੇ ਹਨ। ਰਾਕੇਸ਼ ਟਿਕੈਤ ਨੇ ਐਲਾਨ ਕਰ ਦਿੱਤਾ ਹੈ ਕਿ 2 ਅਕਤੂਬਰ ਤੱਕ ਸਰਕਾਰ ਕਾਨੂੰਨ ਵਾਪਸ ਲਵੇ। ਅਜਿਹੇ ਵਿਚ ਦੂਜੇ ਕਿਸਾਨ ਸੰਗਠਨਾਂ ਅਤੇ ਆਮ ਲੋਕਾਂ ਵਿਚ ਚਰਚਾ ਹੋਣ ਲੱਗੀ ਹੈ ਕਿ ਰਾਕੇਸ਼ ਟਿਕੈਤ ਨੇ ਬਿਨਾਂ ਕਿਸਾਨ ਸੰਗਠਨਾਂ ਨਾਲ ਚਰਚਾ ਕੀਤੇ ਇੰਨੀ ਲੰਬੀ ਤਰੀਕ ਤੈਅ ਕਿਉਂ ਕਰ ਦਿੱਤੀ ਅਜਿਹਾ ਬਿਆਨ ਕਿਉਂ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ 'ਤੇ ਬਿਆਨ ਦੇਣ ਤੋਂ ਬਾਅਦ ਦੂਜੇ ਸੰਗਠਨਾਂ ਦੇ ਪ੍ਰਧਾਨਾਂ ਨੇ ਚਰਚਾ ਕੀਤੀ ਹੋਵੇਗੀ। 

ਇਹ ਵੀ ਪੜ੍ਹੋ-ਗ੍ਰੇਟਾ ਦੇ ਦਸਤਾਵੇਜ਼ ਸ਼ੇਅਰ ਕਰਨ ’ਤੇ ਬੋਲੇ ਵਿਦੇਸ਼ ਮੰਤਰੀ,'ਟੂਲਕਿੱਟ' ਨੇ ਕੀਤੇ ਕਈ ਖੁਲਾਸੇ


ਰਾਕੇਸ਼ ਟਿਕੈਤ ਨੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਿਚ ਚੱਕਾ ਜਾਮ ਨਾ ਕਰਨ ਦਾ ਐਲਾਨ ਕੀਤਾ ਸੀ ਉਨ੍ਹਾਂ ਦਾ ਕਹਿਣਾ ਸੀ ਕਿ ਚੱਕਾ ਜਾਮ ਦੌਰਾਨ ਕੁਝ ਸ਼ਰਾਰਤੀ ਤੱਤ ਹਿੰਸਾ ਕਰਾ ਸਕਦੇ ਹਨ। ਅਜਿਹਾ ਹੋ ਵੀ ਸਕਦਾ ਸੀ। ਅਜਿਹੇ ਵਿਚ ਆਮ ਲੋਕਾਂ ਵਿਚ ਚਰਚਾ ਹੋਣ ਲੱਗੀ ਹੈ ਕਿ ਰਾਕੇਸ਼ ਟਿਕੈਤ ਆਖਿਰ ਹਵਾ ਦੇ ਨਾਲ ਕਿਉਂ ਬਦਲ ਰਹੇ ਹਨ। ਕਿਸਾਨ ਵਰਗ ਜੇ ਉਨ੍ਹਾਂ ਦੇ ਹੰਝੂ ਦੇਖ ਕੇ ਉਨ੍ਹਾਂ ਦਾ ਸਾਥ ਦੇ ਸਕਦਾ ਹੈ ਤਾਂ ਉਨ੍ਹਾਂ ਦੇ ਗਲਤ ਬਿਆਨ ਤੋਂ ਨਾਰਾਜ਼ ਵੀ ਹੋ ਸਕਦਾ ਹੈ। ਹਵਾ ਦਾ ਕੁਝ ਪਤਾ ਨਹੀਂ ਕਦੋਂ ਅਰਸ਼ ਤੋਂ ਫਰਸ਼ ਅਤੇ ਕਦੋਂ ਫਰਸ਼ ਤੋਂ ਅਰਸ਼ 'ਤੇ ਪਹੁੰਚਾ ਦੇਵੇ। ਇਹ ਅੰਦਰ ਦੀ ਗੱਲ ਹੋ ਸਕਦੀ ਹੈ।
ਹਾਲਾਂਕਿ ਰਾਕੇਸ਼ ਟਿਕੈਤ ਖੁਦ ਕਈ ਵਾਰ ਕਹਿ ਚੁੱਕੇ ਹਨ ਕਿ ਸਾਰੇ ਕਿਸਾਨ ਸੰਗਠਨ ਇਕਜੁੱਟ ਹਨ ਅਤੇ ਸਰਕਾਰ ਨਾਲ ਗੱਲਬਾਤ ਕਿਸਾਨ ਮੋਰਚੇ ਦੀ ਕਮੇਟੀ ਹੀ ਕਰੇਗੀ। ਉਹ ਚਾਹੁੰਦੇ ਹੋਏ ਵੀ ਪਿੱਛੇ ਨਹੀਂ ਹੱਟ ਸਕਦੇ। ਤਿੰਨਾਂ ਕਾਨੂੰਨਾਂ ਦੇ ਵਾਪਸ ਹੋਣ 'ਤੇ ਹੀ ਘਰ ਪਰਤ ਪਾਵਾਂਗੇ ਨਹੀਂ ਤਾਂ ਲੋਕ ਉਸ ਨੂੰ ਗੱਦਾਰ ਅਤੇ ਭਗੌੜਾ ਐਲਾਨ ਕਰ ਦੇਣਗੇ ਅਤੇ ਪਿੰਡ ਵਿਚ ਦਾਖਲ ਹੋਣ ਨਹੀਂ ਦਿੱਤਾ ਜਾਵੇਗਾ, ਇਸ ਲਈ ਮੈਂ ਕਿਸਾਨ ਸੰਗਠਨਾਂ ਨਾਲ ਹਾਂ ਅਤੇ ਪਹਿਲਾਂ ਵੀ ਸੀ। ਜਦ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਸੰਯੁਕਤ ਰੂਪ ਨਾਲ ਅੰਦੋਲਨ ਜਾਰੀ ਰਹੇਗਾ।
ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਹੀ ਭਿਵਾਨੀ ਦੇ ਕਿਤਲਾਨਾ ਦੀ ਹੱਦ 'ਤੇ ਵਿਸ਼ਾਲ ਪੰਚਾਇਤ ਹੋਈ ਜਿਸ ਵਿਚ ਟਿਕੈਤ ਨੇ ਮੋਰਚੇ ਦੇ ਮੈਂਬਰਾਂ ਨਾਲ ਹਿੱਸਾ ਲਿਆ। ਉਂਝ ਵੀ ਕਿਸਾਨਾਂ ਦਾ ਧਰਨਾ ਅੰਤਰਰਾਸ਼ਟਰੀ ਮੁੱਦਾ ਬਣ ਚੁੱਕਿਆ ਹੈ ਅਤੇ ਕਿਸੇ ਕਿਸਾਨ ਨੇਤਾ ਦਾ ਸੰਯੁਕਤ ਮੋਰਚੇ ਤੋਂ ਅਲੱਗ ਹੋਣਾ ਸੌਖਾ ਨਹੀਂ ਹੈ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News