ਦੋ ਖਾਲੀ ਸੀਟਾਂ ਲਈ 16 ਅਕਤੂਬਰ ਨੂੰ ਹੋਣਗੀਆਂ ਰਾਜ ਸਭਾ ਚੋਣਾਂ
Thursday, Sep 26, 2019 - 03:44 PM (IST)
ਨਵੀਂ ਦਿੱਲੀ (ਵਾਰਤਾ)— ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਮਸ਼ਹੂਰ ਵਕੀਲ ਰਾਮ ਜੇਠਮਲਾਨੀ ਦੇ ਦੇਹਾਂਤ ਕਾਰਨ ਖਾਲੀ ਹੋਈਆਂ ਰਾਜ ਸਭਾ ਸੀਟਾਂ ਲਈ ਚੋਣਾਂ 16 ਅਕਤੂਬਰ ਨੂੰ ਹੋਣਗੀਆਂ। ਜੇਤਲੀ ਉੱਤਰ ਪ੍ਰਦੇਸ਼ ਅਤੇ ਰਾਮ ਜੇਠਮਲਾਨੀ ਬਿਹਾਰ ਤੋਂ ਰਾਜ ਸਭਾ ਲਈ ਚੁਣੇ ਗਏ ਸਨ ਪਰ 24 ਅਗਸਤ ਨੂੰ ਜੇਤਲੀ ਦਾ ਲੰਬੀ ਬੀਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਅਤੇ 8 ਸਤੰਬਰ ਨੂੰ ਜੇਠਮਲਾਨੀ ਦਾ ਦੇਹਾਂਤ ਹੋਇਆ। ਇਨ੍ਹਾਂ ਦੇ ਦੇਹਾਂਤ ਕਾਰਨ ਹੀ ਇਹ ਦੋਵੇਂ ਸੀਟਾਂ ਖਾਲੀ ਹੋਈਆਂ ਸਨ।
ਜੇਤਲੀ ਦੀ ਰਾਜ ਸਭਾ ਦੀ ਮੈਂਬਰਸ਼ਿਪ ਦਾ ਸਮਾਂ 2 ਅਪ੍ਰੈਲ 2024 ਨੂੰ ਪੂਰਾ ਹੋਣਾ ਸੀ, ਜਦਕਿ ਜੇਠਮਲਾਨੀ ਦਾ 7 ਜੁਲਾਈ 2022 ਨੂੰ। ਚੋਣਾਂ ਲਈ ਨੋਟੀਫਿਕੇਸ਼ਨ 27 ਸਤੰਬਰ ਨੂੰ ਜਾਰੀ ਹੋਵੇਗੀ ਅਤੇ ਨਾਮਜ਼ਦਗੀ ਪੱਤਰ ਭਰਨ ਦੀ ਆਖਰੀ ਤਰੀਕ 4 ਅਕਤੂਬਰ ਹੋਵੇਗੀ। ਨਾਮਜ਼ਦਗੀ ਪੱਤਰਾਂ ਦੀ ਜਾਂਚ 5 ਅਕਤੂਬਰ ਨੂੰ ਅਤੇ ਨਾਮ ਵਾਪਸ ਲੈਣ ਦੀ ਤਰੀਕ 9 ਅਕਤੂਬਰ ਨੂੰ ਹੋਵੇਗੀ। ਵੋਟਿੰਗ 16 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 4 ਵਜੇ ਕਰਵਾਈ ਜਾਵੇਗੀ ਅਤੇ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਚੋਣ ਪ੍ਰਕਿਰਿਆ 18 ਅਕਤੂਬਰ ਤਕ ਪੂਰੀ ਹੋ ਜਾਵੇਗੀ।
Related News
ਵਿਧਾਨ ਸਭਾ ਚੋਣਾਂ ''ਚ ਬੂਥ ਪੱਧਰ ''ਤੇ ਝਾਂਸੀ ਦੀ ਰਾਣੀ ਬਣ ਕੇ ਆਪਣੇ ਹੱਕਾਂ ਦੀ ਰਾਖੀ ਕਰਨ ਔਰਤਾਂ: ਹਰਸਿਮਰਤ ਕੌਰ ਬਾਦਲ
