ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਸਿਆਸਤਦਾਨਾਂ ''ਚ ਸੋਗ ਦੀ ਲਹਿਰ, PM ਮੋਦੀ ਸਣੇ ਵੱਡੇ ਰਾਜਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

Wednesday, Sep 21, 2022 - 01:30 PM (IST)

ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਸਿਆਸਤਦਾਨਾਂ ''ਚ ਸੋਗ ਦੀ ਲਹਿਰ, PM ਮੋਦੀ ਸਣੇ ਵੱਡੇ ਰਾਜਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

ਮੁੰਬਈ (ਬਿਊਰੋ) -  ਭਾਰਤ ਦੇ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਹੁਣ ਇਸ ਦੁਨੀਆਂ 'ਚ ਨਹੀਂ ਰਹੇ। ਉਨ੍ਹਾਂ ਨੇ ਬੁੱਧਵਾਰ ਨੂੰ ਦਿੱਲੀ ਦੇ ਏਮਜ਼ 'ਚ ਆਖ਼ਰੀ ਸਾਹ ਲਿਆ। 10 ਅਗਸਤ ਨੂੰ ਜਿੰਮ 'ਚ ਵਰਕਆਊਟ ਕਰਦੇ ਸਮੇਂ ਰਾਜੂ ਸ਼੍ਰੀਵਾਸਤਵ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਿੰਦਗੀ ਅਤੇ ਮੌਤ ਵਿਚਕਾਰ 42 ਦਿਨਾਂ ਦੀ ਲੜਾਈ ਲੜਨ ਤੋਂ ਬਾਅਦ ਅੱਜ ਕਾਮੇਡੀਅਨ ਦਾ ਦਿਹਾਂਤ ਹੋ ਗਿਆ।
ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਨੇ ਸਭ ਨੂੰ ਤੋੜ ਦਿੱਤਾ ਹੈ। ਪੂਰੇ ਦੇਸ਼ 'ਚ ਸੋਗ ਦੀ ਲਹਿਰ ਹੈ। ਉਨ੍ਹਾਂ ਦੇ ਦਿਹਾਂਤ 'ਤੇ ਫ਼ਿਲਮੀ ਹਸਤੀਆਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪੀ. ਐੱਮ. ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ, ਯੂ. ਪੀ. ਦੇ ਸੀ. ਐੱਮ. ਯੋਗੀ ਆਦਿਤਿਆਨਾਥ, ਅਖਿਲੇਸ਼ ਯਾਦਵ ਸਮੇਤ ਸਾਰੇ ਵੱਡੇ ਨੇਤਾਵਾਂ ਨੇ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ 'ਤੇ ਸੋਗ ਜਤਾਇਆ ਹੈ।

ਪੀ. ਐੱਮ. ਮੋਦੀ ਨੇ ਪ੍ਰਗਟਾਇਆ ਦੁੱਖ
ਪੀ. ਐੱਮ. ਮੋਦੀ ਨੇ ਟਵੀਟ ਕਰਕੇ ਕਿਹਾ, ''ਰਾਜੂ ਸ਼੍ਰੀਵਾਸਤਵ ਨੇ ਸਾਡੀ ਜ਼ਿੰਦਗੀ ਨੂੰ ਹਾਸੇ ਅਤੇ ਸਕਾਰਾਤਮਕਤਾ ਨਾਲ ਰੌਸ਼ਨ ਕੀਤਾ। ਉਹ ਬਹੁਤ ਜਲਦੀ ਸਾਨੂੰ ਛੱਡ ਕੇ ਚਲਾ ਗਿਆ ਪਰ ਉਹ ਆਪਣੇ ਸ਼ਾਨਦਾਰ ਕੰਮ ਦੁਆਰਾ ਅਣਗਿਣਤ ਲੋਕਾਂ ਦੇ ਦਿਲਾਂ 'ਚ ਸਾਲਾਂ ਤੱਕ ਜਿਊਂਦਾ ਰਹੇਗਾ। ਉਸ ਦੀ ਮੌਤ ਦੁਖਦਾਈ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ। ਓਮ ਸ਼ਾਂਤੀ।''

PunjabKesari

ਅਰਵਿੰਦ ਕੇਜਰੀਵਾਲ
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੀ ਦਾ ਦਿਹਾਂਤ ਬਹੁਤ ਦੁਖਦਾਈ। ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਦੁੱਖ ਦੀ ਇਸ ਘੜੀ 'ਚ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਸਾਰੇ ਪ੍ਰਸ਼ੰਸਕਾਂ ਨਾਲ ਮੇਰੀਆਂ ਸੰਵੇਦਨਾਵਾਂ ਹਨ।

PunjabKesari

ਰਾਜਨਾਥ ਸਿੰਘ ਨੇ ਕਿਹਾ- ''ਇਕ ਜੀਵੰਤ ਵਿਅਕਤੀ ਸੀ''
ਰਾਜਨਾਥ ਸਿੰਘ ਨੇ ਟਵੀਟ ਕਰਕੇ ਕਿਹਾ, ''ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੀ ਦੇ ਦਿਹਾਂਤ ਨਾਲ ਮੈਂ ਬਹੁਤ ਦੁਖੀ ਹਾਂ। ਉਹ ਇੱਕ ਨਿਪੁੰਨ ਕਲਾਕਾਰ ਹੋਣ ਦੇ ਨਾਲ-ਨਾਲ ਇੱਕ ਬਹੁਤ ਹੀ ਜੀਵੰਤ ਵਿਅਕਤੀ ਵੀ ਸੀ। ਉਹ ਸਮਾਜਿਕ ਖ਼ੇਤਰ 'ਚ ਵੀ ਬਹੁਤ ਸਰਗਰਮ ਸਨ। ਮੈਂ ਉਨ੍ਹਾਂ ਦੇ ਦੁਖੀ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਸ਼ਾਂਤੀ!''

PunjabKesari

ਯੋਗੀ ਆਦਿਤਿਆਨਾਥ
ਰਾਜੂ ਸ਼੍ਰੀਵਾਸਤਵ ਨੇ ਯੂ. ਪੀਯ ਖੇਲੋ ਵਿਕਾਸ ਕੌਂਸਲ ਦੇ ਪ੍ਰਧਾਨ ਵਜੋਂ ਆਪਣੀ ਸ਼ਲਾਘਾਯੋਗ ਸੇਵਾ ਨਿਭਾਈ ਸੀ। ਉਹ ਇੱਕ ਚੰਗਾ ਕਲਾਕਾਰ ਸੀ। ਸਾਰੀ ਉਮਰ ਆਪਣੇ ਦਰਦ ਨੂੰ ਦਬਾਉਂਦੇ ਹੋਏ, ਉਹ ਬਿਨਾਂ ਕਿਸੇ ਭੇਦਭਾਵ ਦੇ ਸਭ ਦਾ ਮਨੋਰੰਜਨ ਕਰਦੇ ਰਹੇ। ਅੱਜ ਉਹ ਸਾਡੇ 'ਚ ਨਹੀਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕਾਂ ਵਲੋਂ ਮੈਂ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਦਾ ਹਾਂ। ਮੈਂ ਦੁਖੀ ਪਰਿਵਾਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਦਾ ਭਲਾ ਕਰੇ।''

PunjabKesari

ਅਮਿਤ ਸ਼ਾਹ ਨੇ ਕਿਹਾ- ''ਕਲਾ ਜਗਤ ਲਈ ਇਹ ਵੱਡਾ ਘਾਟਾ ਹੈ''
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ 'ਚ ਲਿਖਿਆ ਹੈ ਕਿ, ''ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜੀ ਦਾ ਵਿਲੱਖਣ ਅੰਦਾਜ਼ ਸੀ, ਉਨ੍ਹਾਂ ਨੇ ਆਪਣੀ ਸ਼ਾਨਦਾਰ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਉਨ੍ਹਾਂ ਦੀ ਮੌਤ ਕਲਾ ਜਗਤ ਨੂੰ ਵੱਡਾ ਘਾਟਾ ਹੈ। ਮੈਂ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਪ੍ਰਮਾਤਮਾ ਉਨ੍ਹਾਂ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ੇ।''

PunjabKesari

ਕੇਸ਼ਵ ਪ੍ਰਸਾਦ ਮੌਰਿਆ
ਯੂ. ਪੀ. ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਰਾਜੂ ਸ਼੍ਰੀਵਾਸਤਵ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ, ''ਸਾਡੇ ਪਿਆਰੇ ਭਾਜਪਾ ਨੇਤਾ ਰਾਜੂ ਸ਼੍ਰੀਵਾਸਤਵ ਦੇ ਬੇਵਕਤੀ ਦਿਹਾਂਤ ਤੋਂ ਦੁਖੀ ਹਾਂ, ਇੱਕ ਮਸ਼ਹੂਰ ਕਾਮੇਡੀਅਨ, ਜਿਸ ਨੇ ਆਪਣੇ ਸਾਦੇ ਹਾਸੇ ਨਾਲ ਫ਼ਿਲਮੀ ਦੁਨੀਆ 'ਚ ਇੱਕ ਪਛਾਣ ਬਣਾਈ ਹੈ। ਉਨ੍ਹਾਂ ਦੀ ਮੌਤ ਕਲਾ ਅਤੇ ਫ਼ਿਲਮ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੈ।

PunjabKesari

ਅਖਿਲੇਸ਼ ਯਾਦਵ
ਸਾਬਕਾ ਸੀ. ਐੱਮ ਅਤੇ ਸਪਾ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ, "ਇਹ ਅਫਸੋਸਜਨਕ ਹੈ ਕਿ ਰਾਜੂ ਸ਼੍ਰੀਵਾਸਤਵ ਜੀ ਸਾਡੇ 'ਚ ਨਹੀਂ ਹਨ। ਉਹ ਇੱਕ ਗਰੀਬ ਪਰਿਵਾਰ ਤੋਂ ਸੀ ਪਰ ਆਪਣੀ ਮਿਹਨਤ ਅਤੇ ਸੰਘਰਸ਼ ਨਾਲ ਦੇਸ਼ ਅਤੇ ਦੁਨੀਆ 'ਚ ਆਪਣੀ ਪਛਾਣ ਬਣਾਈ। ਬਹੁਤ ਘੱਟ ਅਜਿਹੇ ਕਾਮੇਡੀਅਨ ਅਤੇ ਅਜਿਹੀ ਪ੍ਰਤਿਭਾ ਵਾਲੇ ਲੋਕ ਪੈਦਾ ਹੁੰਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ਬਹੁਤ ਸਾਦੀ ਸੀ।''

PunjabKesari

ਕਵੀ ਕੁਮਾਰ ਵਿਸ਼ਵਾਸ
ਕਵੀ ਕੁਮਾਰ ਵਿਸ਼ਵਾਸ ਨੇ ਟਵੀਟ ਕੀਤਾ, ''ਰਾਜੂ ਭਾਈ ਨੇ ਆਖ਼ਰਕਾਰ ਪ੍ਰਮਾਤਮਾ ਦੇ ਲੋਕਾਂ ਦੀ ਉਦਾਸੀ ਨਾਲ ਲੜਨ ਲਈ ਸੰਸਾਰਕ ਯਾਤਰਾ ਤੋਂ ਬ੍ਰੇਕ ਲੈ ਲਿਆ ਹੈ। ਸੰਘਰਸ਼ ਦੇ ਦਿਨਾਂ ਤੋਂ ਲੈ ਕੇ ਪ੍ਰਸਿੱਧੀ ਦੇ ਸਿਖ਼ਰ ਤੱਕ ਦੇ ਸਫ਼ਰ ਦੀਆਂ ਸੈਂਕੜੇ ਯਾਦਾਂ ਉਸ ਦੀਆਂ ਅੱਖਾਂ ਸਾਹਮਣੇ ਤੈਰ ਰਹੀਆਂ ਹਨ। ਦੁਖੀ ਲੋਕਾਂ ਨੂੰ ਮੁਸਕਰਾਹਟ ਦਾ ਰੱਬੀ ਤੋਹਫ਼ਾ ਦੇਣ ਵਾਲੇ ਸਿਕੰਦਰ ਭਰਾ ਨੂੰ ਆਖ਼ਰੀ ਸਲਾਮ।''

PunjabKesari

ਜਗਤ ਪ੍ਰਕਾਸ਼ ਨੱਢਾ

PunjabKesari

ਆਦਿਤਿਆ ਠਾਕਰੇ

PunjabKesari

ਜੀ ਕਿਸ਼ਨ ਰੈੱਡੀ

PunjabKesari


author

sunita

Content Editor

Related News