ਰਾਜਨਾਥ ਸਿੰਘ ਚਾਰ ਦਿਨਾ ਯਾਤਰਾ ''ਤੇ ਜਾਣਗੇ ਅਮਰੀਕਾ

Wednesday, Aug 21, 2024 - 10:55 AM (IST)

ਨਵੀਂ ਦਿੱਲੀ (ਵਾਰਤਾ)- ਰੱਖਿਆ ਮੰਤਰੀ ਰਾਜਨਾਥ ਸਿੰਘ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਦੇ ਸੱਦੇ 'ਤੇ 23 ਤੋਂ 26 ਅਗਸਤ ਤੱਕ ਅਮਰੀਕਾ ਦੀ ਅਧਿਕਾਰਤ ਯਾਤਰਾ 'ਤੇ ਰਹਿਣਗੇ। ਰਾਜਨਾਥ ਸਿੰਘ ਆਪਣੇ ਅਮਰੀਕੀ ਹਮਰੁਤਬਾ ਆਸਟਿਨ ਨਾਲ ਦੋ-ਪੱਖੀ ਬੈਠਕ ਕਰਨਗੇ। ਉਹ ਰਾਸ਼ਟਰੀ ਸੁਰੱਖਿਆ ਮਾਮਲਿਆਂ ਲਈ ਰਾਸ਼ਟਰਪਤੀ ਦੇ ਸਹਾਇਕ ਜੇਕ ਸੁਲਿਵਨ ਨਾਲ ਵੀ ਮੁਲਾਕਾਤ ਕਰਨਗੇ।

ਉਨ੍ਹਾਂ ਦੀ ਯਾਤਰਾ ਭਾਰਤ-ਅਮਰੀਕਾ ਸੰਬੰਧਾਂ 'ਚ ਵਧਦੀ ਗਤੀ ਅਤੇ ਕਈ ਪੱਧਰਾਂ 'ਤੇ ਰੱਖਿਆ ਸੰਪਰਕ ਦੇ ਪਿਛੋਕੜ 'ਚ ਹੋ ਰਹੀ ਹੈ। ਇਸ ਯਾਤਰਾ ਨਾਲ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਦੇ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ। ਰਾਜਨਾਥ ਸਿੰਘ ਅਮਰੀਕੀ ਰੱਖਿਆ ਉਦਯੋਗ ਨਾਲ ਮੌਜੂਦਾ ਅਤੇ ਭਵਿੱਖ ਦੇ ਰੱਖਿਆ ਸਹਿਯੋਗ 'ਤੇ ਇਕ ਉੱਚ ਪੱਧਰੀ ਗੋਲਮੇਜ ਬੈਠਕ ਦੀ ਵੀ ਪ੍ਰਧਾਨਗੀ ਕਰਨਗੇ। ਯਾਤਰਾ ਦੌਰਾਨ ਉਹ ਭਾਰਤੀ ਭਾਈਚਾਰੇ ਨਾਲ ਗੱਲਬਾਤ ਵੀ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News