ਰਾਜਨਾਥ ਨੇ ਕੀਤੀ US ਰੱਖਿਆ ਮੰਤਰੀ ਨਾਲ ਗੱਲ, ਕਿਹਾ- ਕਸ਼ਮੀਰ ਅੰਦਰੂਨੀ ਮਾਮਲਾ

Tuesday, Aug 20, 2019 - 07:06 PM (IST)

ਰਾਜਨਾਥ ਨੇ ਕੀਤੀ US ਰੱਖਿਆ ਮੰਤਰੀ ਨਾਲ ਗੱਲ, ਕਿਹਾ- ਕਸ਼ਮੀਰ ਅੰਦਰੂਨੀ ਮਾਮਲਾ

ਨਵੀਂ ਦਿੱਲੀ— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨਾਲ ਮੰਗਲਵਾਰ ਨੂੰ ਫੋਨ 'ਤੇ ਗੋਲ ਕੀਤੀ। ਸੂਤਰਾਂ ਮੁਤਾਬਕ ਦੋਹਾਂ ਵਿਚਾਲੇ ਧਾਰਾ 370 ਤੇ ਕਸ਼ਮੀਰ 'ਤੇ ਗੱਲਬਾਤ ਹੋਈ। ਇਸ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਕਸ਼ਮੀਰ ਮੁੱਦਾ ਇਕ ਅੰਦਰੂਨੀ ਮਾਮਲਾ ਹੈ। ਨਾਲ ਹੀ ਰੱਖਿਆ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹ ਭਾਰਤ ਦੀ ਹਕੂਮਤ ਦਾ ਮੁੱਦਾ ਹੈ।

ਸੂਤਰਾਂ ਮੁਤਾਬਕ, ਮਾਰਕ ਨੇ ਭਾਰਤ ਦੇ ਰੂਖ 'ਤੇ ਸਹਿਮਤੀ ਜਤਾਈ ਤੇ ਕਿਹਾ ਕਿ ਕਸ਼ਮੀਰ ਇਕ ਦੋ-ਪੱਖੀ ਮੁੱਦਾ ਹੈ। ਨਾਲ ਹੀ ਦੋਹਾਂ ਧਿਰਾਂ ਵਿਚਾਲੇ ਮੇਜਰ ਡਿਫੈਂਸ ਪਾਰਟਨਰ ਫ੍ਰੇਮਵਰਕ ਦੇ ਤਹਿਤ ਰੱਖਿਆ ਸੰਬੰਧਾਂ ਨੂੰ ਮਜ਼ਬੂਤ ਬਣਾਉਣ 'ਤੇ ਵੀ ਚਰਚਾ ਕੀਤੀ ਗਈ।

ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਦੇ ਭਾਰਤ ਦੇ ਐਲਾਨ ਤੋਂ ਬਾਅਦ ਪਹਿਲੀ ਵਾਰ ਉੱਚ ਪੱਧਰ 'ਤੇ ਹੋਈ ਗੱਲਬਾਤ ਦੇ ਤਹਿਤ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਫੋਨ 'ਤੇ ਗੱਲਬਾਤ ਕੀਤੀ।


author

Inder Prajapati

Content Editor

Related News