ਪਾਕਿਸਤਾਨ ਵਿਰੁੱਧ ਚੌਕੰਨਾ ਰਹਿਣ ਦੀ ਲੋੜ : ਰਾਜਨਾਥ

12/07/2019 2:48:33 PM

ਦੇਹਰਾਦੂਨ (ਭਾਸ਼ਾ)— ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ਨੀਵਾਰ ਭਾਵ ਅੱਜ ਕਿਹਾ ਕਿ ਭਾਰਤ ਦੀ ਕੋਈ ਅੰਦਰੂਨੀ ਖੇਤਰੀ ਲਾਲਸਾ ਨਹੀਂ ਹੈ ਪਰ ਉਨ੍ਹਾਂ ਨੇ ਹਥਿਆਰਬੰਦ ਫੋਰਸ ਨੂੰ ਪਾਕਿਸਤਾਨ ਵਿਰੁੱਧ ਚੌਕੰਨਾ ਰਹਿਣ ਨੂੰ ਕਿਹਾ ਹੈ ਜੋ ਅੱਤਵਾਦ ਦੀ ਸਰਕਾਰੀ ਨੀਤੀ 'ਤੇ ਚੱਲਦਾ ਹੈ। ਇੱਥੇ ਇੰਡੀਅਨ ਮਿਲਟਰੀ ਅਕੈਡਮੀ ਦੀ ਪਾਸਿੰਗ ਆਊਟ ਪਰੇਡ ਨੂੰ ਸੰਬੋਧਿਤ ਕਰਦਿਆਂ ਸਿੰਘ ਨੇ ਹਥਿਆਰਬੰਦ ਫੋਰਸ ਨੂੰ ਕਿਹਾ ਕਿ ਉਹ ਸੇਵਾ ਅਤੇ ਸ਼ਾਂਤੀ ਦਾ ਸੰਦੇਸ਼ ਦੁਨੀਆ ਤਕ ਲੈ ਕੇ ਜਾਣ ਪਰ ਨਾਲ ਹੀ ਪਾਕਿਸਤਾਨ ਵਰਗੇ ਗੁਆਂਢੀ ਨਾਲ ਨਜਿੱਠਣ ਲਈ ਤਿਆਰ ਰਹਿਣ। ਸਿੰਘ ਨੇ ਕਿਹਾ ਕਿ ਕਈ ਜੰਗਾਂ 'ਚ ਭਾਰਤ ਦੇ ਹੱਥੋਂ ਹਾਰ ਖਾਣ ਦੇ ਬਾਵਜੂਦ ਪਾਕਿਸਤਾਨ ਅੱਤਵਾਦ ਦੀ ਸਰਕਾਰੀ ਨੀਤੀ 'ਤੇ ਚਲਦਾ ਹੈ। ਪਾਕਿਸਤਾਨ 'ਚ ਅੱਤਵਾਦੀ ਇੰਨੇ ਕੁ ਮਜ਼ਬੂਤ ਹਨ ਕਿ ਰਾਜਨੀਤੀ 'ਚ ਬੈਠੇ ਲੋਕ ਉਨ੍ਹਾਂ ਦੇ ਹੱਥਾਂ ਦੀਆਂ ਕਠਪੁਤਲੀਆਂ ਤੋਂ ਜ਼ਿਆਦ ਕੁਝ ਨਹੀਂ ਲੱਗਦੇ।

PunjabKesari

ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਭਾਰਤ ਦੀ ਅੰਦਰੂਨੀ ਖੇਤਰੀ ਲਾਲਸਾ ਨਹੀਂ ਰਹੀ ਹੈ। ਉਹ ਆਪਣੇ ਗੁਆਂਢੀ ਨਾਲ ਦੋਸਤੀਪੂਰਨ ਸੰਬੰਧਾਂ 'ਚ ਯਕੀਨ ਰੱਖਦਾ ਹੈ ਪਰ ਸਾਨੂੰ ਪਾਕਿਸਤਾਨ ਵਰਗੇ ਗੁਆਂਢੀ ਨਾਲ ਨਜਿੱਠਣ ਲਈ ਤਿਆਰ ਰਹਿਣਾ ਹੋਵੇਗਾ। 9/11 ਅਤੇ 26/11 ਦੇ ਸਰਗਨਿਆਂ ਦੇ ਪਾਕਿਸਤਾਨ 'ਚ ਪਾਏ ਜਾਣ ਦਾ ਜ਼ਿਕਰ ਕਰਦੇ ਹੋਏ ਰੱਖਿਆ ਮੰਤਰੀ ਨੇ ਕਿਹਾ, ''26/11 ਦੇ ਦੋਸ਼ੀਆਂ ਨੂੰ ਉਦੋਂ ਨਿਆਂ ਮਿਲੇਗਾ ਜਦੋਂ ਅੱਤਵਾਦ ਦੇ ਸਰਗਨਿਆਂ ਨੂੰ ਨਿਆਂ ਦੇ ਕਟਹਿਰੇ 'ਚ ਲਿਆਂਦਾ ਜਾਵੇਗਾ।''


Tanu

Content Editor

Related News