ਪ੍ਰਮਾਣੂ ਹਮਲੇ ਨੂੰ ਲੈ ਕੇ ਬਦਲ ਸਕਦੇ ਹਾਂ ਆਪਣੀ ਨੀਤੀ: ਰਾਜਨਾਥ

Friday, Aug 16, 2019 - 02:57 PM (IST)

ਪ੍ਰਮਾਣੂ ਹਮਲੇ ਨੂੰ ਲੈ ਕੇ ਬਦਲ ਸਕਦੇ ਹਾਂ ਆਪਣੀ ਨੀਤੀ: ਰਾਜਨਾਥ

ਨਵੀਂ ਦਿੱਲੀ—ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਭਾਵ ਸ਼ੁੱਕਰਵਾਰ ਨੂੰ ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦੇਣ ਲਈ ਪੋਖਰਨ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਪ੍ਰਮਾਣੂ ਹਥਿਆਰਾਂ ਦੀ ‘ਪਹਿਲਾਂ ਵਰਤੋਂ ਨਾ ਕਰਨ’ ਦੇ ਸਿਧਾਂਤ ’ਤੇ ਪੂਰੀ ਤਰ੍ਹਾਂ ਵਚਨਬੱਧ ਹੈ ਪਰ ਭਵਿੱਖ ’ਚ ਕੀ ਹੋਵੇਗਾ, ਇਹ ਹਾਲਾਤ ’ਤੇ ਨਿਰਭਰ ਕਰੇਗਾ। 

PunjabKesari

ਦੱਸ ਦੇਈਏ ਕਿ ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਕਾਫੀ ਬੌਖਲਾ ਗਿਆ ਹੈ। ਮਾਹਰਾਂ ਮੁਤਾਬਕ ਪਾਕਿਸਤਾਨ ਭਾਰਤ 'ਤੇ ਹਮਲੇ ਦੀ ਰਣਨੀਤੀ ਵੀ ਬਣਾ ਰਿਹਾ ਹੈ। ਸੰਯੁਕਤ ਰਾਸ਼ਟਰ 'ਚ ਵੀ ਪਾਕਿਸਤਾਨ ਦੇ ਕਹਿਣ 'ਤੇ ਚੀਨ ਇਹ ਮੁੱਦਾ ਚੁੱਕ ਰਿਹਾ ਹੈ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਪਹਿਲੀ ਬਰਸੀ 'ਤੇ ਰਾਜਨਾਥ ਪੋਖਰਨ ਪਹੁੰਚੇ ਅਤੇ ਸ਼ਰਧਾਂਜਲੀ ਦਿੰਦੇ ਹੋਏ ਅਟਲ ਬਿਹਾਰੀ ਵਾਜਪਾਈ ਦੇ ਸਾਹਸਿਕ ਫੈਸਲੇ ਦਾ ਜ਼ਿਕਰ ਕੀਤਾ। ਮਈ 1998 ਦੌਰਾਨ ਪੋਖਰਣ 'ਚ ਪ੍ਰਮਾਣੂ ਪ੍ਰੀਖਣ ਕੀਤਾ ਗਿਆ ਸੀ। ਉਸ ਸਮੇਂ ਵਾਜਪਾਈ ਪ੍ਰਧਾਨ ਮੰਤਰੀ ਸੀ।


author

Iqbalkaur

Content Editor

Related News