ਰਾਜਸਥਾਨ ਪੁਲਸ ਅਕੈਡਮੀ ''ਚ ਲਾਗੂ ਹੋਈ ''ਨੋ ਪਲਾਸਟਿਕ ਪਾਲਿਸੀ''
Thursday, Oct 03, 2019 - 03:52 PM (IST)
ਜੈਪੁਰ— ਰਾਜਸਥਾਨ ਪੁਲਸ ਨੇ ਪਲਾਸਟਿਕ ਦੀ ਪਾਬੰਦੀ ਨੂੰ ਲੈ ਕੇ ਫੈਸਲਾ ਲਿਆ ਹੈ। ਸੂਬਾ ਪੁਲਸ ਨੇ ਰਾਜਸਥਾਨ ਪੁਲਸ ਅਕੈਡਮੀ 'ਚ ਪੂਰੀ ਤਰ੍ਹਾਂ ਨਾਲ ਪਲਾਸਟਿਕ 'ਤੇ ਪਾਬੰਦੀ ਲਾਉਣ ਦਾ ਫੈਸਲਾ ਲਿਆ ਹੈ। ਅਕੈਡਮੀ ਕੰਪਲੈਕਸ ਵਿਚ ਸਵੱਛ ਭਾਰਤ ਮੁਹਿੰਮ 'ਚ ਤਹਿਤ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ 'ਤੇ 'ਨੋ ਪਲਾਸਟਿਕ ਪਾਲਿਸੀ' ਲਾਗੂ ਕਰ ਦਿੱਤੀ ਹੈ। ਰਾਜਸਥਾਨ ਪੁਲਸ ਅਕੈਡਮੀ ਦੇ ਡਾਇਰੈਕਟਰ ਹੇਮੰਤ ਪ੍ਰਿਯਦਰਸ਼ੀ ਨੇ ਦੱਸਿਆ ਕਿ ਇਸ ਪਾਲਿਸੀ ਤਹਿਤ ਅਕੈਡਮੀ ਕੰਪਲੈਕਸ 'ਚ ਪਾਲੀਥੀਨ, ਡਿਸਪੋਜੇਬਲ ਪਲਾਸਟਿਕ ਬੋਤਲਾਂ, ਗਿਲਾਸ, ਕੱਪ, ਪਲੇਟਾਂ ਆਦਿ ਦੀ ਵਰਤੋਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਰਾਜਸਥਾਨ ਪੁਲਸ ਅਕੈਡਮੀ ਵਾਤਾਵਰਣ ਸੁਰੱਖਿਆ ਲਈ ਵਚਨਬੱਧ ਹੈ ਅਤੇ ਇਸ ਲਈ 'ਨੋ ਪਲਾਸਟਿਕ' ਪਾਲਿਸੀ ਲਾਗੂ ਕੀਤੀ ਗਈ ਹੈ। ਰਾਜਸਥਾਨ ਪੁਲਸ ਅਕੈਡਮੀ ਉੱਤਰ ਭਾਰਤ ਦੀ ਸਰਵਸ਼੍ਰੇਸ਼ਠ ਅਤੇ ਸੰਪੂਰਨ ਭਾਰਤ ਦੀ ਦੂਜੀ ਅਕੈਡਮੀ ਹੈ। ਜ਼ਿਕਰਯੋਗ ਹੈ ਕਿ ਰਾਜਸਥਾਨ ਪੁਲਸ ਅਕੈਡਮੀ ਨੂੰ ਸਾਲ 2008 ਵਿਚ ਤੰਬਾਕੂ ਮੁਕਤ ਖੇਤਰ ਐਲਾਨ ਕਰ ਕੇ ਇਕ ਪਾਲਿਸੀ ਲਾਗੂ ਕੀਤੀ ਗਈ ਸੀ, ਜੋ ਅੱਜ ਤਕ ਪ੍ਰਭਾਵੀ ਰੂਪ ਨਾਲ ਲਾਗੂ ਹੋ ਰਹੀ ਹੈ।