ਹਾਈ ਕੋਰਟ ''ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Saturday, Oct 03, 2020 - 12:58 PM (IST)

ਨਵੀਂ ਦਿੱਲੀ : ਰਾਜਸਥਾਨ ਹਾਈ ਕੋਰਟ ਵਿਚ ਕਈ ਅਹੁਦਿਆਂ 'ਤੇ ਨਿਯੁਕਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ। ਇਹ ਭਰਤੀਆਂ ਕਲਰਕ, ਜੂਨੀਅਰ ਅਸਿਸਟੈਂਟ ਵਰਗੇ ਕਈ ਖਾਲ੍ਹੀ ਅਹੁਦਿਆਂ ਨੂੰ ਭਰਨੇ ਲਈ ਹੋ ਰਹੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਪ੍ਰਕਿਰਿਆ 01 ਅਕਤੂਬਰ 2020 ਤੋਂ ਸ਼ੁਰੂ ਹੋ ਗਈ ਹੈ ਜੋ 01 ਨਵੰਬਰ 2020 ਤੱਕ ਚੱਲੇਗੀ।
ਅਹੁਦਿਆਂ ਦਾ ਵੇਰਗਾ
- ਕੁੱਲ ਅਹੁਦੇ - 1760
- ਕਲਰਕ - 1125 ਅਹੁਦੇ
- ਜੂਨੀਅਰ ਅਸਿਸਟੈਂ - 367 ਅਹੁਦੇ
- ਜੂਨੀਅਰ ਜੂਡੀਸ਼ੀਅਲ ਅਸਿਸਟੈਂਟ - 268 ਅਹੁਦੇ
ਮਹੱਤਵਪੂਰਨ ਤਾਰੀਖ਼ਾਂ
- ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਸ਼ੁਰੂਆਤੀ ਤਾਰੀਖ਼ : 1 ਅਕਤੂਬਰ 2020
- ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖ਼ਰੀ ਤਾਰੀਖ਼ : 1 ਨਵੰਬਰ 2020
ਉਮਰ ਹੱਦ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 40 ਸਾਲ ਨਿਰਧਾਰਤ ਕੀਤੀ ਗਈ ਹੈ।
ਵਿਦਿਅਕ ਯੋਗਤਾ
ਇਨ੍ਹਾਂ ਅਹੁਦਿਆਂ 'ਤੇ ਉਮੀਦਵਾਰਾਂ ਲਈ ਲਾਅ ਵਿਚ ਗ੍ਰੈਜੂਏਟ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਉਮੀਦਵਾਰ ਨੂੰ ਕੰਪਿਊਟਰ ਸਬੰਧਤ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ।
ਅਰਜ਼ੀ ਫ਼ੀਸ
ਸਾਧਾਰਨ, ਓ.ਬੀ.ਸੀ. ਅਤੇ ਦੂਜੇ ਸੂਬਿਆਂ ਦੇ ਉਮੀਦਵਾਰਾਂ ਲਈ - 500 ਰੁਪਏ
ਹੋਰ ਸਾਰੇ ਉਮੀਦਵਾਰਾਂ ਲਈ - 350 ਰੁਪਏ
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਲਿਖਤੀ ਅਤੇ ਕੰਪਿਊਟਰ ਟਾਈਪਿੰਗ ਦੇ ਆਧਾਰ 'ਤੇ ਕੀਤੀ ਜਾਏਗੀ।
ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ https://hcraj.nic.in/hcraj/ 'ਤੇ ਜਾ ਕੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਮੁਤਾਬਕ ਆਨਲਾਈਨ ਅਪਲਾਈ ਕਰ ਸਕਦੇ ਹਨ।