ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 9475 ਹੋਈ, ਹੁਣ ਤੱਕ 203 ਲੋਕਾਂ ਦੀ ਹੋਈ ਮੌਤ

06/03/2020 12:53:04 PM

ਜੈਪੁਰ- ਰਾਜਸਥਾਨ 'ਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 102 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੂਬੇ 'ਚ ਇਸ ਖਤਰਨਾਕ ਵਾਇਰਸ ਨਾਲ ਪੀੜਤਾਂ ਦੀ ਹੁਣ ਤੱਕ ਦੀ ਕੁੱਲ ਗਿਣਤੀ 9475 ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਸਵੇਰੇ 10.30 ਵਜੇ ਤੱਕ ਸਾਹਮਣੇ ਆਏ ਨਵੇਂ ਪੀੜਤਾਂ 'ਚ ਜੈਪੁਰ 'ਚ 28, ਭਰਤਪੁਰ 'ਚ 18, ਅਲਵਰ 'ਚ 13, ਝਾਲਾਵਾੜ 'ਚ 10, ਡੂੰਗਰਪੁਰ, ਬਾਰਾਂ, ਕੋਟਾ ਅਤੇ ਰਾਜਸਮੰਦ 'ਚ 3-3 ਨਵੇਂ ਮਾਮਲੇ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਸੂਬੇ 'ਚ ਇਸ ਇਨਫੈਕਸ਼ਨ ਨਾਲ ਹੁਣ ਤੱਕ 203 ਲੋਕਾਂ ਦੀ ਮੌਤ ਹੋ ਚੁਕੀ ਹੈ।

ਇਕੱਲੇ ਜੈਪੁਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮਰਨ ਵਾਲਿਆਂ ਦਾ ਅੰਕੜਾ 96 ਹੋ ਗਿਆ ਹੈ, ਜਦੋਂ ਕਿ ਜੋਧਪੁਰ 'ਚ 19 ਅਤੇ ਕੋਟਾ 'ਚ 17 ਰੋਗੀਆਂ ਦੀ ਮੌਤ ਹੋ ਚੁਕੀ ਹੈ। ਹੋਰ ਸੂਬਿਆਂ ਦੇ 8 ਰੋਗੀਆਂ ਦੀ ਵੀ ਇੱਥੇ ਮੌਤ ਹੋਈ ਹੈ। ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਾਮਲਿਆਂ 'ਚ ਰੋਗੀ ਕਿਸੇ ਨਾ ਕਿਸੇ ਹੋਰ ਗੰਭੀਰ ਬੀਮਾਰੀ ਨਾਲ ਵੀ ਪੀੜਤ ਸਨ। ਰਾਜਸਥਾਨ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਕੁੱਲ ਮਾਮਲਿਆਂ 'ਚ 2 ਇਤਾਲਵੀ ਨਾਗਰਿਕਾਂ ਦੇ ਨਾਲ-ਨਾਲ 61 ਉਹ ਲੋਕ ਵੀ ਹਨ, ਜਿਨ੍ਹਾਂ ਨੂੰ ਈਰਾਨ ਤੋਂ ਲਿਆ ਕੇ ਜੋਧਪੁਰ ਅਤੇ ਜੈਸਲਮੇਰ 'ਚ ਫੌਜ ਦੇ ਅਰੋਗ ਕੇਂਦਰਾਂ 'ਚ ਰੱਖਿਆ ਗਿਆ ਸੀ। ਸੂਬੇ ਭਰ 'ਚ 22 ਮਾਰਚ ਤੋਂ ਤਾਲਾਬੰਦੀ ਹੈ ਅਤੇ ਕਈ ਥਾਣਾ ਖੇਤਰਾਂ 'ਚ ਕਰਫਿਊ ਲੱਗਾ ਹੋਇਆ ਹੈ।


DIsha

Content Editor

Related News