ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8158 ਹੋਈ, ਹੁਣ ਤੱਕ 182 ਲੋਕਾਂ ਦੀ ਹੋਈ ਮੌਤ

Friday, May 29, 2020 - 11:56 AM (IST)

ਰਾਜਸਥਾਨ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 8158 ਹੋਈ, ਹੁਣ ਤੱਕ 182 ਲੋਕਾਂ ਦੀ ਹੋਈ ਮੌਤ

ਜੈਪੁਰ- ਰਾਜਸਥਾਨ 'ਚ 91 ਨਵੇਂ ਕੋਰੋਨਾ ਪਾਜ਼ੀਟਿਵ ਮਰੀਜ਼ ਸਾਹਮਣੇ ਆਉਣ ਦੇ ਨਾਲ ਹੀ ਇਸ ਦੀ ਗਿਣਤੀ ਵਧ ਕੇ ਅੱਜ ਯਾਨੀ ਸ਼ੁੱਕਰਵਾਰ ਨੂੰ 8158 ਪਹੁੰਚ ਗਈ ਅਤੇ 182 ਲੋਕਾਂ ਦੀ ਮੌਤ ਹੋ ਗਈ। ਮੈਡੀਕਲ ਵਿਭਾਗ ਵਲੋਂ ਸ਼ੁੱਕਰਵਾਰ ਸਵੇਰੇ ਜਾਰੀ ਰਿਪੋਰਟ ਅਨੁਸਾਰ ਸਭ ਤੋਂ ਵਧ ਝਾਲਾਵਾੜ 'ਚ 42, ਰਾਜਧਾਨੀ ਜੈਪੁਰ 'ਚ 12, ਨਾਗੌਰ 'ਚ 12, ਚੁਰੂ 'ਚ 6, ਉਦੇਪੁਰ 'ਚ 5, ਧੌਲਪੁਰ 'ਚ 5, ਅਲਵਰ, ਭਰਤਪੁਰ, ਬੀਕਾਨੇਰ, ਅਜਮੇਰ 'ਚ 2-2 ਅਤੇ ਕੋਟਾ 'ਚ ਇਕ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਇਆ। ਵਿਭਾਗ ਅਨੁਸਾਰ ਵੀਰਵਾਰ ਨੂੰ 2 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ। ਇਸ ਜਾਨਲੇਵਾ ਵਿਸ਼ਾਣੂੰ ਨਾਲ ਹੁਣ ਤੱਕ ਸੂਬੇ 'ਚ 182 ਲੋਕਾਂ ਦੀ ਮੌਤ ਹੋ ਗਈ ਹੈ।

ਵਿਭਾਗ ਅਨੁਸਾਰ ਹੁਣ ਤੱਕ ਅਜਮੇਰ 'ਚ 318, ਅਲਵਰ 'ਚ 53, ਬਾਂਸਵਾੜਾ 'ਚ 85, ਬਾਰਾਂ 'ਚ 8, ਬਾੜਮੇਰ 'ਚ 92, ਭਰਤਪੁਰ 'ਚ 167, ਭੀਲਵਾੜਾ 'ਚ 135, ਬੀਕਾਨੇਰ 'ਚ 103, ਬੂੰਦੀ 'ਚ 2, ਚਿਤੌੜਗੜ੍ਹ 'ਚ 175, ਚੁਰੂ 'ਚ 96, ਦੌਸਾ 50, ਧੌਲਪੁਰ 50, ਡੂੰਗਰਪੁਰ 'ਚ 333, ਸ਼੍ਰੀਗੰਗਾਨਗਰ 'ਚ 5, ਹਨੂੰਮਾਨਗੜ੍ਹ 'ਚ 24, ਜੈਪੁਰ 'ਚ 1921, ਜੈਸਲਮੇਰ 'ਚ 68, ਜਾਲੋਰ 'ਚ 155, ਝਾਲਾਵਾੜ 'ਚ 246, ਝੁੰਝੁਨੂੰ 'ਚ 109, ਜੋਧਪੁਰ 'ਚ 1375, ਬੀ.ਐੱਸ.ਐੱਫ. 48, ਕਰੌਲੀ 'ਚ 12, ਕੋਟਾ 'ਚ 424, ਨਾਗੌਰ 'ਚ 437, ਪਾਲੀ 'ਚ 413, ਪ੍ਰਤਾਪਗੜ੍ਹ 'ਚ 13, ਰਾਜਸਮੰਦ 135, ਸਵਾਈ ਮਾਧੋਪੁਰ 'ਚ 20, ਸੀਕਰ 'ਚ 174, ਸਿਰੋਹੀ 142, ਟੋਂਕ 'ਚ 163, ਉਦੇਪੁਰ 'ਚ 528 ਪੀੜਤ ਮਰੀਜ਼ ਸਾਹਮਣੇ ਆਏ ਹਨ। ਵਿਭਾਗ ਅਨੁਸਾਰ ਹੁਣ ਤੱਕ 3 ਲੱਖ 65 ਹਜ਼ਾਰ 556 ਸੈਂਪਲ ਲਏ, ਜਿਨ੍ਹਾਂ 'ਚੋਂ 8158 ਪਾਜ਼ੀਟਿਵ, 3 ਲੱਖ 51 ਹਜ਼ਾਰ 861 ਨੈਗੇਟਿਵ ਅਤੇ 5537 ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਸੂਬੇ 'ਚ 3121 ਸਰਗਰਮ ਮਾਮਲੇ ਹਨ।


author

DIsha

Content Editor

Related News