10 ਸਾਲਾ ਬੱਚੀ ਨਾਲ ਰੇਪ ਤੋਂ ਬਾਅਦ ਪੱਥਰ ਨਾਲ ਕੁਚਲਿਆ ਸਿਰ, ਜਿਉਂਦੇ ਦਫਾਉਣ ਦੀ ਕੋਸ਼ਿਸ਼

02/05/2020 12:36:05 PM

ਚੁਰੂ— ਰਾਜਸਥਾਨ ਦੇ ਚੁਰੂ ਜ਼ਿਲੇ 'ਚ 10 ਸਾਲ ਦੀ ਬੱਚੀ ਨਾਲ ਹੈਵਾਨੀਅਤ ਦਾ ਮਾਮਲਾ ਸਾਹਮਣੇ ਆਇਆ ਹੈ। ਤੀਜੀ ਜਮਾਤ 'ਚ ਪੜ੍ਹਨ ਵਾਲੀ ਵਿਦਿਆਰਥਣ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਹੈ। ਪੁਲਸ ਅਨੁਸਾਰ ਇਕ 21 ਸਾਲ ਦੇ ਬੇਰੋਜ਼ਗਾਰ ਨੌਜਵਾਨ ਨੇ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਉਸ ਦੇ ਸਿਰ ਨੂੰ ਪੱਥਰ ਨਾਲ ਕੁਚਲ ਦਿੱਤਾ। ਇਹੀ ਨਹੀਂ ਦਰਿੰਦੇ ਨੇ ਬੱਚੀ ਨੂੰ ਲਗਭਗ ਜਿਉਂਦੇ ਦਫਨਾ ਦਿੱਤਾ ਸੀ, ਜਦੋਂ ਉਸ ਨੂੰ ਲੱਭਿਆ ਗਿਆ ਤਾਂ ਉਹ ਜ਼ਮੀਨ 'ਚ ਅੱਧੀ ਦਬੀ ਹੋਈ ਮਿਲੀ ਸੀ।

ਪੀੜਤਾ ਦਾ ਗੁਆਂਢੀ ਹੈ ਦੋਸ਼ੀ
ਬੱਚੀ ਹਸਪਤਾਲ 'ਚ ਜ਼ਿੰਦਗੀ ਅਤੇ ਮੌਤ ਨਾਲ ਜੰਗ ਲੜ ਰਹੀ ਹੈ, ਹਾਲਾਂਕਿ ਉਸ ਦੀ ਹਾਲਤ ਥੋੜ੍ਹੀ ਸਥਿਰ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਪੀੜਤਾ ਦੇ ਗੁਆਂਢ 'ਚ ਹੀ ਰਹਿੰਦਾ ਸੀ। ਰੇਪ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਇਕ ਸੁੰਨਸਾਨ ਘਰ 'ਚ ਜਿਉਂਦੇ ਦਫਨਾਉਣ ਦੀ ਕੋਸ਼ਿਸ਼ ਵੀ ਕੀਤੀ। ਤੀਜੀ ਜਮਾਤ 'ਚ ਪੜ੍ਹਨ ਵਾਲੀ ਬੱਚੀ ਰਾਤ ਕਰੀਬ 9.30 ਵਜੇ ਨੇੜੇ ਸਥਿਤ ਇਕ ਦੁਕਾਨ ਤੋਂ ਚਾਕਲੇਟ ਖਰੀਦਣ ਨਿਕਲੀ ਸੀ।

ਸਿਰ 'ਚੋਂ ਨਿਕਲ ਰਿਹਾ ਸੀ ਖੂਨ
ਜਦੋਂ ਉਹ ਕਾਫ਼ੀ ਦੇਰ ਤੱਕ ਨਹੀਂ ਆਈ ਤਾਂ ਪਰਿਵਾਰ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਬਾਅਦ 'ਚ ਬੱਚੀ ਇਕ ਸੁੰਨਸਾਨ ਘਰ 'ਚ ਬੇਹੋਸ਼ ਮਿਲੀ ਅਤੇ ਉਸ ਦੇ ਸਿਰ 'ਚੋਂ ਬਹੁਤ ਖੂਨ ਨਿਕਲ ਰਿਹਾ ਸੀ ਅਤੇ ਗਰਦਨ 'ਤੇ ਵੀ ਸੱਟ ਦੇ ਨਿਸ਼ਾਨ ਸਨ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਡਾਕਟਰਾਂ ਨੇ ਦੱਸਿਆ ਕਿ ਬੱਚੀ ਦੀ ਹਾਲਤ ਸਥਿਰ ਹੈ।


DIsha

Content Editor

Related News