ਤਾਮਿਲਨਾਡੂ ''ਚ ਮੀਂਹ ਦਾ ਕਹਿਰ ਜਾਰੀ, ਕਾਵੇਰੀ ਡੈਲਟਾ ਖੇਤਰਾਂ ''ਚ ਫ਼ਸਲਾਂ ਪ੍ਰਭਾਵਿਤ

Wednesday, Nov 27, 2024 - 02:41 PM (IST)

ਤਾਮਿਲਨਾਡੂ ''ਚ ਮੀਂਹ ਦਾ ਕਹਿਰ ਜਾਰੀ, ਕਾਵੇਰੀ ਡੈਲਟਾ ਖੇਤਰਾਂ ''ਚ ਫ਼ਸਲਾਂ ਪ੍ਰਭਾਵਿਤ

ਚੇਨਈ : ਤਾਮਿਲਨਾਡੂ ਦੇ ਕਾਵੇਰੀ ਡੈਲਟਾ ਖੇਤਰਾਂ ਵਿੱਚ ਰਾਤ ਭਰ ਪਏ ਮੀਂਹ ਨੇ ਝੋਨੇ ਦੀ ਫ਼ਸਲ ਨੂੰ ਪ੍ਰਭਾਵਿਤ ਕੀਤਾ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਬੁੱਧਵਾਰ ਨੂੰ ਕਿਹਾ ਕਿ ਡੈਲਟਾ ਖੇਤਰ ਦੇ ਅਧੀਨ ਆਉਂਦੇ ਕੁੱਡਲੋਰ ਅਤੇ ਮੇਇਲਾਦੁਥੁਰਾਈ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ 'ਤੇ ਭਾਰੀ ਤੋਂ ਬਹੁਤ ਜ਼ਿਆਦਾ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਤਿਰੂਵਰੂਰ, ਤਿਰੂਥੁਰਾਈਪੂੰਡੀ, ਮੁਥੁਪੇੱਟਾਈ, ਮੇਇਲਾਦੁਥੁਰਾਈ, ਵੇਦਾਰਨਯਮ ਸਮੇਤ ਕਈ ਥਾਵਾਂ 'ਤੇ ਫ਼ਸਲਾਂ ਅੰਸ਼ਕ ਜਾਂ ਪੂਰੀ ਤਰ੍ਹਾਂ ਡੁੱਬ ਗਈਆਂ ਅਤੇ ਕਿਸਾਨਾਂ ਦੇ ਅੰਦਾਜ਼ੇ ਮੁਤਾਬਕ ਘੱਟੋ-ਘੱਟ 2,000 ਏਕੜ ਤੋਂ ਵੱਧ ਖੇਤਰ ਦੀਆਂ ਫ਼ਸਲਾਂ ਪ੍ਰਭਾਵਿਤ ਹੋਈਆਂ ਹਨ।

ਇਹ ਵੀ ਪੜ੍ਹੋ - ਲਾੜੇ ਦੇ ਜੀਜੇ ਨੇ DJ 'ਤੇ ਲਵਾਇਆ ਗੀਤ, ਲਾੜੀ ਨੇ ਤੋੜ 'ਤਾ ਵਿਆਹ, ਬੱਸ ਫਿਰ ਭੱਖ ਗਿਆ ਮਾਹੌਲ

ਮੀਂਹ ਦੇ ਮੱਦੇਨਜ਼ਰ 27 ਨਵੰਬਰ ਨੂੰ ਤਿਰੂਵਰੂਰ, ਕੁੱਡਲੋਰ, ਨਾਗਾਪੱਟੀਨਮ ਅਤੇ ਮੇਇਲਾਦੁਥੁਰਾਈ ਜ਼ਿਲ੍ਹਿਆਂ ਸਮੇਤ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਚੇਨਈ, ਚੇਂਗਲਪੇਟ, ਅਰਿਆਲੁਰ, ਕਾਂਚੀਪੁਰਮ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ। ਬੁੱਧਵਾਰ ਸਵੇਰੇ ਆਈਐੱਮਡੀ-ਖੇਤਰੀ ਮੌਸਮ ਵਿਗਿਆਨ ਕੇਂਦਰ ਦੁਆਰਾ ਅਪਡੇਟ ਕੀਤੀ ਗਈ ਜਾਣਕਾਰੀ ਅਨੁਸਾਰ ਦੱਖਣ-ਪੱਛਮੀ ਬੰਗਾਲ ਦੀ ਖਾੜੀ ਉੱਤੇ ਡੂੰਘਾ ਦਬਾਅ 10 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉੱਤਰ ਵੱਲ ਵਧਿਆ ਹੈ। ਇਹ ਨਾਗਾਪੱਟੀਨਮ ਤੋਂ 470 ਕਿਲੋਮੀਟਰ ਦੱਖਣ-ਪੂਰਬ ਅਤੇ ਚੇਨਈ ਤੋਂ 670 ਕਿਲੋਮੀਟਰ ਦੱਖਣ-ਦੱਖਣ-ਪੂਰਬ ਵੱਲ ਕੇਂਦਰਿਤ ਹੈ।

ਇਹ ਵੀ ਪੜ੍ਹੋ - ਵੱਡੀ ਖ਼ਬਰ : ਸੂਬੇ 'ਚ ਨਹੀਂ ਚੱਲੇਗਾ WHATSAPP, ਸਰਕਾਰ ਨੇ ਕਰ 'ਤਾ ਬੈਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News