ਹਨ੍ਹੇਰੀ-ਤੂਫ਼ਾਨ ਦਾ ਅਲਰਟ, ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ
Friday, Apr 18, 2025 - 11:10 AM (IST)

ਨੈਸ਼ਨਲ ਡੈਸਕ- ਉੱਤਰ ਭਾਰਤ 'ਚ ਇਸ ਸਮੇਂ ਗਰਮੀ ਦਾ ਕਹਿਰ ਹੈ। ਕਈ ਸੂਬਿਆਂ ਵਿਚ ਤਾਪਮਾਨ 35 ਤੋਂ 40 ਡਿਗਰੀ ਦੇ ਵਿਚਕਾਰ ਬਣਿਆ ਹੋਇਆ ਹੈ। ਵੱਧਦੀ ਗਰਮੀ ਕਾਰਨ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ, ਕਿਉਂਕਿ ਅਪ੍ਰੈਲ ਮਹੀਨੇ ਵਿਚ ਹੀ ਜੂਨ ਮਹੀਨੇ ਵਾਂਗ ਗਰਮੀ ਪੈ ਰਹੀ ਹੈ। ਬਿਹਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਆਸਮਾਨ ਤੋਂ ਰਾਹਤ ਦੀ ਬਜਾਏ ਆਫ਼ਤ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਲਈ ਤੇਜ਼ ਹਨ੍ਹੇਰੀ-ਤੂਫਾਨ ਅਤੇ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ ਬਿਹਾਰ ਵਿਚ ਹੋ ਜਾਂ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਚੌਕਸ ਰਹਿਣ ਹੁਣ ਜ਼ਰੂਰੀ ਹੋ ਗਿਆ ਹੈ।
ਪਟਨਾ ਮੌਸਮ ਵਿਗਿਆਨ ਕੇਂਦਰ ਦੇ ਤਾਜ਼ਾ ਪੂਰਵ ਅਨੁਮਾਨ ਮੁਤਾਬਕ 18 ਅਪ੍ਰੈਲ ਤੱਕ ਪ੍ਰਦੇਸ਼ ਵਿਚ ਮੌਸਮ ਅਸਥਿਰ ਬਣਿਆ ਰਹੇਗਾ। ਸੂਬੇ ਦੇ ਕੁੱਲ 38 ਜ਼ਿਲ੍ਹਿਆਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਗਈ ਹੈ, ਜਿਸ ਵਿਚ 25 ਜ਼ਿਲ੍ਹਿਆਂ ਵਿਚ ਆਰੇਂਜ ਅਲਰਟ ਅਤੇ 13 ਜ਼ਿਲ੍ਹਿਆਂ ਵਿਚ ਯੈਲੋ ਅਲਰਟ ਐਲਾਨ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਅਗਲੇ 24 ਘੰਟਿਆਂ ਵਿਚ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਨਾਲ ਹੀ ਹਨ੍ਹੇਰੀ-ਤੂਫ਼ਾਨ ਅਤੇ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਹੈ।
ਆਰੇਂਜ ਅਲਰਟ ਵਾਲੇ ਜ਼ਿਲ੍ਹੇ-
ਪੂਰਬੀ ਅਤੇ ਪੱਛਮੀ ਚੰਪਾਰਨ
ਗੋਪਾਲਗੰਜ, ਸਿਵਾਨ, ਸਾਰਣ
ਸੀਤਾਮੜੀ, ਸ਼ਿਵਹਰ, ਮੁਜ਼ੱਫਰਪੁਰ
ਵੈਸ਼ਾਲੀ, ਸਮਸਤੀਪੁਰ, ਦਰਭੰਗਾ, ਮਧੂਬਨੀ
ਮਧੇਪੁਰਾ, ਸਹਰਸਾ, ਖਗੜੀਆ
ਅਰਰੀਆ, ਕਿਸ਼ਨਗੰਜ, ਪੂਰਨੀਆ, ਕਟਿਹਾਰ
ਭਾਗਲਪੁਰ, ਬਾਂਕਾ, ਜਮੁਈ, ਮੁੰਗੇਰ
ਤਾਪਮਾਨ ਦਾ ਹਾਲ- ਕੁਝ ਜ਼ਿਲ੍ਹਿਆਂ ਵਿਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ
ਸੂਬੇ ਦੇ ਕਈ ਹਿੱਸਿਆਂ 'ਚ ਤਾਪਮਾਨ 'ਚ ਵੀ ਉਛਾਲ
ਸ਼ੇਖੂਪੁਰਾ ਵਿਚ 40.9°C
ਔਰੰਗਾਬਾਦ ਵਿਚ 40.5°C
ਨਵਾਦਾ 'ਚ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਬਾਕੀ ਜ਼ਿਲ੍ਹਿਆਂ 'ਚ ਤਾਪਮਾਨ ਇਸ ਵੇਲੇ 40 ਡਿਗਰੀ ਤੋਂ ਘੱਟ ਹੈ ਪਰ ਇਸ ਵਿਚ ਵਾਧਾ ਹੋਣ ਦੀ ਉਮੀਦ ਹੈ।
ਮੌਸਮ ਵਿਭਾਗ ਦੀ ਸਲਾਹ
ਸੁਰੱਖਿਅਤ ਥਾਵਾਂ 'ਤੇ ਰਹੋ।
ਖੇਤਾਂ ਅਤੇ ਖੁੱਲ੍ਹੇ ਇਲਾਕਿਆਂ 'ਚ ਹਨ੍ਹੇਰੀ-ਤੂਫ਼ਾਨ ਤੋਂ ਚੌਕਸ ਰਹੋ।
ਬਿਜਲੀ ਦੇ ਖੰਭਿਆਂ ਅਤੇ ਦਰੱਖ਼ਤਾਂ ਤੋਂ ਦੂਰ ਰਹੋ।