ਗਲਤ ਸਾਬਿਤ ਹੋਈ ਮੌਸਮ ਵਿਭਾਗ ਦੀ ਭਵਿੱਖਬਾਣੀ, ਬਰਫ਼ਬਾਰੀ ਦੇ ਨਾਲ-ਨਾਲ ਪਿਆ ਮੀਂਹ

Friday, Oct 24, 2025 - 07:39 AM (IST)

ਗਲਤ ਸਾਬਿਤ ਹੋਈ ਮੌਸਮ ਵਿਭਾਗ ਦੀ ਭਵਿੱਖਬਾਣੀ, ਬਰਫ਼ਬਾਰੀ ਦੇ ਨਾਲ-ਨਾਲ ਪਿਆ ਮੀਂਹ

ਸ਼ਿਮਲਾ (ਸੰਤੋਸ਼) - ਰਾਜਧਾਨੀ ਸ਼ਿਮਲਾ ਅਤੇ ਮੰਡੀ ਵਿਚ ਵੀਰਵਾਰ ਨੂੰ ਮੌਸਮ ਦੇ ਮਿਜਾਜ਼ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮੌਸਮ ਵਿਭਾਗ ਦੀ ਭਵਿੱਖਬਾਣੀ ਦੇ ਉਲਟ ਸ਼ਿਮਲਾ ਤੇ ਮੰਡੀ ਵਿਚ ਮਾਨਸੂਨ ਵਰਗਾ ਮੀਂਹ ਪਿਆ, ਜਦੋਂ ਕਿ ਭੁੰਤਰ, ਜੁੱਬਰਹੱਟੀ, ਨਾਰਕੰਡਾ ਅਤੇ ਸੁੰਦਰਨਗਰ ਵਿਚ ਵੀ ਮੀਂਹ ਪਿਆ ਅਤੇ ਬੁੱਧਵਾਰ ਰਾਤ ਨੂੰ ਗੋਂਦਲਾ ਵਿਚ ਹਲਕੀ ਬਰਫ਼ਬਾਰੀ ਹੋਈ। ਵੀਰਵਾਰ ਨੂੰ ਸ਼ਿਮਲਾ ’ਚ 11 ਮਿਲੀਮੀਟਰ, ਮੰਡੀ ਵਿਚ 16, ਭੁੰਤਰ ਅਤੇ ਨਾਰਕੰਡਾ ਵਿਚ 5-5 ਮਿਲੀਮੀਟਰ, ਜੁੱਬਰਹੱਟੀ ਵਿਚ 2 ਅਤੇ ਸੁੰਦਰਨਗਰ ਵਿਚ 0.4 ਮਿਲੀਮੀਟਰ ਮੀਂਹ ਰਿਕਾਰਡ ਕੀਤਾ ਗਿਆ, ਜਿਸ ਕਾਰਨ ਇਨ੍ਹਾਂ ਸ਼ਹਿਰਾਂ ਦੇ ਤਾਪਮਾਨ ’ਚ ਗਿਰਾਵਟ ਆਈ ਹੈ।

ਪੜ੍ਹੋ ਇਹ ਵੀ : ਵੱਡੀ ਕਾਰਵਾਈ: ਦਵਾਈਆਂ ਦੀ Online ਵਿਕਰੀ 'ਤੇ ਪਾਬੰਦੀ! ਕਰੋੜਾਂ ਰੁਪਏ ਦੇ ਕਾਰੋਬਾਰ ਨੂੰ ਵੱਡਾ ਝਟਕਾ

ਇਸ ਦੇ ਨਾਲ ਹੀ ਬੁੱਧਵਾਰ ਰਾਤ ਨੂੰ ਗੋਂਦਲਾ ਵਿਚ ਹਲਕੀ ਬਰਫ਼ਬਾਰੀ ਤੋਂ ਇਲਾਵਾ ਜੋਤ ਵਿਚ 6, ਕੋਠੀ ਵਿਚ 3, ਕਸੋਲ ਵਿਚ 2, ਸਿਓਬਾਘ ਵਿਚ 0.6 ਮਿਲੀਮੀਟਰ ਅਤੇ ਸ਼ਿਮਲਾ ਵਿਚ ਬੂੰਦਾਬਾਂਦੀ ਹੋਈ ਸੀ। ਕਾਂਗੜਾ, ਸ਼ਿਮਲਾ ਅਤੇ ਜੋਤ ’ਚ ਬੱਦਲ ਗਰਜੇ, ਜਦੋਂ ਕਿ ਸੁੰਦਰਨਗਰ ਵਿਚ ਦਰਮਿਆਨੀ ਧੁੰਦ ਛਾਈ ਰਹੀ। ਵੀਰਵਾਰ ਨੂੰ ਪਏ ਮੀਂਹ ਕਾਰਨ ਸ਼ਹਿਰ ਦੇ ਕਈ ਨਾਲੇ ਓਵਰਫਲੋਅ ਹੋ ਗਏ, ਜਿਸ ਕਾਰਨ ਸੜਕਾਂ ’ਤੇ ਪਾਣੀ ਆ ਗਿਆ। ਲਾਹੌਲ-ਸਪਿਤੀ ਅਤੇ ਚੰਬਾ ਜ਼ਿਲ੍ਹਿਆਂ ਦੇ ਉੱਚੇ ਇਲਾਕਿਆਂ ਵਿਚ ਵੀ ਵੀਰਵਾਰ ਨੂੰ ਤਾਜ਼ਾ ਬਰਫ਼ਬਾਰੀ ਹੋਈ।

ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ

 


author

rajwinder kaur

Content Editor

Related News