ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਤੇਜ਼ ਹਨ੍ਹੇਰੀ ਨਾਲ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ

Thursday, May 08, 2025 - 12:46 AM (IST)

ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਤੇਜ਼ ਹਨ੍ਹੇਰੀ ਨਾਲ ਬਿਜਲੀ ਡਿੱਗਣ ਦੀ ਚੇਤਾਵਨੀ ਜਾਰੀ

ਨਵੀਂ ਦਿੱਲੀ, (ਭਾਸ਼ਾ)- ਪੂਰਬੀ ਭਾਰਤ ਵਿਚ ਵੀਰਵਾਰ ਤੋਂ ਲੂ ਚੱਲ ਸਕਦੀ ਹੈ ਜਦਕਿ ਅਗਲੇ 5 ਦਿਨ ਤੱਕ ਦੇਸ਼ ਦੇ ਉੱਤਰ-ਪੱਛਮੀ ਤੇ ਕੇਂਦਰੀ ਹਿੱਸਿਆਂ ਵਿਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (ਆਈ. ਐੱਮ. ਡੀ.) ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਮੌਸਮ ਵਿਭਾਗ ਨੇ 11 ਮਈ ਤੱਕ ਉੱਤਰ-ਪੂਰਬੀ ਖੇਤਰ ਵਿਚ ਭਾਰੀ ਮੀਂਹ, ਗਰਜ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਵਿਭਾਗ ਨੇ ਇਹ ਵੀ ਦੱਸਿਆ ਕਿ ਵੀਰਵਾਰ ਤੱਕ ਗੁਜਰਾਤ ਵਿਚ ਗਰਜ ਨਾਲ ਮੀਂਹ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਮੌਸਮ ਵਿਭਾਗ ਮੁਤਾਬਕ ਮਈ ’ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ ’ਚ ਆਮ ਨਾਲੋਂ ਵੱਧ ਤਾਪਮਾਨ ਦੇਖਣ ਨੂੰ ਮਿਲ ਸਕਦਾ ਹੈ ਪਰ ਕਦੇ-ਕਦੇ ਹਨੇਰੀਆਂ ਕਾਰਨ ਗਰਮੀ ਪਿਛਲੇ ਸਾਲ ਦੇ ਗੰਭੀਰ ਪੱਧਰ ਤੱਕ ਨਹੀਂ ਪਹੁੰਚੇਗੀ।

ਆਈ. ਐੱਮ. ਡੀ. ਦੇ ਡਾਇਰੈਕਟਰ ਜਨਰਲ ਮ੍ਰਿਤਯੂੰਜੈ ਮਹਾਪਾਤਰਾ ਨੇ ਦੱਸਿਆ ਕਿ ਉੱਤਰ-ਪੱਛਮ, ਮੱਧ ਅਤੇ ਉੱਤਰ-ਪੂਰਬੀ ਭਾਰਤ ਦੇ ਕੁਝ ਖੇਤਰਾਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਆਮ ਨਾਲੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ।


author

Rakesh

Content Editor

Related News