ਦੀਵਾਲੀ ਦਾ ਮਜ਼ਾ ਕਿਰਕਿਰਾ ਕਰੇਗਾ ਮੀਂਹ! IMD ਜਾਰੀ ਕੀਤੀ ਚਿਤਾਵਨੀ
Saturday, Oct 18, 2025 - 07:24 PM (IST)
ਨੈਸ਼ਨਲ ਡੈਸਕ- ਦੀਵਾਲੀ ਦੇ ਤਿਉਹਾਰ ਮੌਕੇ ਇਸ ਵਾਰ ਦੇਸ਼ 'ਚ ਮੌਸਮ ਦਾ ਮਿਜਾਜ਼ ਵੱਖ-ਵੱਖ ਰਹਿਣ ਵਾਲਾ ਹੈ। IMD ਨੇ ਕਈ ਸੂਬਿਆਂ ਲਈ 19, 20 ਅਤੇ 21 ਅਕਤੂਬਰ ਨੂੰ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੈ, ਜਿਸ ਨਾਲ ਤਿਉਹਾਰ ਦਾ ਮਜ਼ਾ ਕਿਰਕਿਰਾ ਹੋ ਸਕਦਾ ਹੈ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਮਾਨਸੂਨ ਦਿ ਵਿਦਾਈ ਹੋ ਚੁੱਕੀ ਹੈ ਪਰ ਬੰਗਾਲ ਦੀ ਖਾੜੀ 'ਚ ਬਣੇ ਮੌਸਮੀ ਸਿਸਟਮ ਕਾਰਨ ਕੁਝ ਹਿੱਸਿਆਂ 'ਚ ਅਜੇ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ- ਬੰਗਲਾਦੇਸ਼ ਦੇ ਖਿਡਾਰੀਆਂ 'ਤੇ ਹਮਲਾ! ਵਾਲ-ਵਾਲ ਬਚੀ ਜਾਨ
ਦਿਵਾਲੀ 'ਤੇ ਇਨ੍ਹਾਂ ਸੂਬਿਆਂ 'ਚ ਮੀਂਹ ਦਾ ਅਲਰਟ
IMD ਦੀ ਭਵਿੱਖਬਾਣੀ ਅਨੁਸਾਰ ਦੀਵਾਲੀ (20-22 ਅਕਤੂਬਰ) ਦੌਰਾਨ ਕਈ ਦੱਖਣੀ ਸੂਬਿਆਂ ਅਤੇ ਤੱਟੀ ਖੇਤਰਾਂ 'ਚ ਹਰਕੀ ਤੋਂ ਮਧਮ ਬਾਰਿਸ਼ ਹੋ ਸਕਦੀ ਹੈ। ਦੀਵਾਲੀ ਅਤੇ ਗੁਜਰਾਤੀ ਨਵੇਂ ਸਾਲ ਦੌਰਾਨ ਦੱਖਣੀ ਗੁਜਰਾਤ ਦੇ ਡਾਂਗ, ਨਵਸਾਰੀ ਅਤੇ ਕਲਸਾਡ ਜ਼ਿਲ੍ਹਿਆਂ 'ਚ ਹਲਕੀ ਤੋਂ ਮਧਮ ਬਾਰਿਸ਼ ਦੀ ਸੰਭਾਵਨਾ ਹੈ। ਗੁਜਰਾਤ ਦੇ ਬਾਕੀ ਹਿੱਸਿਆਂ 'ਚ ਮੌਸਮ ਆਮਤੌਰ 'ਤੇ ਖੁਸ਼ਕ ਰਹੇਗਾ। IMD ਨੇ 19, 20 ਅਤੇ 21 ਅਕਤੂਬਰ ਲਈ ਕੇਰਲ, ਤਾਮਿਨਾਡੂ, ਪੁਡੂਚੇਰੀ, ਕਰਨਾਟਕ, ਅੰਡੇਮਾਨ-ਨਿਕੋਬਾਰ ਦੀਪ ਸਮੂਹ, ਓਡੀਸ਼ਾ, ਕੋਂਕਣ, ਗੋਆ, ਮੱਧ ਮਹਾਰਾਸ਼ਟਰ ਅਤੇ ਛੱਤੀਸਗੜ੍ਹ 'ਚ ਵੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਬਾਰਿਸ਼ ਦੀ ਇਸ ਸੰਭਾਵਨਾ ਨਾਲ ਇਨ੍ਹਾਂ ਸੂਬਿਆਂ 'ਚ ਦੀਵਾਲੀ ਮਨਾਉਣ ਵਾਲੇ ਲੋਕਾਂ ਨੂੰ ਕੁਝ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉੱਤਰ ਭਾਰਤ ਦਾ ਮੌਸਮ
ਯੂਪੀ 'ਚ 18 ਤੋਂ 20 ਅਕਤੂਬਰ ਤਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਉੱਤਰ-ਪੱਛਮੀ ਹਵਾਵਾਂ ਕਾਰਨ ਦਿਨ ਦੇ ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਨਾਲ ਰਾਤਾਂ ਠੰਡੀਆਂ ਹੋ ਜਾਣਗੀਆਂ ਅਤੇ ਠੰਡ ਦਾ ਅਸਰ ਵਧੇਗਾ। ਕੁਝ ਥਾਵਾਂ 'ਤੇ ਹਲਕੀ ਗਰਜ ਨਾਲ ਮੀਂਹ ਪੈ ਸਕਦਾ ਹੈ।
ਇਹ ਵੀ ਪੜ੍ਹੋ- ਕ੍ਰਿਕਟ 'ਚ ਆਇਆ ਨਵਾਂ ਨਿਯਮ! ਬੱਲੇਬਾਜ਼ ਹੁਣ ਨਹੀਂ ਖੇਡ ਸਕਣਗੇ ਇਹ ਸ਼ਾਟ
