ਕੁੰਭ ’ਚ ਆ ਸਕਦੇ ਹਨ 15 ਕਰੋੜ ਤੋਂ ਵੱਧ ਸ਼ਰਧਾਲੂ, ਚੱਲਣਗੀਆਂ 800 ਸਪੈਸ਼ਲ ਟਰੇਨਾਂ
Sunday, Jun 18, 2023 - 03:27 PM (IST)
ਨਵੀਂ ਦਿੱਲੀ– ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਉੱਤਰੀ ਰੇਲਵੇ ਦੇ ਦਿੱਲੀ ਡਵੀਜ਼ਨ ਹੈੱਡਕੁਆਰਟਰ ’ਚ ਡਵੀਜ਼ਨਲ ਟ੍ਰੈਫਿਕ ਕੰਟਰੋਲ ਰੂਮ ਦਾ ਦੌਰਾ ਕੀਤਾ ਅਤੇ ਮੁਹਾਰਤ ਭਰਪੂਰ ਰੇਲਵੇ ਸੰਚਾਲਨ ਤੇ ਸੁਰੱਖਿਆ ਦੇ ਮਹੱਤਵ ’ਤੇ ਜ਼ੋਰ ਦਿੱਤਾ। ਉਨ੍ਹਾਂ ਡਵੀਜ਼ਨ ਦੇ ਉੱਚ ਅਧਿਕਾਰੀਆਂ ਨਾਲ ਕੁੰਭ ਦੀਆਂ ਤਿਆਰੀਆਂ ’ਤੇ ਵੀ ਮੀਟਿੰਗ ਕੀਤੀ।
ਕੁੰਭ ਦੇ ਮੇਲੇ ਵਿਚ 15 ਕਰੋੜ ਤੋਂ ਵੱਧ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਜਨਵਰੀ, 2025 ਦੇ 6 ਮੁੱਖ ਇਸ਼ਨਾਨ ਵਾਲੇ ਦਿਨਾਂ ’ਤੇ ਤੀਰਥ ਯਾਤਰੀਆਂ ਲਈ 800 ਤੋਂ ਵੱਧ ਮੇਲਾ ਸਪੈਸ਼ਲ ਟਰੇਨਾਂ ਦਾ ਸੰਚਾਲਨ ਕੀਤਾ ਜਾਵੇਗਾ। ਰੇਲ ਮੰਤਰੀ ਇੱਥੇ ਲਗਭਗ 3 ਘੰਟੇ ਰਹੇ ਅਤੇ ਕਰਮਚਾਰੀਆਂ, ਅਧਿਕਾਰੀਆਂ ਤੋਂ ਮੂਵਿੰਗ ਬਲਾਕ, ਯੋਜਨਾ, ਕੁਸ਼ਲ ਰੇਲ ਸੰਚਾਲਨ ਨਾਲ ਜੁੜੀਆਂ ਚੁਣੌਤੀਆਂ ਅਤੇ ਹੋਰ ਮੁੱਦਿਆਂ ਬਾਰੇ ਜਾਣਕਾਰੀ ਲਈ।