ਰੇਲਵੇ 'ਚ 10ਵੀਂ ਪਾਸ ਲਈ ਨਿਕਲੀਆਂ ਭਰਤੀਆਂ, ਬਿਨਾਂ ਪ੍ਰੀਖਿਆ ਹੋਵੇਗੀ ਚੋਣ
Saturday, Mar 01, 2025 - 09:37 AM (IST)

ਨੈਸ਼ਨਲ ਡੈਸਕ- ਦੱਖਣ ਪੂਰਬ ਮੱਧ ਰੇਲਵੇ (SECR) ਬਿਲਾਸਪੁਰ ਮੰਡਲ 'ਚ ਅਪ੍ਰੈਂਟਿਸਸ਼ਿਪ ਦੇ ਅਹੁਦਿਆਂ 'ਤੇ ਭਰਤੀਆਂ ਨਿਕਲੀਆਂ ਹਨ। ਇਸ ਭਰਤੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਅਪ੍ਰੈਂਟਿਸ ਦੇ 835 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਆਖ਼ਰੀ ਤਾਰੀਖ਼
ਉਮੀਦਵਾਰ 25 ਮਾਰਚ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਮਾਨਤਾ ਪ੍ਰਾਪਤ ਬੋਰਡ ਤੋਂ 50 ਫੀਸਦੀ ਅੰਕਾਂ ਨਾਲ 10ਵੀਂ ਪਾਸ ਹੋਵੇ। ਇਸ ਦੇ ਨਾਲ ਹੀ ਸੰਬੰਧਤ ਟਰੇਡ 'ਚ ਆਈਟੀਆਈ ਸਰਟੀਫਿਕੇਟ ਪ੍ਰਾਪਤ ਕੀਤਾ ਹੋਵੇ।
ਉਮਰ
ਉਮੀਦਵਾਰ ਦੀ ਉਮਰ 24 ਸਾਲ ਤੈਅ ਕੀਤੀ ਗਈ ਹੈ।
ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਮੈਰਿਟ ਬੇਸਿਸ 'ਤੇ ਹੋਵੇਗਾ। ਉਸ ਤੋਂ ਬਾਅਦ ਮੈਡੀਕਲ ਟੈਸਟ ਹੋਵੇਗਾ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।