ਅਚਾਨਕ ਸ਼ਤਾਬਦੀ ਐਕਸਪ੍ਰੈੱਸ 'ਚ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਯਾਤਰੀਆਂ ਤੋਂ ਮਿਲੇ ਵਧੀਆ 'ਫੀਡਬੈਕ'

03/19/2023 5:02:09 PM

ਨਵੀਂ ਦਿੱਲੀ- ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਵਣ ਨਵੇਂ-ਨਵੇਂ ਵਿਚਾਰਾਂ ਨਾਲ ਭਾਰਤੀ ਰੇਲਵੇ ਨੂੰ ਪਹਿਲਾਂ ਨਾਲੋਂ ਹੋਰ ਬਿਹਤਰ ਬਣਾਉਣ 'ਚ ਜੁੱਟੇ ਹੋਏ ਹਨ। ਕਈ ਵਾਰ ਰੇਲ ਮੰਤਰੀ ਨਿਰੀਖਣ 'ਤੇ ਨਿਕਲ ਜਾਂਦੇ ਹਨ ਅਤੇ ਟਰੇਨ 'ਚ ਸਫ਼ਰ ਕਰ ਕੇ ਆਮ ਲੋਕਾਂ ਤੋਂ ਫੀਡਬੈਕ (ਸੁਝਾਅ) ਲੈਂਦੇ ਰਹਿੰਦੇ ਹਨ। ਅੱਜ ਯਾਨੀ ਕਿ ਐਤਵਾਰ ਨੂੰ ਕੁਝ ਅਜਿਹਾ ਹੀ ਵੇਖਣ ਨੂੰ ਮਿਲਿਆ, ਜਦੋਂ ਕੇਂਦਰੀ ਰੇਲ ਮੰਤਰੀ ਨੇ ਦਿੱਲੀ-ਅਜਮੇਰ ਸ਼ਤਾਬਦੀ ਐਕਸਪ੍ਰੈੱਸ ਦਾ ਨਿਰੀਖਣ ਕੀਤਾ। 

ਇਹ ਵੀ ਪੜ੍ਹੋ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ

PunjabKesari

ਨਿਰੀਖਣ ਦੌਰਾਨ ਰੇਲ ਮੰਤਰੀ ਨੇ ਯਾਤਰੀਆਂ ਨਾਲ ਗੱਲ ਕੀਤੀ ਅਤੇ ਇਸ ਦੌਰਾਨ ਫੀਡਬੈਕ ਲੈਣ ਦੀ ਵੀ ਕੋਸ਼ਿਸ਼ ਕੀਤੀ। ਯਾਤਰੀਆਂ ਤੋਂ ਫੀਡਬੈਕ ਲੈਣ ਮਗਰੋਂ ਰੇਲ ਮੰਤਰੀ ਨੇ ਇਸ ਦੀ ਜਾਣਕਾਰੀ ਲਈ। ਜਾਣਕਾਰੀ ਦਿੰਦੇ ਹੋਏ ਵੈਸ਼ਣਵ ਨੇ ਦੱਸਿਆ ਕਿ ਯਾਤਰੀਆਂ ਨੇ ਸਕਾਰਾਤਮਕ ਪ੍ਰਤੀਕਿਰਿਆ ਦਿੱਤੀ ਹੈ। ਯਾਤਰੀਆਂ ਨੇ ਪ੍ਰਤੀਕਿਰਿਆ ਦਿੰਦੇ ਹੋਏ ਟਰੇਨ ਵਿਚ ਦਿੱਤੀਆਂ ਗਈਆਂ ਸਹੂਲਤਾਂ ਦੀ ਤਾਰੀਫ਼ ਕੀਤੀ। ਰੇਲ ਮੰਤਰੀ ਨੇ ਕਿਹਾ ਕਿ ਦਿੱਲੀ-ਜੈਪੁਰ-ਅਜਮੇਰ ਰੂਟ 'ਤੇ ਵੰਦੇ ਭਾਰਤ ਨੂੰ ਚਲਾਉਣ ਨੂੰ ਲੈ ਕੇ ਪਹਿਲ ਕੀਤੀ ਜਾਵੇਗੀ। 10 ਅਪ੍ਰੈੱਲ ਤੋਂ ਪਹਿਲਾਂ ਇਸ ਰੂਟ 'ਤੇ ਵੰਦੇ ਭਾਰਤ ਦੀ ਸ਼ੁਰੂਆਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸ਼੍ਰੀਨਗਰ ਦਾ 'ਬਾਦਾਮ ਵਾਰੀ' ਗਾਰਡਨ ਸੈਲਾਨੀਆਂ ਨਾਲ ਗੁਲਜ਼ਾਰ, ਲੋਕ ਆਖਦੇ ਨੇ ਇਹ ਹੈ 'ਜਨੰਤ'

 

PunjabKesari

ਰੇਲ ਮੰਤਰੀ ਜਦੋਂ ਅਚਾਨਕ ਸ਼ਤਾਬਦੀ ਐਕਸਪ੍ਰੈੱਸ 'ਚ ਪਹੁੰਚੇ ਤਾਂ ਉਨ੍ਹਾਂ ਨੂੰ ਵੇਖ ਕੇ ਯਾਤਰੀ ਹੈਰਾਨ ਰਹਿ ਗਏ। ਕੇਂਦਰੀ ਰੇਲ ਮੰਤਰੀ ਨੇ ਇਸ ਦੌਰਾਨ ਯਾਤਰੀਆਂ ਨਾਲ ਗੱਲਬਾਤ ਕੀਤੀ। ਯਾਤਰੀਆਂ ਤੋਂ ਮਿਲੇ ਫੀਡਬੈਕ ਤੋਂ ਰੇਲ ਮੰਤਰੀ ਕਾਫੀ ਖ਼ੁਸ਼ ਨਜ਼ਰ ਆਏ। ਰੇਲ ਮੰਤਰੀ ਨੇ ਕਿਹਾ ਕਿ ਯਾਤਰੀਆਂ ਵਲੋਂ ਜੋ ਫੀਡਬੈਕ ਮਿਲਿਆ ਹੈ, ਉਹ ਕਾਫੀ ਚੰਗਾ ਹੈ। ਸ਼ਤਾਬਦੀ ਐਕਸਪ੍ਰੈੱਸ 'ਚ ਸਫ਼ਰ ਕਰ ਰਹੇ ਯਾਤਰੀਆਂ ਨੇ ਕਿਹਾ ਕਿ ਸਾਫ-ਸਫਾਈ ਪਹਿਲਾਂ ਨਾਲੋਂ ਚੰਗੀ ਹੋ ਰਹੀ ਹੈ। 

 


 


Tanu

Content Editor

Related News