ਰਾਹੁਲ ਨੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

Tuesday, Feb 08, 2022 - 11:21 AM (IST)

ਰਾਹੁਲ ਨੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਲੈ ਕੇ ਸੋਮਵਾਰ ਨੂੰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਿਆ ਅਤੇ ਸਵਾਲ ਕੀਤਾ ਕਿ ਕਿਸੇ ਚੰਗੇ ਦਿਨ ਹਨ। ਉਨ੍ਹਾਂ ਨੇ ਇਕ ਖਬਰ ਦਾ ਹਵਾਲਾ ਦਿੰਦੇ ਹਏ ਟਵੀਟ ਕੀਤਾ ਕਿ ਕਾਰੋਬਾਰ ਕਰਨ ਦੀ ਸੌਖ ਨਹੀਂ ਹੈ। ਬੇਰੁਜ਼ਗਾਰ ਨੌਜਵਾਨਾਂ ਦਾ ਦਰਦ ਹੈ। ਮੋਦੀ ਸਰਕਾਰ ਸਿਰੇ ਦਾ ਝੂਠ ਬੋਲਦੀ ਹੈ। ਕਿਸੇ ਚੰਗੇ ਦਿਨ? 

PunjabKesari

ਕਾਂਗਰਸ ਨੇਤਾ ਨੇ ਜਿਸ ਖਬਰ ਦਾ ਹਵਾਲਾ ਦਿੱਤਾ, ਉਸ ਦੇ ਮੁਤਾਬਕ ਵਿੱਤੀ ਸਾਲ 2020-21 ’ਚ ਲਘੂ, ਸੂਖਮ ਅਤੇ ਦਰਮਿਆਨੇ ਉੱਦਮ (ਐੱਮ. ਐੱਸ. ਐੱਮ. ਈ.) ਖੇਤਰ ਦੀਆਂ 67 ਫੀਸਦੀ ਇਕਾਈਆਂ ਅਸਥਾਈ ਤੌਰ ’ਤੇ ਬੰਦ ਹੋ ਗਈਆਂ ਹਨ ਅਤੇ ਮੁਨਾਫਾ ਵੀ 66 ਫੀਸਦੀ ਡਿੱਗ ਗਿਆ ਹੈ। ਇਸ ਖਬਰ ’ਚ ਇਹ ਵੀ ਕਿਹਾ ਗਿਆ ਕਿ ਪਿਛਲੇ ਵਿੱਤੀ ਸਾਲ ਦੌਰਾਨ 25 ਫੀਸਦੀ ਐੱਮ. ਐੱਸ. ਐੱਮ. ਈ. ਇਕਾਈਆਂ ਦੇ ਮਾਲੀਏ ’ਚ ਗਿਰਾਵਟ ਆਈ।


author

Rakesh

Content Editor

Related News