ਰਾਹੁਲ ਨੇ ਕੀਤੀ ਦੱਖਣੀ ਕੋਰੀਆ ਦੇ PM ਨਾਲ ਮੁਲਾਕਾਤ, ਅਰਥਵਿਵਸਥਾ-ਸਿਆਸਤ ''ਤੇ ਕੀਤੀ ਚਰਚਾ
Tuesday, Dec 17, 2019 - 08:51 PM (IST)

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਵਾਇਨਾਡ ਤੋਂ ਲੋਕ ਸਭਾ ਸੰਸਦ ਮੈਂਬਰ ਰਾਹੁਲ ਗਾਂਧੀ ਦੱਖਣੀ ਕੋਰੀਆ ਦੌਰੇ 'ਤੇ ਹਨ। ਰਾਹੁਲ ਗਾਂਧੀ ਨੇ ਰਿਪਬਲਿਕ ਆਫ ਕੋਰੀਆ ਦੇ ਪ੍ਰਧਾਨ ਮੰਤਰੀ ਲੀ ਨੁਕ ਯੁਨ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਾਲੇ ਅਰਥਵਿਵਸਥਾ ਅਤੇ ਸਿਆਸਤ ਨੂੰ ਲੈ ਕੇ ਗੱਲਬਾਤ ਹੋਈ। ਇਹ ਅਧਿਕਾਰਕ ਮੁਲਾਕਾਤ ਸਿਓਲ 'ਚ ਹੋਈ। ਰਾਹੁਲ ਗਾਂਧੀ ਸਿਓਲ 'ਚ ਇਕ ਅਧਿਕਾਰਕ ਡੈਲੀਗੇਸ਼ਨ ਨਾਲ ਗਏ ਹਨ। ਇਸ ਦੌਰਾਨ ਕਈ ਹੋਰ ਅਧਿਕਾਰੀ ਵੀ ਮੌਜੂਦ ਰਹੇ। ਰਾਹੁਲ ਗਾਂਧੀ ਨੇ ਟਵੀਟ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।