ਰਾਹੁਲ ਵਲੋਂ ਦਾਦੀ ਇੰਦਰਾ ਗਾਂਧੀ ਦਾ ਅਪਮਾਨ! ਜੁੱਤੀਆਂ ਪਾ ਫੁੱਲ ਕੀਤੇ ਭੇਟ, CM ਮੋਹਨ ਨੇ ਕੱਸਿਆ ਤੰਜ
Tuesday, Jun 03, 2025 - 01:53 PM (IST)

ਭੋਪਾਲ : ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਮੱਧ ਪ੍ਰਦੇਸ਼ ਦੇ ਦੌਰੇ 'ਤੇ ਪਹੁੰਚੇ ਹਨ। ਰਾਜਾ ਭੋਜ ਹਵਾਈ ਅੱਡੇ 'ਤੇ ਕਾਂਗਰਸੀ ਨੇਤਾਵਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ, ਜਿਸ ਤੋਂ ਬਾਅਦ ਉਹ ਸਿੱਧੇ ਕਾਂਗਰਸ ਦਫ਼ਤਰ ਗਏ। ਜਿੱਥੇ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਪਣੀ ਦਾਦੀ ਇੰਦਰਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਦਾਦੀ ਨੂੰ ਫੁੱਲ ਭੇਟ ਕਰਦੇ ਸਮੇਂ ਉਨ੍ਹਾਂ ਨੇ ਇੱਕ ਵੱਡੀ ਗ਼ਲਤੀ ਕਰ ਦਿੱਤੀ। ਉਨ੍ਹਾਂ ਨੇ ਜੁੱਤੀਆਂ ਪਾ ਕੇ ਆਪਣੀ ਦਾਦੀ ਇੰਦਰਾ ਨੂੰ ਫੁੱਲ ਭੇਟ ਕੀਤੇ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਮਾਮਲੇ ਦਾ ਮਜ਼ਾਕ ਉਡਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸੰਸਕਾਰ ਨਹੀਂ ਹਨ।
ਇਹ ਵੀ ਪੜ੍ਹੋ : ਜਿਸਨੂੰ ਬਣਾਉਣਾ ਸੀ ਜਵਾਈ, ਉਸੇ ਨਾਲ ਮਾਂ ਨੇ ਪਾਈ ਪਿਆਰ ਦੀ ਪੀਂਘ, ਵਿਆਹ ਦੇ ਮੰਡਪ 'ਚ...
ਦਰਅਸਲ ਕਾਂਗਰਸੀ ਦਫ਼ਤਰ ਦੇ ਬਾਹਰ ਫੁੱਲ ਭੇਟ ਕਰਨ ਲਈ ਇੰਦਰਾ ਗਾਂਧੀ ਦੀ ਤਸਵੀਰ ਰੱਖੀ ਗਈ ਸੀ। ਰਾਹੁਲ ਗਾਂਧੀ ਅਤੇ ਉਹਨਾਂ ਨੇ ਸਾਥੀਆਂ ਨੇ ਉਹਨਾਂ ਦੀ ਤਸਵੀਰ 'ਤੇ ਬੜੀ ਸ਼ਰਧਾ ਨਾਲ ਫੁੱਲ ਭੇਟ ਕੀਤੇ ਪਰ ਅਜਿਹਾ ਕਰਦੇ ਸਮੇਂ ਉਹਨਾਂ ਨੇ ਆਪਣੀਆਂ ਜੁੱਤੀਆਂ ਨਹੀਂ ਉਤਾਰੀਆਂ। ਇਸ ਮੌਕੇ ਉਹਨਾਂ ਦੇ ਨਾਲ ਮੌਜੂਦ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਘਾਰ ਨੇ ਵੀ ਜੁੱਤੇ ਪਾ ਕੇ ਇੰਦਰਾ ਗਾਂਧੀ ਦੀ ਤਸਵੀਰ 'ਤੇ ਫੁੱਲ ਭੇਟ ਕੀਤੇ। ਹਾਲਾਂਕਿ ਬਾਕੀ ਦੇ ਨੇਤਾਵਾਂ ਨੇ ਆਪਣੇ ਜੁੱਤੇ ਉਤਾਰਨ ਤੋਂ ਬਾਅਦ ਫੁੱਲ ਭੇਟ ਕੀਤੇ। ਦੂਜੇ ਪਾਸੇ ਇਸ ਮਾਮਲੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਸ ਮਾਮਲੇ 'ਤੇ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸੰਸਕਾਰ ਨਹੀਂ ਹਨ। ਰਾਹੁਲ ਗਾਂਧੀ ਵੱਲੋਂ ਜੁੱਤੀਆਂ ਪਾ ਕੇ ਸ਼ਰਧਾ ਦੇ ਫੁੱਲ ਭੇਟ ਕਰਨਾ ਭਾਰਤੀਆਂ ਦਾ ਸੰਸਕਾਰ ਨਹੀਂ ਹੈ।
ਇਹ ਵੀ ਪੜ੍ਹੋ : ਸਾਵਧਾਨੀ ਵਰਤੋਂ, ਮਾਸਕ ਪਾਓ..., ਕੋਰੋਨਾ ਨੂੰ ਲੈ ਕੇ ਬਾਬਾ ਵੇਂਗਾ ਦੀ ਖ਼ਤਰਨਾਕ ਭਵਿੱਖਬਾਣੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।