''ਭਾਰਤ ਜੋੜੋ ਯਾਤਰਾ'' ਇੰਦੌਰ ਪੁੱਜੀ, ਰਾਹੁਲ ਦਿਵਿਆਂਗ ਵਿਅਕਤੀ ਦੀ ਵ੍ਹੀਲਚੇਅਰ ਨੂੰ ਧੱਕਾ ਲਗਾਉਂਦੇ ਆਏ ਨਜ਼ਰ

Sunday, Nov 27, 2022 - 10:13 AM (IST)

''ਭਾਰਤ ਜੋੜੋ ਯਾਤਰਾ'' ਇੰਦੌਰ ਪੁੱਜੀ, ਰਾਹੁਲ ਦਿਵਿਆਂਗ ਵਿਅਕਤੀ ਦੀ ਵ੍ਹੀਲਚੇਅਰ ਨੂੰ ਧੱਕਾ ਲਗਾਉਂਦੇ ਆਏ ਨਜ਼ਰ

ਇੰਦੌਰ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਾਲੀ 'ਭਾਰਤ ਜੋੜੋ ਯਾਤਰਾ' ਐਤਵਾਰ ਨੂੰ ਮੱਧ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਇੰਦੌਰ ਪਹੁੰਚੀ। ਇਸ ਦੌਰਾਨ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਨਾਲ-ਨਾਲ ਇਕ ਦਿਵਿਆਂਗ ਵਿਅਕਤੀ ਵੀ ਯਾਤਰਾ 'ਚ ਸ਼ਾਮਲ ਹੋਇਆ ਅਤੇ ਰਾਹੁਲ ਕੁਝ ਸਮੇਂ ਲਈ ਆਪਣੀ ਵ੍ਹੀਲਚੇਅਰ ਨੂੰ ਧੱਕਾ ਲਗਾਉਂਦੇ ਨਜ਼ਰ ਆਏ। ਯਾਤਰਾ 'ਚ ਹਿੱਸਾ ਲੈਣ ਤੋਂ ਬਾਅਦ ਦਿਵਿਆਂਗ ਮਨੋਹਰ ਨੇ ਦੱਸਿਆ ਕਿ ਉਨ੍ਹਾਂ ਨੇ ਰਾਹੁਲ ਨੂੰ ਕਿਹਾ ਕਿ ਹੁਣ ਦੇਸ਼ ਨੂੰ ਬਦਲਣਾ ਚਾਹੀਦਾ। ਮੱਧ ਪ੍ਰਦੇਸ਼ 'ਚ 'ਭਾਰਤ ਜੋੜੋ ਯਾਤਰਾ' ਐਤਵਾਰ ਨੂੰ ਪੰਜਵੇਂ ਦਿਨ 'ਚ ਦਾਖ਼ਲ ਹੋ ਗਈ। ਇਸ 'ਚ ਸ਼ਾਮਲ ਲੋਕ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਭੂਮੀ ਮਹੂ 'ਚ ਰਾਤ ਦੇ ਆਰਾਮ ਤੋਂ ਬਾਅਦ ਰਾਹੁਲ ਦੀ ਅਗਵਾਈ 'ਚ ਪੈਦਲ ਚੱਲ ਪਏ। ਇਹ ਯਾਤਰਾ ਰਾਉ ਦੇ ਉਪਨਗਰੀ ਖੇਤਰ 'ਚੋਂ ਲੰਘ ਕੇ ਇੰਦੌਰ ਪਹੁੰਚੀ। ਰਾਉ 'ਚ ਯਾਤਰਾ ਦੇ ਸਵਾਗਤ ਲਈ ਰੈੱਡ ਕਾਰਪੇਟ ਵਿਛਾਇਆ ਗਿਆ। ਇਸ ਦੌਰਾਨ ਪੁਲਸ ਕਮਿਸ਼ਨਰ ਹਰਿਨਾਰਾਇਣਚਾਰੀ ਮਿਸ਼ਰਾ ਨੇ ਦੱਸਿਆ ਕਿ ਇੰਦੌਰ 'ਚ ਯਾਤਰਾ ਦੀ ਸੁਰੱਖਿਆ ਲਈ 1400 ਜਵਾਨ ਤਾਇਨਾਤ ਕੀਤੇ ਗਏ ਹਨ ਅਤੇ ਵੱਖ-ਵੱਖ ਥਾਵਾਂ 'ਤੇ ਬੈਰੀਕੇਡ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਤੰਗ ਗਲੀਆਂ ਅਤੇ ਸੰਘਣੀ ਆਬਾਦੀ ਵਾਲੇ ਰਜਬਾੜਾ ਇਲਾਕੇ ਦੇ 12 ਟੁੱਟੇ ਹੋਏ ਮਕਾਨਾਂ ਨੂੰ ਅਸਥਾਈ ਤੌਰ 'ਤੇ ਖ਼ਾਲੀ ਕਰਵਾਇਆ ਗਿਆ ਹੈ, ਤਾਂ ਜੋ ਇਨ੍ਹਾਂ ਕਾਰਨ ਸਫ਼ਰ ਦੌਰਾਨ ਕਿਸੇ ਵੀ ਹਾਦਸੇ ਦੀ ਸੰਭਾਵਨਾ ਨੂੰ ਖ਼ਤਮ ਕੀਤਾ ਜਾ ਸਕੇ।

ਇਹ ਵੀ ਪੜ੍ਹੋ : ਬਾਬਾ ਰਾਮਦੇਵ ਨੇ ਔਰਤਾਂ ਦੇ ਪਹਿਰਾਵੇ ਨੂੰ ਲੈ ਕੇ ਦਿੱਤਾ ਵਿਵਾਦਿਤ ਬਿਆਨ

ਦੱਸਣਯੋਗ ਹੈ ਕਿ ਜੂਨੀ ਇੰਦੌਰ ਇਲਾਕੇ ਦੀ ਇਕ ਮਿਠਾਈ ਦੀ ਦੁਕਾਨ ਨੂੰ 17 ਨਵੰਬਰ ਨੂੰ ਡਾਕ ਰਾਹੀਂ ਮਿਲੇ ਪੱਤਰ 'ਚ 1984 ਦੇ ਸਿੱਖ ਵਿਰੋਧੀ ਦੰਗਿਆਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ‘ਭਾਰਤ ਜੋੜੋ’ ਦੌਰਾਨ ਇੰਦੌਰ 'ਚ ਵੱਖ-ਵੱਖ ਥਾਵਾਂ ’ਤੇ ਹੋਏ ਭਿਆਨਕ ਬੰਬ ਧਮਾਕਿਆਂ ਨਾਲ ਰਾਹੁਲ ਗਾਂਧੀ ਅਤੇ ਕਮਲਨਾਥ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ 'ਚ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ। ਅਧਿਕਾਰੀਆਂ ਅਨੁਸਾਰ ਰਾਹੁਲ ਅਤੇ ਯਾਤਰਾ 'ਚ ਸ਼ਾਮਲ ਹੋਰ ਲੋਕ ਸ਼ਹਿਰ ਦੇ ਚਿਮਨਬਾਗ਼ ਇਲਾਕੇ 'ਚ ਰਾਤ ਦੇ ਆਰਾਮ ਕਰਨਗੇ। ਕਾਂਗਰਸ ਦੀ ਸ਼ੁਰੂਆਤੀ ਯੋਜਾ ਅਨੁਸਾਰ ਰਾਹੁਲ ਅਤੇ ਇਸ ਯਾਤਰਾ 'ਚ ਸ਼ਾਮਲ  ਲੋਕਾਂ ਨੂੰ ਇੰਦੌਰ ਦੇ ਸਟੇਡੀਅਮ 'ਚ ਠਹਿਰਾਇਆ ਜਾਣਾ ਸੀ ਪਰ 8 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰੋਗਰਾਮ ਦੌਰਾਨ ਸਾਹਮਣੇ ਆਏ ਵਿਵਾਦ ਤੋਂ ਬਾਅਦ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News