MSP ਦੇ ਨਾਂ ''ਤੇ ਕਿਸਾਨਾਂ ਨਾਲ ਝੂਠ ਬੋਲਣਾ ਬੰਦ ਕਰੇ ਰਾਹੁਲ ਗਾਂਧੀ : ਅਮਿਤ ਸ਼ਾਹ
Friday, Sep 27, 2024 - 04:28 PM (IST)
ਹਰਿਆਣਾ ਡੈਸਕ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਰੇਵਾੜੀ 'ਚ ਇਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ 'ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਰਾਹੁਲ ਨੂੰ ਘੱਟੋ-ਘੱਟ ਸਮਰਥਨ ਮੁੱਲ ਅਤੇ ਰਾਖਵੇਂਕਰਨ ਵਰਗੇ ਮੁੱਦਿਆਂ 'ਤੇ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਰਾਹੁਲ ਘੱਟੋ-ਘੱਟ ਸਮਰਥਨ ਮੁੱਲ ਦੇ ਨਾਂ 'ਤੇ ਕਿਸਾਨਾਂ ਨਾਲ ਝੂਠ ਬੋਲਣਾ ਬੰਦ ਕਰ ਦੇਵੇ।
ਇਹ ਵੀ ਪੜ੍ਹੋ - ਵੱਡੀ ਖ਼ਬਰ: 2 ਦਿਨਾਂ ਲਈ ਬੰਦ ਰਹਿਣਗੇ ਸਕੂਲ-ਕਾਲਜ
ਕੇਂਦਰੀ ਮੰਤਰੀ ਨੇ ਕਿਹਾ ਕਿ ਪੂਰੇ ਦੇਸ਼ ਭਰ ਵਿੱਚ ਕਾਂਗਰਸ ਦੀਆਂ ਜੋ ਸਰਕਾਰਾਂ ਚੱਲ ਰਹੀਆਂ ਹਨ, ਨੂੰ ਐੱਮਐੱਸਪੀ ਦੇ ਨਾਂ ’ਤੇ ਕਿਸਾਨਾਂ ਨਾਲ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ। ਹਰਿਆਣਾ ਦੀ ਭਾਜਪਾ ਸਰਕਾਰ ਕਿਸਾਨਾਂ ਤੋਂ ਘੱਟੋ-ਘੱਟ ਸਮਰਥਨ ਮੁੱਲ 'ਤੇ 24 ਫ਼ਸਲਾਂ ਦੀ ਖਰੀਦ ਰਹੀ ਹੈ। ਹਰਿਆਣੇ ਵਿਚ ਕਾਂਗਰਸੀ ਆਗੂ ਇੱਕ ਵਾਰ ਫਿਰ ਤੋਂ ਦੱਸਣ ਕਿ ਦੇਸ਼ ਵਿੱਚ ਤੁਹਾਡੀ ਕਿਹੜੀ ਸਰਕਾਰ ਐੱਮਐੱਸਪੀ 'ਤੇ 24 ਫ਼ਸਲਾਂ ਖਰੀਦਦੀ ਹੈ? ਜੰਮੂ-ਕਸ਼ਮੀਰ ਵਿਚ ਜਾ ਕੇ ਇਹ ਕਹਿੰਦੇ ਹਨ ਕਿ ਅਸੀਂ ਸਾਰੇ ਅੱਤਵਾਦੀਆਂ ਅਤੇ ਪੱਥਰਬਾਜ਼ਾਂ ਨੂੰ ਛੱਡ ਦੇਵਾਂਗੇ। ਜੰਮੂ-ਕਸ਼ਮੀਰ ਵਿੱਚ 40 ਹਜ਼ਾਰ ਲੋਕ ਮਾਰੇ ਗਏ, ਸਾਡੀ ਫੌਜ ਦੇ ਜਵਾਨ ਸ਼ਹੀਦ ਹੋਏ ਅਤੇ ਤੁਸੀਂ ਕਹਿੰਦੇ ਹੋ ਕਿ ਉਨ੍ਹਾਂ ਨੂੰ ਤੁਸੀਂ ਛੱਡ ਦੇਵੋਗੇ।
ਇਹ ਵੀ ਪੜ੍ਹੋ - ਗੱਡੀ ਦੀ ਬ੍ਰੇਕ ਮਾਰਨ ਤੋਂ ਪਹਿਲਾਂ ਹੋ ਜਾਓ ਸਾਵਧਾਨ! ਸੜਕ 'ਤੇ ਖੜ੍ਹਾਈ ਗੱਡੀ ਤਾਂ ਦੇਣੇ ਪੈਣਗੇ ਇਨ੍ਹੇ ਰੁਪਏ
ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਰਾਹੁਲ ਬਾਬਾ ਵਿਦੇਸ਼ ਜਾ ਕੇ ਕਹਿੰਦਾ ਹੈ ਕਿ ਅਸੀਂ ST-SC-OBC ਭਾਈਚਾਰੇ ਦਾ ਰਿਜ਼ਰਵੇਸ਼ਨ ਖ਼ਤਮ ਕਰ ਦੇਵਾਂਗੇ। ਉਹ ਰਾਹੁਲ ਬਾਬਾ, ਜੇ ਹਿੰਮਤ ਹੈ ਤਾਂ ਹਰਿਆਣਾ ਵਿਚ ਆ ਕੇ ਇਹੋ ਭਾਸ਼ਣ ਦੇਵੋ। ਉਹ ਸਾਡੇ 'ਤੇ ਇਲਜ਼ਾਮ ਲਗਾਉਂਦੇ ਸਨ ਕਿ ਅਸੀਂ ਰਿਜ਼ਰਵੇਸ਼ਨ ਖਤਮ ਕਰਨ ਜਾ ਰਹੇ ਹਾਂ ਅਤੇ ਵਾਪਸ ਅਮਰੀਕਾ ਆ ਕੇ ਅੰਗਰੇਜ਼ੀ 'ਚ ਕਿਹਾ ਕਿ ਅਸੀਂ ਰਿਜ਼ਰਵੇਸ਼ਨ ਖ਼ਤਮ ਕਰ ਦੇਵਾਂਗੇ। ਰਾਹੁਲ ਬਾਬਾ, ਤੁਸੀਂ ਇਸ ਨੂੰ ਕਿਵੇਂ ਖ਼ਤਮ ਕਰੋਗੇ, ਸਰਕਾਰ ਸਾਡੀ ਹੈ ਅਤੇ ਮੈਂ ਕਹਿੰਦਾ ਹਾਂ ਕਿ ਜਦੋਂ ਤੱਕ ਸੰਸਦ ਵਿੱਚ ਇੱਕ ਵੀ ਭਾਜਪਾ ਦਾ ਸਾਂਸਦ ਹੈ, ਤੁਸੀਂ ਰਿਜ਼ਰਵੇਸ਼ਨ ਨੂੰ ਖ਼ਤਮ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ - ਹੈਰਾਨੀਜਨਕ: ਮਾਂ ਦੇ ਢਿੱਡ 'ਚ ਬੱਚਾ, ਬੱਚੇ ਦੀ ਕੁੱਖ 'ਚ ਬੱਚਾ! ਅਨੋਖਾ ਮਾਮਲਾ ਆਇਆ ਸਾਹਮਣੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8