RSS ਨੂੰ ਲੈ ਕੇ ਰਾਹੁਲ ਗਾਂਧੀ ਦਾ ਵੱਡਾ ਬਿਆਨ
Tuesday, Sep 10, 2024 - 06:35 PM (IST)
ਵਾਸ਼ਿੰਗਟਨ - ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਕੁਝ ਧਰਮਾਂ, ਭਾਸ਼ਾਵਾਂ ਅਤੇ ਫਿਰਕਿਆਂ ਨੂੰ ਦੂਜਿਆਂ ਨਾਲੋਂ ਨੀਵਾਂ ਸਮਝਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰਾਜਨੀਤੀ ਲਈ ਨਹੀਂ ਸਗੋਂ ਇਸੇ ਗੱਲ ਦੀ ਲੜਾਈ ਲੜੀ ਜਾ ਰਹੀ ਹੈ। ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਸੋਮਵਾਰ ਨੂੰ ਵਾਸ਼ਿੰਗਟਨ ਦੇ ਵਰਜੀਨੀਆ ਉਪਨਗਰ 'ਚ ਹਰਨਡਨ 'ਚ ਭਾਰਤੀ-ਅਮਰੀਕੀ ਭਾਈਚਾਰੇ ਦੇ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ - ਪਿਓ ਤੋਂ ਪਏ ਥੱਪੜ ਕਾਰਨ ਗੁੱਸੇ ਹੋਏ ਪੁੱਤ ਨੇ ਗਲੇ ਲਾਈ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਉਹਨਾਂ ਨੇ ਕਿਹਾ, ''ਸਭ ਤੋਂ ਪਹਿਲਾਂ ਤੁਹਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਬਾਰੇ ਵਿਚ ਹੈ। ਲੜਾਈ ਰਾਜਨੀਤੀ ਦੇ ਬਾਰੇ ਵਿਚ ਨਹੀਂ ਹੈ।'' ਰਾਹੁਲ ਨੇ ਪਹਿਲੀ ਕਤਾਰ ਵਿੱਚ ਹਾਜ਼ਰੀਨ ਵਿੱਚ ਬੈਠੇ ਇੱਕ ਸਿੱਖ ਨੂੰ ਪੁੱਛਿਆ, "ਮੇਰੇ ਪੱਗ ਵਾਲੇ ਭਰਾ, ਤੁਹਾਡਾ ਨਾਮ ਕੀ ਹੈ?" ਕਾਂਗਰਸੀ ਆਗੂ ਨੇ ਕਿਹਾ, ''ਲੜਾਈ ਇਸ ਗੱਲ ਦੀ ਹੈ ਕਿ ਕੀ ਇਕ ਸਿੱਖ ਨੂੰ ਭਾਰਤ ਵਿੱਚ ਦਸਤਾਰ ਜਾਂ ਕੜਾ ਪਾਉਣ ਦਾ ਅਧਿਕਾਰ ਹੈ ਜਾਂ ਨਹੀਂ। ਜਾਂ ਇਕ ਸਿੱਖ ਹੋਣ ਦੇ ਨਾਤੇ ਉਹ ਗੁਰਦੁਆਰੇ ਜਾ ਸਕਦਾ ਹੈ ਜਾਂ ਨਹੀਂ। ਲੜਾਈ ਇਸੇ ਗੱਲ ਲਈ ਹੈ ਅਤੇ ਇਹ ਸਿਰਫ਼ ਉਨ੍ਹਾਂ ਲਈ ਨਹੀਂ ਸਗੋਂ ਸਾਰੇ ਧਰਮਾਂ ਲਈ ਹੈ।''
ਇਹ ਵੀ ਪੜ੍ਹੋ - ਮੁੜ ਵਾਪਰੀ ਸ਼ਰਮਨਾਕ ਘਟਨਾ : 15 ਸਾਲਾ ਕੁੜੀ ਨਾਲ ਦਰਿੰਦਗੀ, ਸੜਕ 'ਤੇ ਮਿਲੀ ਬੇਹੋਸ਼
ਰਾਹੁਲ ਗਾਂਧੀ ਇਸ ਸਮੇਂ ਅਮਰੀਕਾ ਦੇ ਚਾਰ ਦਿਨਾਂ ਦੌਰੇ 'ਤੇ ਹਨ। ਸ਼ਨੀਵਾਰ ਨੂੰ ਸ਼ੁਰੂ ਹੋਈ ਉਸ ਦੀ ਯਾਤਰਾ ਦਾ ਪਹਿਲਾ ਸਟਾਪ ਡਲਾਸ ਸੀ ਅਤੇ ਉਹ ਸੋਮਵਾਰ ਨੂੰ ਵਾਸ਼ਿੰਗਟਨ ਪਹੁੰਚੇ। ਉਨ੍ਹਾਂ RSS ਦੀਆਂ ਨੀਤੀਆਂ ਅਤੇ ਭਾਰਤ ਪ੍ਰਤੀ ਇਸ ਦੀ ਪਹੁੰਚ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, “RSS ਅਸਲ ਵਿੱਚ ਇਹ ਕਹਿੰਦਾ ਹੈ ਕਿ ਕੁਝ ਰਾਜ ਦੂਜਿਆਂ ਨਾਲੋਂ ਘਟੀਆ ਹਨ। ਕੁਝ ਭਾਸ਼ਾਵਾਂ ਦੂਜੀਆਂ ਭਾਸ਼ਾਵਾਂ ਨਾਲੋਂ ਘਟੀਆ ਹਨ। ਕੁਝ ਧਰਮ ਦੂਜੇ ਧਰਮਾਂ ਨਾਲੋਂ ਨੀਵੇਂ ਹੁੰਦੇ ਹਨ। ਕੁਝ ਭਾਈਚਾਰੇ ਦੂਜੇ ਭਾਈਚਾਰਿਆਂ ਨਾਲੋਂ ਨੀਵੇਂ ਹੁੰਦੇ ਹਨ। ਇਹੀ ਗੱਲ ਦੀ ਲੜਾਈ ਹੈ।''
ਇਹ ਵੀ ਪੜ੍ਹੋ - ਤੰਦੂਰੀ ਰੋਟੀ ਖਾਣ ਵਾਲੇ ਲੋਕ ਹੋਣ ਸਾਵਧਾਨ, ਵੀਡੀਓ ਵੇਖ ਤੁਸੀਂ ਵੀ ਲਓਗੇ 'ਕਚੀਚੀਆਂ'
ਉਨ੍ਹਾਂ ਕਿਹਾ ਕਿ ਆਖਰਕਾਰ ਇਹ ਮੁੱਦੇ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਪੋਲਿੰਗ ਬੂਥ ਤੱਕ ਪਹੁੰਚ ਜਾਂਦੇ ਹਨ। ਉਹਨਾਂ ਨੇ ਕਿਹਾ, '…RSS ਦੀ ਇਹ ਵਿਚਾਰਧਾਰਾ ਹੈ ਕਿ ਤਾਮਿਲ, ਮਰਾਠੀ, ਬੰਗਾਲੀ, ਮਨੀਪੁਰੀ, ਇਹ ਸਾਰੀਆਂ ਮਾਮੂਲੀ ਭਾਸ਼ਾਵਾਂ ਹਨ। ਇਹੀ ਗੱਲ ਦੀ ਲੜਾਈ ਹੈ।'' ਉਹਨਾਂ ਕਿਹਾ ਕਿ ਲੜਾਈ ਇਸ ਗੱਲ ਬਾਰੇ ਵੀ ਹੈ ਅਸੀਂ ਕਿਸ ਤਰ੍ਹਾਂ ਦਾ ਭਾਰਤ ਚਾਹੁੰਦੇ ਹਾਂ। ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਤੁਸੀਂ ਕਿਸੇ ਵੀ ਖੇਤਰ ਤੋਂ ਹੋ, "ਤੁਹਾਡੇ ਸਾਰਿਆਂ ਦਾ ਆਪਣਾ ਇਤਿਹਾਸ ਹੈ, ਤੁਹਾਡੀ ਆਪਣੀ ਪਰੰਪਰਾ ਹੈ, ਤੁਹਾਡੀ ਆਪਣੀ ਭਾਸ਼ਾ ਹੈ ਅਤੇ ਉਹਨਾਂ ਵਿੱਚੋਂ ਹਰ ਕੋਈ ਇਸੇ ਤਰਾਂ ਮਹੱਤਵਪੂਰਨ ਹੈ, ਜਿਵੇਂ ਕੋਈ ਹੋਰ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਭਾਰਤ ਨੂੰ "ਸਮਝ" ਨਹੀਂ ਹੈ।
ਇਹ ਵੀ ਪੜ੍ਹੋ - Weather Update : ਅੱਜ ਇਨ੍ਹਾਂ ਸੂਬਿਆਂ 'ਚ ਪਵੇਗਾ ਭਾਰੀ ਮੀਂਹ, IMD ਦਾ ਅਲਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8