ਖ਼ਰਾਬ ਮੌਸਮ ਕਾਰਨ ਰਾਹੁਲ ਗਾਂਧੀ ਨੇ ਰੱਦ ਕੀਤਾ ਅਲਮੋੜਾ ਦਾ ਦੌਰਾ ! ਫ਼ੋਨ ਰਾਹੀਂ ਕੀਤਾ ਜਨਸਭਾ ਨੂੰ ਸੰਬੋਧਨ
Thursday, Jun 04, 2026 - 04:26 PM (IST)
ਨੈਸ਼ਨਲ ਡੈਸਕ- ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਉੱਤਰਾਖੰਡ ਦੇ ਅਲਮੋੜਾ ਵਿੱਚ ਹੋਣ ਵਾਲੀ 'ਪਰਿਵਰਤਨ ਕਾ ਸ਼ੰਖਨਾਦ' ਜਨਸਭਾ 'ਚ ਸ਼ਾਮਲ ਹੋਣਾ ਸੀ, ਪਰ ਖ਼ਰਾਬ ਮੌਸਮ ਕਾਰਨ ਉਹ ਇਸ ਜਨਸਭਾ 'ਚ ਨਹੀਂ ਪਹੁੰਚ ਸਕੇ। ਉਨ੍ਹਾਂ ਦੇ ਹੈਲੀਕਾਪਟਰ ਨੂੰ ਅੱਧ ਵਿਚਾਲਿਓਂ ਹੀ ਪੰਤਨਗਰ ਹਵਾਈ ਅੱਡੇ 'ਤੇ ਵਾਪਸ ਉਤਾਰਨਾ ਪਿਆ। ਇਸ ਦੇ ਬਾਵਜੂਦ, ਉਨ੍ਹਾਂ ਨੇ ਹਵਾਈ ਅੱਡੇ ਤੋਂ ਹੀ ਫ਼ੋਨ ਰਾਹੀਂ ਰੈਲੀ ਵਿੱਚ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ।
ਅਲਮੋੜਾ ਦੀ ਰੈਲੀ 'ਚ ਮੌਜੂਦ ਪਾਰਟੀ ਮਹਾਸਕੱਤਰ ਕੁਮਾਰੀ ਸ਼ੈਲਜਾ ਨੇ ਮਾਈਕ 'ਤੇ ਆਪਣਾ ਫ਼ੋਨ ਲਗਾਇਆ, ਜਿਸ ਰਾਹੀਂ ਰਾਹੁਲ ਗਾਂਧੀ ਨੇ ਲੋਕਾਂ ਨਾਲ ਗੱਲ ਕੀਤੀ। ਹਾਲਾਂਕਿ, ਖ਼ਰਾਬ ਨੈੱਟਵਰਕ ਕਾਰਨ ਉਨ੍ਹਾਂ ਦੇ ਸੰਬੋਧਨ ਦਾ ਕਾਫ਼ੀ ਹਿੱਸਾ ਸਾਫ਼ ਸੁਣਾਈ ਨਹੀਂ ਦਿੱਤਾ। ਰਾਹੁਲ ਗਾਂਧੀ ਨੇ ਰੈਲੀ ਵਿੱਚ ਨਾ ਪਹੁੰਚ ਪਾਉਣ ਲਈ ਲੋਕਾਂ ਤੋਂ ਮੁਆਫ਼ੀ ਮੰਗੀ ਅਤੇ ਜਲਦੀ ਹੀ ਦੁਬਾਰਾ ਆਉਣ ਦਾ ਵਾਅਦਾ ਕੀਤਾ।
ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਉੱਤਰਾਖੰਡ ਨੂੰ ਇੱਥੋਂ ਦੇ ਲੋਕ ਨਹੀਂ, ਸਗੋਂ ਦਿੱਲੀ ਤੋਂ ਰਿਮੋਟ ਕੰਟਰੋਲ ਰਾਹੀਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਾਹਰੀ ਲੋਕ ਸੂਬੇ ਦੇ ਕੁਦਰਤੀ ਸਰੋਤਾਂ ਦਾ ਫ਼ਾਇਦਾ ਚੁੱਕ ਰਹੇ ਹਨ ਅਤੇ ਸਥਾਨਕ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।
उत्तराखंड के मेरे प्यारे भाइयों और बहनों,
आज मैं आप सबसे मिलना चाहता था, आपके बीच बैठकर आपकी बातें सुनना चाहता था, आपके सुख-दुख, आपकी आशाओं और आपकी चिंताओं को समझना चाहता था। दुर्भाग्य से, मौसम की गंभीर खराबी के कारण ऐसा संभव नहीं हो पाया।
आज सुबह मैं पंतनगर पहुँच गया था। वहाँ… pic.twitter.com/FQ7cO6gIeh
— Rahul Gandhi (@RahulGandhi) June 4, 2026
ਇਹ ਵੀ ਪੜ੍ਹੋ- ਜੰਗ ਖ਼ਤਮ ! ਅਮਰੀਕੀ ਸੰਸਦ 'ਚ War Powers Resolution ਹੋਇਆ ਪਾਸ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਦੇਸ਼ ਦੀ ਸਮਾਜਿਕ-ਆਰਥਿਕ ਸੁਰੱਖਿਆ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੋਟਬੰਦੀ, ਜੀ.ਐੱਸ.ਟੀ. ਦੇ ਗਲਤ ਲਾਗੂਕਰਨ ਅਤੇ ਖੇਤੀਬਾੜੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਰਗੇ ਮੁੱਦੇ ਚੁੱਕੇ।
ਇਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਅਤੇ ਹੋਰਮੁਜ਼ ਦੇ ਬੰਦ ਹੋਣ ਦਾ ਜ਼ਿਕਰ ਕਰਦਿਆਂ ਰਾਹੁਲ ਗਾਂਧੀ ਨੇ ਦੇਸ਼ ਦੀ ਵਿਦੇਸ਼ ਨੀਤੀ 'ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਗਾਇਆ ਕਿ ਅੱਜ ਭਾਰਤ ਸਿਰਫ਼ ਉਨ੍ਹਾਂ ਦੇਸ਼ਾਂ ਤੋਂ ਤੇਲ ਖ਼ਰੀਦ ਸਕਦਾ ਹੈ ਜਿਨ੍ਹਾਂ ਨੂੰ ਅਮਰੀਕਾ ਪ੍ਰਵਾਨਗੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਲਈ ਨਹੀਂ, ਸਗੋਂ ਅਮਰੀਕਾ ਦੇ ਹਿੱਤਾਂ ਲਈ ਕੰਮ ਕਰ ਰਹੇ ਹਨ।
ਉੱਤਰਾਖੰਡ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਰੈਲੀ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। ਇਸ ਜਨਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਯਸ਼ਪਾਲ ਆਰਿਆ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਸਮੇਤ ਸੂਬੇ ਦੇ ਲਗਭਗ ਸਾਰੇ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
