ਦੇਸ਼ ’ਚ ਹੋਵੇਗੀ ਜਾਤੀ ਆਧਾਰਿਤ ਮਰਦਮਸ਼ੁਮਾਰੀ : ਰਾਹੁਲ ਗਾਂਧੀ

Thursday, Nov 07, 2024 - 06:10 PM (IST)

ਦੇਸ਼ ’ਚ ਹੋਵੇਗੀ ਜਾਤੀ ਆਧਾਰਿਤ ਮਰਦਮਸ਼ੁਮਾਰੀ : ਰਾਹੁਲ ਗਾਂਧੀ

ਨਾਗਪੁਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ’ਚ ਜਾਤੀ ਆਧਾਰਿਤ ਮਰਦਮਸ਼ੁਮਾਰੀ ਹੋਵੇਗੀ ਅਤੇ ਇਸ ਪ੍ਰਕਿਰਿਆ ਨਾਲ ਦਲਿਤਾਂ, ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਆਦਿਵਾਸੀਆਂ ਨਾਲ ਹੋ ਰਹੀ ਬੇਇਨਸਾਫ਼ੀ ਦਾ ਪਤਾ ਲੱਗੇਗਾ। ਨਾਗਪੁਰ ’ਚ ਸੰਵਿਧਾਨ ਸਨਮਾਨ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਨੇ ਕਿਹਾ ਕਿ ਜਾਤੀ ਆਧਾਰਿਤ ਮਰਦਮਸ਼ੁਮਾਰੀ ਨਾਲ ਸਭ ਕੁਝ ਸਪੱਸ਼ਟ ਹੋ ਜਾਵੇਗਾ। ਹਰੇਕ ਨੂੰ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਕੋਲ ਕਿੰਨੀ ਤਾਕਤ ਹੈ ਅਤੇ ਉਨ੍ਹਾਂ ਦੀ ਭੂਮਿਕਾ ਕੀ ਹੈ। ਅਸੀਂ 50 ਫ਼ੀਸਦੀ (ਰਾਖਵਾਂਕਰਨ ਹੱਦ) ਦੀ ਕੰਧ ਵੀ ਤੋੜ ਦੇਵਾਂਗੇ। ਉਨ੍ਹਾਂ ਕਿਹਾ ਕਿ ਡਾ. ਬਾਬਾ ਸਾਹਿਬ ਅੰਬੇਡਕਰ ਵੱਲੋਂ ਤਿਆਰ ਕੀਤਾ ਗਿਆ ਸੰਵਿਧਾਨ ਸਿਰਫ ਇਕ ਕਿਤਾਬ ਨਹੀਂ ਸਗੋਂ ਜੀਵਨ ਜਾਚ ਹੈ।

ਇਹ ਵੀ ਪੜ੍ਹੋ - ਹਸਪਤਾਲ 'ਚ ਹੋਏ 'ਏਲੀਅਨ' ਵਰਗੇ ਜੁੜਵਾ ਬੱਚੇ, ਚਿਹਰਾ ਦੇਖ ਸਭ ਦੇ ਉੱਡੇ ਹੋਸ਼

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜਦੋਂ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਜਪਾ ਦੇ ਲੋਕ ਸੰਵਿਧਾਨ ’ਤੇ ‘ਹਮਲਾ’ ਕਰਦੇ ਹਨ ਤਾਂ ਉਹ ਦੇਸ਼ ਦੀ ਆਵਾਜ਼ ’ਤੇ ਹਮਲਾ ਕਰ ਰਹੇ ਹੁੰਦੇ ਹਨ। ਰਾਹੁਲ ਨੇ ਦਾਅਵਾ ਕੀਤਾ ਕਿ ਅਡਾਨੀ ਦੀ ਕੰਪਨੀ ਦੀ ਮੈਨੇਜਮੈਂਟ ਵਿਚ ਤੁਹਾਨੂੰ ਇਕ ਵੀ ਦਲਿਤ, ਓ. ਬੀ. ਸੀ. ਨਹੀਂ ਮਿਲੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਤੁਸੀਂ ਸਿਰਫ਼ 25 ਲੋਕਾਂ ਦਾ 16 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਦੇ ਹੋ ਪਰ ਜਦੋਂ ਮੈਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਦੀ ਗੱਲ ਕਰਦਾ ਹਾਂ ਤਾਂ ਮੇਰੇ ’ਤੇ ਹਮਲਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ -  ਕੀ ਤੁਹਾਡਾ ਵੀ ਜ਼ਿਆਦਾ ਆ ਰਿਹਾ ਬਿਜਲੀ ਦਾ ਬਿੱਲ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਕਿਹਾ ਕਿ ‘ਈਸਟ ਇੰਡੀਆ ਕੰਪਨੀ’ ਭਾਵੇਂ ਬਹੁਤ ਪਹਿਲਾਂ ਹੀ ਖ਼ਤਮ ਹੋ ਗਈ ਹੋਵੇ ਪਰ ਇਸ ਨੇ ਜੋ ਡਰ ਪੈਦਾ ਕੀਤਾ ਸੀ, ਉਹ ਅੱਜ ਫਿਰ ਤੋਂ ਦਿਖਾਈ ਦੇਣ ਲੱਗਾ ਹੈ ਅਤੇ ਇਜ਼ਾਰੇਦਾਰੀ ਦੀ ਨਵੀਂ ਪੀੜ੍ਹੀ ਨੇ ਇਸ ਦੀ ਥਾਂ ਲੈ ਲਈ ਹੈ। ਉਨ੍ਹਾਂ ਕਿਹਾ ਕਿ ਪ੍ਰਗਤੀਸ਼ੀਲ ਭਾਰਤੀ ਕਾਰੋਬਾਰ ਲਈ ‘ਨਵੀਂ ਡੀਲ’ ਇਕ ਅਜਿਹੀ ਸੋਚ ਹੈ, ਜਿਸ ਦਾ ਸਮਾਂ ਆ ਗਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਈਸਟ ਇੰਡੀਆ ਕੰਪਨੀ ਨੇ ਭਾਰਤ ਦੀ ਆਵਾਜ਼ ਨੂੰ ਕੁਚਲ ਦਿੱਤਾ ਸੀ। ਇਹ ਆਵਾਜ਼ ਉਸ ਨੇ ਆਪਣੀ ਵਪਾਰਕ ਸ਼ਕਤੀ ਨਾਲ ਨਹੀਂ, ਸਗੋਂ ਆਪਣੇ ਸ਼ਿਕੰਜੇ ਨਾਲ ਕੁਚਲੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਆਜ਼ਾਦੀ ਕਿਸੇ ਹੋਰ ਦੇਸ਼ ਦੇ ਹੱਥੋਂ ਨਹੀਂ ਗੁਆਈ, ਅਸੀਂ ਇਸ ਨੂੰ ਇਕ ਇਜ਼ਾਰੇਦਾਰ ਨਿਗਮ ਹੱਥੋਂ ਗੁਆ ਦਿੱਤਾ ਸੀ, ਜੋ ਸਾਡੇ ਦੇਸ਼ ਵਿਚ ਦਮਨ ਸਿਸਟਮ ਨੂੰ ਚਲਾਉਂਦੀ ਸੀ। ਕੰਪਨੀ ਨੇ ਮੁਕਾਬਲੇਬਾਜ਼ੀ ਖਤਮ ਕਰ ਦਿੱਤੀ ਸੀ। ਉਹੀ ਇਹ ਤੈਅ ਕਰਨ ਲੱਗੀ ਹੈ ਕਿ ਕੌਣ ਕੀ ਅਤੇ ਕਿਸ ਨੂੰ ਵੇਚ ਸਕਦਾ ਹੈ।

ਇਹ ਵੀ ਪੜ੍ਹੋ - ਮੰਮੀ ਨੂੰ ਪਸੰਦ ਨਹੀਂ ਆਇਆ..., ਦੁਕਾਨਦਾਰ ਦੇ ਇਸ ਜੁਗਾੜ ਲਈ ਤੁਸੀਂ ਵੀ ਆਖੋਗੇ 'ਵਾਹ', ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News