ਮਨੋਹਰ ਲਾਲ ਦੀ ਭੂਟਾਨ ਯਾਤਰਾ, ਊਰਜਾ ਸੁਰੱਖਿਆ ਨੂੰ ਲੈ ਕੇ ਹੋਏ ਵੱਡੇ ਸਮਝੌਤੇ

Thursday, Apr 09, 2026 - 05:22 PM (IST)

ਮਨੋਹਰ ਲਾਲ ਦੀ ਭੂਟਾਨ ਯਾਤਰਾ, ਊਰਜਾ ਸੁਰੱਖਿਆ ਨੂੰ ਲੈ ਕੇ ਹੋਏ ਵੱਡੇ ਸਮਝੌਤੇ

ਨਵੀਂ ਦਿੱਲੀ- ਕੇਂਦਰੀ ਬਿਜਲੀ ਅਤੇ ਰਿਹਾਇਸ਼ੀ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਮਨੋਹਰ ਲਾਲ ਵੀਰਵਾਰ ਨੂੰ ਭੂਟਾਨ ਦੀ ਚਾਰ ਦਿਨਾ ਯਾਤਰਾ 'ਤੇ ਪਹੁੰਚੇ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਦੋ-ਪੱਖੀ ਗੱਲਬਾਤ ਦਾ ਮੁੱਖ ਕੇਂਦਰ ਊਰਜਾ ਸੁਰੱਖਿਆ ਅਤੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਏ ਬਿਨਾਂ ਵਿਕਾਸ ਰਹੇਗਾ। ਬਿਜਲੀ ਮੰਤਰਾਲਾ ਵਲੋਂ ਜਾਰੀ ਇਕ ਬਿਆਨ ਅਨੁਸਾਰ, ਕੇਂਦਰੀ ਮੰਤਰੀ ਨੇ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਤੋਬਗੇ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਸਵੱਛ ਊਰਜਾ ਅਤੇ ਵਿਕਾਸ ਦੇ ਖੇਤਰ 'ਚ ਸਹਿਯੋਗ ਵਧਾਉਣ ਦੀ ਸਾਂਝੀ ਵਚਨਬੱਧਤਾ ਦੋਹਰਾਈ। ਇਸ ਤੋਂ ਇਲਾਵਾ ਮਨੋਹਰ ਲਾਲ ਨੇ ਭੂਟਾਨ ਦੇ ਊਰਜਾ ਅਤੇ ਕੁਦਰਤੀ ਸਰੋਤ ਮੰਤਰੀ ਲਿਓਂਪੋ ਗੇਮੇ ਸ਼ੇਰਿੰਗ ਨਾਲ ਵੀ ਬੈਠਕ ਕੀਤੀ।

ਇਸ ਬੈਠਕ 'ਚ ਪਣ-ਬਿਜਲੀ ਖੇਤਰ 'ਚ ਜਾਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਭਵਿੱਖ 'ਚ ਨਵਿਆਉਣਯੋਗ ਊਰਜਾ (ਸੌਰ ਅਤੇ ਪੌਣ ਊਰਜਾ ਵਰਗੇ ਕਦੇ ਨਾ ਖਤਮ ਹੋਣ ਵਾਲੇ ਸਰੋਤ) ਅਤੇ ਖੇਤਰੀ ਬਿਜਲੀ ਵਪਾਰ ਦੀਆਂ ਸੰਭਾਵਨਾਵਾਂ 'ਤੇ ਚਰਚਾ ਕੀਤੀ ਗਈ। ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ 'ਪੁਨਾਤਸਾਂਗਚੂ-ਦੋ' ਪਣ-ਬਿਜਲੀ ਪ੍ਰਾਜੈਕਟ ਲਈ ਬਿਜਲੀ ਦੀਆਂ ਦਰਾਂ ਨਾਲ ਜੁੜੇ ਨਿਯਮਾਂ 'ਤੇ ਦਸਤਖ਼ਤ ਕੀਤੇ ਗਏ। ਇਹ 1020 ਮੈਗਾਵਾਟ ਦੇ ਪ੍ਰਾਜੈਕਟ ਭਾਰਤ ਅਤੇ ਭੂਾਨ ਵਿਚਾਲੇ ਪਣ-ਬਿਜਲੀ ਸਹਿਯੋਗ ਦੀ ਦਿਸ਼ਾ 'ਚ ਇਕ ਵੱਡਾ ਕਦਮ ਹੈ। ਇਸ ਪ੍ਰਾਜੈਕਟ ਨਾਲ ਵਾਧੂ ਬਿਜਲੀ ਦਾ ਭਾਰਤ ਨੂੰ ਨਿਰਯਾਤ ਸਤੰਬਰ 2025 ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਦੋਵਾਂ ਪੱਖਾਂ ਨੇ ਬਿਜਲੀ ਗਰਿੱਡ ਦੀ ਸਥਿਤ ਅਤੇ ਸਰਹੱਦ ਪਾਰ ਬਿਜਲੀ ਦੇ ਵਪਾਰ ਨੂੰ ਵੱਧ ਸੁਚਾਰੂ ਬਣਾਉਣ ਲਈ ਇਕ ਤਕਨੀਕੀ ਢਾਂਚੇ 'ਤੇ ਸਹਿਮਤੀ ਜ਼ਾਹਰ ਕੀਤੀ। ਮੰਤਰਾਲਾ ਅਨੁਸਾਰ, ਭਾਰਤ ਅਤੇ ਭੂਟਾਨ ਵਿਚਾਲੇ ਆਪਸੀ ਵਿਸ਼ਵਾਸ 'ਤੇ ਆਧਾਰਤ ਮਿਸਾਲੀ ਸੰਬੰਧ ਹਨ ਅਤੇ ਇਹ ਯਾਤਰਾ ਇਨ੍ਹਾਂ ਸੰਬੰਧਾਂ ਨੂੰ ਹੋਰ ਡੂੰਘਾ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਇਸ 'ਚ ਗੈਰ-ਪਣ-ਬਿਜਲੀ ਊਰਜਾ, ਬਿਜਲੀ ਸੰਚਾਰ ਅਤੇ ਪ੍ਰਾਜੈਕਟ ਵਿੱਤ ਪੋਸ਼ਣ ਵਰਗੇ ਮੁੱਖ ਖੇਤਰਾਂ 'ਚ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News