ਰਾਹੁਲ ਗਾਂਧੀ ’ਤੇ ਭੜਕੇ JP ਨੱਡਾ; ਕਿਹਾ-ਸੁਪਰੀਮ ਕੋਰਟ ਦੀ ਜਾਂਚ ਵਿਚਾਲੇ ਪ੍ਰਦਰਸ਼ਨ ਕਿਉਂ?

Saturday, Aug 22, 2026 - 08:29 AM (IST)

ਰਾਹੁਲ ਗਾਂਧੀ ’ਤੇ ਭੜਕੇ JP ਨੱਡਾ; ਕਿਹਾ-ਸੁਪਰੀਮ ਕੋਰਟ ਦੀ ਜਾਂਚ ਵਿਚਾਲੇ ਪ੍ਰਦਰਸ਼ਨ ਕਿਉਂ?

ਨਵੀਂ ਦਿੱਲੀ : ਕੇਂਦਰੀ ਮੰਤਰੀ ਜੇ. ਪੀ. ਨੱਡਾ ਨੇ ਸੰਸਦ ਮਾਰਗ ਪੁਲਸ ਥਾਣੇ ਦੇ ਬਾਹਰ ਰਾਹੁਲ ਗਾਂਧੀ ਵਲੋਂ ਕੀਤੇ ਜਾਣ ਵਾਲੇ ਧਰਨੇ ਨੂੰ ਲੈ ਕੇ ਕਾਂਗਰਸ ’ਤੇ ਤਿੱਖਾ ਹਮਲਾ ਬੋਲਿਆ ਹੈ। ਇਸ ਮਾਮਲੇ ਦੇ ਸਬੰਧ ਵਿਚ ਨੱਡਾ ਨੇ ਕਿਹਾ ਕਿ ਪੂਰਾ ਦੇਸ਼ ਇਕ ਵਾਰ ਫਿਰ ਉਸ ਤਰ੍ਹਾਂ ਦੀ ਸਸਤੀ ਅਤੇ ਧਿਆਨ ਖਿੱਚਣ ਵਾਲੀ ਰਾਜਨੀਤੀ ਦੇਖ ਰਿਹਾ ਹੈ, ਜਿਸ ਦਾ ਪ੍ਰਦਰਸ਼ਨ ਰਾਹੁਲ ਗਾਂਧੀ ਵਲੋਂ ਕੀਤਾ ਗਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦਾ ਇਹ ਧਰਨਾ ਨਾ ਤਾਂ ਵਿਦਿਆਰਥੀਆਂ ਲਈ ਹੈ ਅਤੇ ਨਾ ਹੀ ਨਿਆਂ ਦੀ ਮੰਗ ਨੂੰ ਲੈ ਕੇ ਕੀਤਾ ਗਿਆ ਹੈ।

ਪੜ੍ਹੋ ਇਹ ਵੀ - ਕੈਨੇਡਾ ਦੇ ਗੁਰਦੁਆਰੇ 'ਚ ਵਾਪਰੀ ਵੱਡੀ ਵਾਰਦਾਤ : ਦੋ ਵਿਅਕਤੀਆਂ 'ਤੇ ਤੇਜ਼ਧਾਰ ਚਾਕੂ ਨਾਲ ਹਮਲਾ

ਦੱਸ ਦੇਈਏ ਕਿ ਜੇਪੀ ਨੱਡਾ ਮੁਤਾਬਕ, ਇਹ ਕਾਂਗਰਸ ਦੀ ਰਾਜਨੀਤਕ ਨਿਰਾਸ਼ਾ ਅਤੇ ਰਾਹੁਲ ਗਾਂਧੀ ਦੀ ਮੀਡੀਆ ’ਚ ਬਣੇ ਰਹਿਣ ਦੀ ਕੋਸ਼ਿਸ਼ ਦਾ ਪ੍ਰਤੀਕ ਹੈ। ਨੱਡਾ ਨੇ ਕਿਹਾ ਕਿ 20 ਜੁਲਾਈ ਦੀ ਘਟਨਾ ਦਾ ਸੁਪਰੀਮ ਕੋਰਟ ਪਹਿਲਾਂ ਹੀ ਨੋਟਿਸ ਲੈ ਚੁੱਕੀ ਹੈ ਅਤੇ ਇਸ ਦੀ ਜਾਂਚ ਲਈ ਸਾਬਕਾ ਜਸਟਿਸ ਦੀ ਪ੍ਰਧਾਨਗੀ ’ਚ 5 ਮੈਂਬਰੀ ਹਾਈ-ਪਾਵਰਡ ਕਮੇਟੀ ਬਣਾਈ ਜਾ ਚੁੱਕੀ ਹੈ। ਸੁਪਰੀਮ ਕੋਰਟ ਦੀ ਜਾਂਚ ਵਿਚਾਲੇ ਪ੍ਰਦਰਸ਼ਨ ਕਿਉਂ ਕੀਤਾ ਜਾ ਰਿਹਾ ਹੈ। ਰਾਹੁਲ ਗਾਂਧੀ ਦੇ ਧਰਨੇ ’ਤੇ ਕਈ ਹੋਰ ਭਾਜਪਾ ਨੇਤਾਵਾਂ ਨੇ ਤਿੱਖਾ ਹਮਲਾ ਬੋਲਿਆ ਹੈ। ਗਿਰੀਰਾਜ ਨੇ ਰਾਹੁਲ ਦੇ ਧਰਨੇ ਨੂੰ ਡਰਾਮਾ ਦੱਸਿਆ ਹੈ ਤਾਂ ਰਵੀਸ਼ੰਕਰ ਪ੍ਰਸਾਦ ਨੇ ਇਸ ਨੂੰ ਅਰਾਜਕਤਾ ਦੀ ਰਾਜਨੀਤੀ ਕਰਾਰ ਦਿੱਤਾ।

ਪੜ੍ਹੋ ਇਹ ਵੀ - 'ਲੰਬੇ ਵਾਲਾਂ ਤੇ ਦਾੜ੍ਹੀ...', ਹੁਣ ਇਨ੍ਹਾਂ ਲੋਕਾਂ ਦੀ ਰਾਮ ਮੰਦਰ 'ਚ ਨਹੀਂ ਹੋਵੇਗੀ ਐਂਟਰੀ, ਨਵੇਂ ਨਿਯਮ ਲਾਗੂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News